ਅਲਾਸਕਾ ਏਅਰਲਾਈਨਜ਼
ਅਲਾਸਕਾ ਏਅਰਲਾਈਨਜ਼ ਇੱਕ ਅਮਰੀਕੀ ਏਅਰਲਾਈਨ ਹੈ, ਜੋ ਕਿ ਸੀਏਟਲ ਮੈਟਰੋਪੋਲੀਟਨ ਖੇਤਰ, ਵਾਸ਼ਿੰਗਟਨ ਵਿੱਚ ਅਧਾਰਿਤ ਹੈ I ਇਸ ਤੋਂ ਪਹਿਲਾਂ ਸਾਲ 1932 ਵਿੱਚਇਹ ਮੈਕਗੀ ਏਅਰਵੇਜ਼ ਕਹਾਉਂਦੀ ਸੀ, ਐਨਕੋਰੇਜ਼, ਅਲਾਸਕਾ ਲਈ ਹਵਾਈ ਸੇਵਾ ਪ੍ਦਾਨ ਕਰਦੀ ਸੀ I ਮੌਜੂਦਾ ਸਮੇਂ ਵਿੱਚ ਅਲਾਸਕਾ ਤੋਂ, 100 ਤੋਂ ਵੀ ਵੱਧ ਸਥਾਨਾਂ ਲਈ ਲਗਾਤਾਰ ਹਵਾਈ ਸੇਵਾਵਾਂ ਪ੍ਦਾਨ ਕੀਤੀਆਂ ਜਾਂਦੀਆਂ ਹਨ, ਉਹਨਾਂ ਸਥਾਨਾਂ ਵਿੱਚ ਸੰਯੁਕਤ ਰਾਸ਼ਟਰ, ਅਲਾਸਕਾ, ਹਵਾਈ, ਕਨੇਡਾ, ਕੋਸਟਾ ਰਾਇਕਾ ਅਤੇ ਮੈਕਸੀਕੋ ਸ਼ਾਮਲ ਹਨ I ਇਹ ਏਅਰਲਾਈਨ ਇੱਕ ਮੁੱਖ ਹਵਾਈ ਕੈਰੀਅਰ ਹੈ ਅਤੇ ਇਸਦੀ ਸਹਾਇਕ ਏਅਰਲਾਈਨ ਹੋਰਿਜ਼ਨ ਏਅਰ,[1] ਅਲਾਸਕਾ ਏਅਰ ਸਮੁਹ ਦਾ ਹੀ ਹਿੱਸਾ ਹੈ I ਰਵਾਇਤੀ ਏਅਰਲਾਈਨ ਦੀ ਸ਼੍ਰੇਣੀ ਵਿੱਚ ਇਸ ਏਅਰਲਾਈਨ ਨੂੰ ਜੇ. ਡੀ. ਪਾਵਰ ਅਤੇ ਉਹਨਾਂ ਦੇ ਸਹਿਯੋਗੀਆਂ ਦੁਆਰਾ ਗ੍ਰਾਹਕ ਸੰਤੁਸ਼ਟੀ ਦੇ ਮਾਮਲੇ ਵਿੱਚ ਲਗਾਤਾਰ ਨੌ ਸਾਲਾਂ ਤੱਕ ਸਭ ਤੋਂ ਉੱਚਾ ਸਥਾਨ ਦਿੱਤਾ ਗਿਆ I[2][3]
ਇਹ ਏਅਰਲਾਈਨ ਆਪਣੇ ਸਭ ਤੋਂ ਵੱਡੇ ਹੱਬ ਦਾ ਸੰਚਾਲਨ ਸੀਏਟਲ–ਟੈਕੋਮਾ ਅੰਤਰਰਾਸ਼ਟਰੀ ਏਅਰਪੋਰਟ (ਜਿਸਨੂੰ ਸੀ-ਟੈਕ ਵੀ ਕਿਹਾ ਜਾਂਦਾ ਹੈ) ਤੋਂ ਕਰਦੀ ਹੈ। ਇਹ ਆਪਣੇ ਸੈਕੰਡਰੀ ਹੱਬ ਦਾ ਸੰਚਾਲਨ ਪੋਰਟਲੈਂਡ ਅਤੇ ਐਂਕਰੇਜ਼ ਵਿੱਚ ਕਰਦੀ ਹੈ, ਅਤੇ ਸੈਂਨ ਡਿਆਗੋ ਅਤੇ ਸੈਨ ਹੌਜ਼ੇ ਵਰਗੇ ਸ਼ਹਿਰਾਂ ਤੇ ਵੱਧ ਤਵੱਜੋਂ ਦਿੰਦੀ ਹੈ। ਏਅਰਲਾਈਨ ਦੀ ਜ਼ਿਆਦਾਤਰ ਆਮਦਨ ਅਤੇ ਟਰੈਫਿਕ ਉਹਨਾਂ ਸਥਾਨਾਂ ਤੋਂ ਆਉਂਦਾ ਹੈ ਜੋ ਅਲਾਸਕਾ ਤੋਂ ਬਾਹਰ ਹੈ, ਏਅਰਲਾਈਨ ਸਟੇਟ ਦੀ ਆਵਾਜਾਈ ਵਿੱਚ ਮੁੱਖ ਭੁਮਿਕਾ ਨਿਭਾਉਂਦੀ ਹੈ। ਇਹ ਏਅਰਲਾਈਨ ਅਜਿਹੀਆਂ ਕਈ ਫਲਾਇਟਾਂ ਦਾ ਸੰਚਾਲਨ ਕਰਦੀ ਹੈ ਜਿਸ ਨਾਲ ਛੋਟੇ ਸ਼ਹਿਰਾਂ ਨੂੰ ਮੁੱਖ ਆਵਾਜਾਈ ਵਾਲੇ ਹੱਬਾਂ ਨਾਲ ਜੋੜਿਆ ਜਾ ਸਕੇ ਅਤੇ ਕਿਸੀ ਵੀ ਹੋਰ ਏਅਰਲਾਈਨ ਦੇ ਮੁਕਾਬਲੇ ਵੱਧ ਤੋਂ ਵੱਧ ਯਾਤਰੀਆਂ ਨੂੰ ਅਲਾਸਕਾ ਅਤੇ ਸੰਯੁਕਤ ਰਾਸ਼ਟਰ ਵਿਚਕਾਰ ਯਾਤਰਾ ਕਰਵਾਈ ਜਾ ਸਕੇ।[4]
