ਐਨਾ ਵਿਨਟੌਰ
ਡੇਮ ਐਨਾ ਵਿਨਟੌਰ ਡੀਬੀਈ (/ˈwɪਐਨਟੀər//ˈwɪntər/; ਜਨਮ 3 ਨਵੰਬਰ 1949) ਇੱਕ ਬ੍ਰਿਟਿਸ਼-ਅਮਰੀਕੀ[1][2] ਪੱਤਰਕਾਰ ਅਤੇ ਸੰਪਾਦਕ ਹੈ। ਉਹ 1988 ਤੋਂ ਵੋਗ ਦੀ ਸੰਪਾਦਕ-ਇਨ-ਚੀਫ਼ ਰਹੀ ਹੈ।
2013 ਵਿੱਚ, ਉਹ 'ਵੋਗ' ਦੇ ਪ੍ਰਕਾਸ਼ਕ 'ਕੰਦੇ ਨਾਸਟ' ਦੀ ਕਲਾਤਮਕ ਡਾਇਰੈਕਟਰ ਬਣ ਗਈ। ਆਪਣੇ ਟ੍ਰੇਡਮਾਰਕ ਪੇਜਬੁਆਏ ਬੋਬ ਹੇਅਰਕੱਟ ਅਤੇ ਆਪਣੀਆਂ ਗੂੜੀਆਂ ਐਨਕਾਂ ਨਾਲ ਵਿਨਟੌਰ ਫੈਸ਼ਨ ਦੀ ਦੁਨੀਆ ਵਿੱਚ ਇੱਕ ਮਹੱਤਵਪੂਰਨ ਹਸਤੀ ਹੈ। ਫੈਸ਼ਨ ਰੁਝਾਨਾਂ ਬਾਰੇ ਉਸਦੀ ਪਕੜ ਕਰਕੇ ਅਤੇ ਨੌਜਵਾਨ ਡਿਜ਼ਾਈਨਰਾਂ ਲਈ ਉਸ ਦੇ ਸਮਰਥਨ ਕਰਕੇ ਉਸਦੀ ਵਿਆਪਕ ਰੂਪ ਵਿੱਚ ਪ੍ਰਸੰਸਾ ਹੋਈ ਹੈ। ਉਸ ਦੀ ਅੱਡਰੀ ਅਤੇ ਦਿਲਕਸ਼ ਸ਼ਖਸੀਅਤ ਸਦਕਾ ਉਸ ਦਾ ਨਾਮ "ਨਿਊਕਲੀਅਰ ਵਿਨਟੌਰ" ਪੈ ਗਿਆ ਹੈ।
ਉਹ ਲੰਡਨ ਈਵਨਿੰਗ ਸਟੈਂਡਰਡ (1959-76) ਦੇ ਸੰਪਾਦਕ ਚਾਰਲਸ ਵਿਨਟੌਰ ਦੀ ਵੱਡੀ ਧੀ ਹੈ। ਉਸ ਦੇ ਪਿਤਾ ਨੇ ਉਸ ਨਾਲ ਸਲਾਹ ਕੀਤੀ ਕਿ ਕਿਵੇਂ ਅੱਜ ਦੇ ਨੌਜਵਾਨਾਂ ਵਿੱਚ ਅਖ਼ਬਾਰ ਨੂੰ ਢੁਕਵਾਂ ਬਣਾਉਣਾ ਹੈ। ਉਹ ਅਜੇ ਪੁੰਗਰਦੀ ਜਵਾਨੀ ਦੇ ਸਾਲਾਂ ਵਿੱਚ ਹੀ ਸੀ ਕਿ ਉਹ ਫੈਸ਼ਨ ਵਿੱਚ ਦਿਲਚਸਪੀ ਲੈਣ ਲੱਗ ਪਈ। ਫੈਸ਼ਨ ਪੱਤਰਕਾਰੀ ਵਿੱਚ ਉਸ ਦਾ ਕੈਰੀਅਰ ਦੋ ਬ੍ਰਿਟਿਸ਼ ਰਸਾਲਿਆਂ ਨਾਲ ਸ਼ੁਰੂ ਹੋਇਆ। ਬਾਅਦ ਨੂੰ ਉਹ ਨਿਊ ਯਾੱਰਕ ਅਤੇ ਹਾਊਸ ਐਂਡ ਗਾਰਡਨ ਵਿੱਚ ਥੋੜਾ ਥੋੜਾ ਸਮਾਂ ਕੰਮ ਕਰਨ ਦੇ ਲਈ, ਉਹ ਅਮਰੀਕਾ ਚਲੀ ਗਈ। ਫਿਰ ਉਹ ਲੰਦਨ ਪਰਤ ਆਈ ਅਤੇ 1985 ਅਤੇ 1987 ਦਰਮਿਆਨ ਬ੍ਰਿਟਿਸ਼ ਵੋਗ ਦੀ ਸੰਪਾਦਕ ਰਹੀ। ਇੱਕ ਸਾਲ ਬਾਅਦ, ਉਸ ਨੇ ਨਿਊ ਯਾਰਕ ਵਿੱਚ ਫ੍ਰੈਂਚਾਇਜ਼ੀ ਦੀ ਮੈਗਜ਼ੀਨ ਨੂੰ ਸੰਭਾਲ ਲਿਆ ਅਤੇ ਬਹੁਤ ਸਾਰੇ ਦੇਖਣ ਵਾਲਿਆਂ ