ਅੱਕਾਦੀ ਭਾਸ਼ਾ
ਅੱਕਾਦੀ (/əˈkeɪdiən//əˈkeɪdiən/ akkadû, 𒀝𒅗𒁺𒌑 ak-ka-du-u2; logogram: 𒌵𒆠 URIKI )[1][2] ਇੱਕ ਮਰੀ ਹੋਈ ਪੂਰਬੀ ਸਾਮੀ ਭਾਸ਼ਾ ਹੈ ਜੋ ਪੁਰਾਤਨ ਮੈਸੋਪੋਟਾਮੀਆ ਵਿੱਚ ਬੋਲੀ ਜਾਂਦੀ ਸੀ। ਇਹ ਕੀਲਾਕਾਰ ਲਿਪੀ ਵਿੱਚ ਲਿਖੀ ਜਾਂਦੀ ਸੀ।[3] ਇਸਦਾ ਨਾਂਅ ਅੱਕਾਦ ਸ਼ਹਿਰ ਤੋਂ ਪਿਆ ਜੋ ਕਿ ਮੈਸੋਪੋਟਾਮੀਆ ਦੇ ਸੱਭਿਆਚਾਰ ਦਾ ਕੇਂਦਰ ਸੀ, ਪਰ ਇਹ ਭਾਸ਼ਾ ਅੱਕਾਦ ਤੋਂ ਕਾਫ਼ੀ ਪੁਰਾਣੀ ਹੈ।
ਸਮੇਂ ਦੇ ਹਿਸਾਬ ਨਾਲ ਅੱਕਾਦੀ ਦੇ ਤਿੰਨ ਯੁੱਗ ਮੰਨੇ ਜਾਂਦੇ ਹਨ -
1.ਪ੍ਰਾਚੀਨ ਕਾਲ (ਲਗਭਗ 2000 ਈ.ਪੂ.-ਲਗਭਗ 1500 ਈ.ਪੂ.)
2 .ਮੱਧਕਾਲ (ਲਗਭਗ 1500 ਈ.ਪੂ.-ਲਗਭਗ 1000 ਈ.ਪੂ.)
3.ਉੱਤਰਕਾਲ (ਲਗਭਗ 1000 ਈ.ਪੂ.-ਲਗਭਗ 500 ਈ.ਪੂ.)
ਹਵਾਲੇ
- ↑ Black, Jeremy A.; George, Andrew; Postgate, J. N. (2000-01-01). A Concise Dictionary of Akkadian. Otto Harrassowitz Verlag. p. 10. ISBN 9783447042642.
- ↑ John Huehnergard & Christopher Woods, "Akkadian and Eblaite", The Cambridge Encyclopedia of the World's Ancient Languages.
- ↑ John Huehnergard and Christopher Woods, Akkadian and Eblaite, in Roger D. Woodard, ed., The Ancient Languages of Mesopotamia, Egypt and Aksum, Cambridge University Press, 2008, p.83