ਅਲਾਸਕਾ ਏਅਰਲਾਈਨ, ਤਿੰਨ ਮੁੱਖ ਏਅਰਲਾਈਨ ਗਠਜੋੜ ਦਾ ਹਿੱਸਾ ਨਹੀਂ ਹੈ I ਫਿਰ ਵੀ ਵਾਨਵਲੱਡ ਦੇ ਕੁਝ ਸਦੱਸਾਂ ਨਾਲ ਇਸਦਾ ਕੋਡਸ਼ੇਅਰ ਸਮਝੌਤਾ ਹੈ, ਜਿਵੇਂ ਕਿ ਅਮਰੀਕਨ ਏਅਰਲਾਈਨ, ਬ੍ਰਿਟਿਸ਼ ਏਅਰਵੇਜ਼, ਅਤੇ ਐਲਏਟੀਏਐਮ ਚਿੱਲ, ਅਤੇ ਕੁਝ ਸਕਾਈਟੀਮ ਸਦੱਸਾਂ ਦੇ ਨਾਲ, ਜਿਸ ਵਿੱਚ ਏਅਰ ਫ੍ਰਾਂਸ, ਕੇਐਲਐਮ, ਕੋਰੀਅਨ ਏਅਰ ਅਤੇ ਡੈਲਟਾ ਏਅਰਲਾਈਨਜ਼ ਸ਼ਾਮਲ ਹਨ I ਡੇਲਟਾ, ਦੇ ਵੱਲੋਂ ਕੋਡਸ਼ੇਅਰ ਦੁਆਰਾ ਸਹਿਯੋਗ ਕਰਨ ਦੇ ਬਾਵਜੂਦ ਵੀ, ਉਹ ਸੀਅ – ਟੈਕ ਬਜ਼ਾਰ ਵਿੱਚ ਅਲਾਸਕਾ ਏਅਰ ਦਾ ਇੱਕ ਮੁੱਖ ਪ੍ਤਿਯੋਗੀ ਹੈ I[1] ਸਾਲ 2011 ਤੋਂ, ਅਲਾਸਕਾ ਏਅਰ ਸਮੂਹ ਡੋਅ ਜੋਨਸ ਟ੍ਰਾੰਸਪੋਰਟੇਸ਼ਨ ਐਵਰੇਜ ਦਾ ਹਿੱਸਾ ਬਣ ਗਿਆ I ਇਸ ਤੋਂ ਪਹਿਲਾਂ ਇੰਡੈਕਸ ਵਿੱਚ ਇਸ ਥਾਂ ਤੇ ਇਸਦੀ ਮੁੱਖ ਕੰਪਨੀ ਅਮਰੀਕਨ ਏਅਰਲਾਈਨਸ, ਏਐਮਆਰ ਸੀ I[5][6]
ਇਤਿਹਾਸ
ਸ਼ੁਰੂਆਤੀ ਸਾਲ (1932–1945)
ਏਅਰਲਾਈਨ ਨੇ ਮੈਕਗੀ ਏਅਰਵੇਜ਼ ਲਈ ਆਪਣੀ ਜੜ੍ਹਾਂ ਨੂੰ ਮਜ਼ਬੂਤ ਕੀਤਾ, ਜਿਸਦੀ ਸ਼ੁਰੂਆਤ ਲਿਨਿਅਸ “ਮੈਕ” ਮੈਕਗੀ ਦੁਆਰਾ ਸਾਲ 1932 ਵਿੱਚ ਕੀਤੀ ਗਈ ਸੀ I ਏਅਰਲਾਈਨ ਨੇ ਆਪਣੀ ਸ਼ੁਰੂਆਤੀ ਸੇਵਾ ਦੀ ਸ਼ੁਰੂਆਤ ਐਂਕਰੇਜ਼ ਅਤੇ ਬ੍ਰਿਸਟਲ ਬੇਅ ਵਿਚਕਾਰ ਸਟਿਨਸਨ ਸਿੰਗਲ–ਇੰਜਨ, ਤਿੰਨ ਯਾਤਰੀਆਂ ਵਾਲੇ ਏਅਰਕ੍ਰਾਫਟ ਦੇ ਹਵਾਈ ਸਫ਼ਰ ਨਾਲ ਕੀਤੀ I[7] ਉਸ ਸਮੇਂ, ਤਹਿਸ਼ੁਦਾ ਉਡਾਣਾਂ ਨਹੀਂ ਹੁੰਦੀਆਂ ਸੀ, ਸਗੋਂ ਉਡਾਣਾਂ ਕੇਵਲ ਉਸ ਵੇਲੇ ਚਾਲੂ ਕੀਤੀਆਂ ਜਾਂਦੀਆਂ ਸਨ ਜਦੋਂ ਯਾਤਰੀ ਅਤੇ ਕਾਰਗੋਂ ਦਾ ਸਮਾਨ ਜਾਂ ਹੋਰ ਸਮਾਨ ਭੇਜਨਾ ਹੁੰਦਾ ਸੀ I[8]
