ਇੰਸਪੈਕਟਰ ਜਨਰਲ (ਨਾਟਕ)
ਇੰਸਪੈਕਟਰ ਜਨਰਲ | |
---|---|
![]() ਨਿਕੋਲਾਈ ਗੋਗੋਲ ਦੀ 200ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਇੱਕ ਰੂਸੀ ਟਿਕਟ, 2009 | |
ਲੇਖਕ | ਨਿਕੋਲਾਈ ਗੋਗੋਲ |
ਮੂਲ ਭਾਸ਼ਾ | ਰੂਸੀ |


ਇੰਸਪੈਕਟਰ ਜਨਰਲ (ਮੂਲ ਟਾਈਟਲ: ਰੂਸੀ: Ревизор, ਰੇਵਿਜ਼ੋਰ, ਸ਼ਬਦੀ ਅਰਥ: "ਇੰਸਪੈਕਟਰ"), ਯੂਕਰੇਨ ਵਿੱਚ ਜਨਮੇ ਰੂਸੀ ਨਾਟਕਕਾਰ ਅਤੇ ਨਾਵਲਕਾਰ ਨਿਕੋਲਾਈ ਗੋਗੋਲ ਦਾ ਕਿਖਿਆ ਇੱਕ ਵਿਅੰਗ ਨਾਟਕ ਹੈ।[1] ਇਹਦਾ ਮੂਲ ਰੂਪ 1836 ਵਿੱਚ ਪ੍ਰਕਾਸ਼ਿਤ ਹੋਇਆ ਸੀ, ਅਤੇ ਪਲੇ ਨੂੰ 1842 ਦੇ ਐਡੀਸ਼ਨ ਲਈ ਸੋਧਿਆ ਗਿਆ ਸੀ। ਕਥਿਤ ਤੌਰ 'ਤੇ ਪੁਸ਼ਕਿਨ ਦੇ ਗੋਗੋਲ ਨੂੰ ਸੁਣਾਏ ਇੱਕ ਸੱਚੇ ਵਾਕੇ ਤੇ ਆਧਾਰਿਤ,[2] ਇਹ ਨਾਟਕ ਸਮਾਜਕ ਵੰਨਗੀਆਂ ਤੇ ਸਮਾਜਕ ਬੁਰਾਈਆਂ ਅਤੇ ਲੋਕਾਂ ਦੀ ਆਮ ਸੋਚ ਤੇ ਤਿੱਖਾ ਵਿਅੰਗ ਕਰਦਾ ਇਹ ਕਾਮੇਡੀ ਨਾਟਕ ਹੈ।
ਰਚਨਾ ਦਾ ਇਤਿਹਾਸ
ਗੋਗੋਲ ਨੇ 1835 ਦੀ ਪਤਝੜ ਵਿੱਚ ਇਸ ਖੇਲ ਤੇ ਕੰਮ ਸ਼ੁਰੂ ਕੀਤਾ ਸੀ। ਪਲਾਟ ਦਾ ਸੁਝਾਅ ਅਲੈਗਜ਼ੈਂਡਰ ਪੁਸ਼ਕਿਨ ਨੇ ਵਲੋਂ ਦਿੱਤਾ ਗਿਆ ਸੀ। ਰੂਸੀ ਲੇਖਕ ਵਲਾਦੀਮੀਰ ਸੋਲੋਗੁਬ ਨੇ ਆਪਣੀਆਂ ਯਾਦਾਂ ਵਿੱਚ ਇਸ ਦੀ ਪੁਸ਼ਟੀ ਕੀਤੀ ਹੈ।
ਹਵਾਲਿਆਂ ਦੀ ਝਲਕ
- ↑ "Nikolay Gogol". Encyclopædia Britannica. Retrieved 31 December 2010.
- ↑ Ehre, Milton (1980). Notes for the Theater of Nikolay Gogol. University of Chicago Press. ISBN 0-226-30066-8.