ਇਲੈਕਟਰੋਮੈਗਨੈਟਿਕ ਪਲਸ
ਇਲੈਕਟਰੋਮੈਗਨੈਟਿਕ ਪਲਸ (ਅੰਗਰੇਜ਼ੀ: Electromagnetic pulse, EMP ), ਜਾ ਫਿਰ ਟ੍ਰਾੰਸਿਅੰਟ ਇਲੈਕਟਰੋਮੈਗਨੈਟਿਕ, ਇਲੈਕਟਰੋਮੈਗਨੈਟਿਕ ਰੇਡੀਏਸ਼ਨ ਦਾ ਨਿਕਲਣਾ ਹੁੰਦਾ ਹੈ। ਅਜਿਹੀ ਪਲਸ ਜਾ ਤਾਂ ਕੁਦਰਤ ਵਿੱਚ ਆਪਣੇ ਆਪ ਪੈਦਾ ਹੁੰਦੀ ਹੈ ਜਾ ਫਿਰ ਇਸਨੂੰ ਮਨੁੱਖ ਦੁਆਰਾ ਬਣਾਈ ਜਾ ਸਕਦੀ ਹੈ ਅਤੇ ਇਹ ਚੁੰਬਕੀ ਖੇਤਰ, ਰੇਡੀਏਸ਼ਨ, ਬਿਜਲੀ, ਆਦਿ ਦੇ ਤੌਰ 'ਤੇ ਪਾਈ ਜਾ ਸਕਦੀ ਹੈ, ਜੋ ਕਿ ਸਰੋਤ ‘ਤੇ ਨਿਰਭਰ ਕਰਦਾ ਹੈ। ਇਲੈਕਟਰੋਮੈਗਨੈਟਿਕ ਪਲਸ ਜ਼ਿਆਦਾਤਾਰ ਬਿਜਲੀ ਯੰਤਰਾਂ ਨੂੰ ਖਰਾਬ ਕਰ ਦਿੰਦੀ ਹੈ, ਅਤੇ ਇੱਕ ਉੱਚ-ਊਰਜਾ ਵਾਲੀ ਇਲੈਕਟਰੋਮੈਗਨੈਟਿਕ ਪਲਸ ਵੱਡੀਆਂ-ਵੱਡੀਆਂ ਇਮਾਰਤਾਂ ਅਤੇ ਹਵਾਈ ਜਹਾਜਾਂ ਨੂੰ ਨਸ਼ਟ ਕਰ ਸਕਦੀ ਹੈ। ਬਹੁਤ ਸਾਰੇ ਹਥਿਆਰ ਬਣਾਏ ਜਾ ਚੁੱਕੇ ਹਨ ਜੋ ਇੱਕ ਉੱਚ-ਊਰਜਾ ਵਾਲੀ ਇਲੈਕਟਰੋਮੈਗਨੈਟਿਕ ਪਲਸ ਨੂੰ ਪੈਦਾ ਕਰ ਸਕਦੇ ਹਨ।[1][2][3][4]
ਆਮ ਵਿਸੇਸ਼ਤਾਵਾਂ
ਊਰਜਾ ਦੀ ਕਿਸਮ
ਇਲੈਕਟਰੋਮੈਗਨੈਟਿਕ ਪਲਸ ਚਾਰ ਤਰਾਂ ਦੀਆਂ ਊਰਜਾ ਵਿੱਚ ਭੇਜੀ ਜਾ ਸਕਦੀ ਹੈ :
- ਬਿਜਲਈ ਖੇਤਰ
- ਚੁੰਬਕੀ ਖੇਤਰ
- ਇਲੈਕਟਰੋਮੈਗਨੈਟਿਕ ਰੇਡੀਏਸ਼ਨ
- ਬਿਜਲਈ ਕੰਡਕਸ਼ਨ