ਵਿਤੀ ਮੰਦੀ ਦੀ ਵਿਚਕਾਰਲੇ ਸਮੇਂ, ਏਅਰਲਾਈਨ ਨੂੰ ਬਹੁਤ ਸਾਰੀਆਂ ਆਰਥਿਕ ਦਿਕਤਾਂ ਦਾ ਸਾਹਮਣਾ ਕਰਨਾ ਪਿਆ I ਉਸ ਸਮੇਂ ਐਂਕਰੇਜ਼ ਵਿੱਚ ਬਹੁਤ ਸਾਰੀਆਂ ਏਅਰਲਾਈਨਾਂ ਮੌਜੂਦ ਸਨ, ਪਰ ਉਪਲੱਬਧ ਮਾਤਰਾ ਦੇ ਅਨੁਸਾਰ ਉਹਨਾਂ ਦੀ ਮੰਗ ਬਹੁਤ ਘੱਟ ਸੀ। I ਅਗਲੇ ਕੁਝ ਸਾਲਾਂ ਵਿੱਚ, ਏਅਰਲਾਈਨ ਨੇ ਕਈ ਵਿਲੈ ਅਤੇ ਮਿਸ਼੍ਰਣ ਕੀਤੇ, ਜਿਸ ਨਾਲ ਨਾਂ ਵਿੱਚ ਤਬਦੀਲੀਆਂ ਆਇਆਂ ਅਤੇ ਅਲਾਸਕਾ ਭਰ ਵਿੱਚ ਵਪਾਰ ਦਾ ਵਿਸਤਾਰ ਹੋਇਆ I ਇਸ ਸਭ ਵਿੱਚ ਪਹਿਲਾ ਵਿਲੈ ਸਾਲ 1934 ਵਿੱਚ ਹੋਇਆ, ਜਦੋਂ ਮੈਕਗੀ ਨੇ ਆਪਣੀ ਹਮਨਾਮ ਏਅਰਲਾਇਨ, ਯੂਐਸ $50,000 ਵਿੱਚ ਸਟਾਰ ਏਅਰ ਸਰਵਿਸ ਨੂੰ ਬੇਚ ਦਿੱਤੀ, ਇਹ ਏਅਰਲਾਈਨ ਵੀ ਐਂਕਰੇਜ਼ ਵਿੱਚ ਸਥਿਤ ਹੈ I
ਹਵਾਲੇ
ਹਵਾਲਿਆਂ ਦੀ ਝਲਕ
- ↑ 1.0 1.1
- ↑
- ↑ "Alaska Airlines Awards & Recognitions". Retrieved June 21, 2011.
- ↑ "Company Facts". Alaska Airlines. ਜੂਨ 2011. Archived from the original on ਮਈ 9, 2012. Retrieved May 9, 2012.
{cite web}
: Unknown parameter|deadurl=
ignored (|url-status=
suggested) (help) - ↑
- ↑ "About Alaska Airlines". cleartrip.com. Archived from the original on 15 ਜੂਨ 2016. Retrieved 24 October 2016.
{cite web}
: Unknown parameter|dead-url=
ignored (|url-status=
suggested) (help) - ↑ Crowley, Walt (February 1, 2000). "HistoryLink Essay: Alaska Airlines". Historylink.org. Archived from the original on May 17, 2012. Retrieved May 17, 2012.
{cite web}
: Unknown parameter|dead-url=
ignored (|url-status=
suggested) (help) - ↑ "Alaska Airlines History by Decade". Alaska Airlines. Archived from the original on ਮਈ 17, 2012. Retrieved May 17, 2012.
{cite web}
: Unknown parameter|deadurl=
ignored (|url-status=
suggested) (help)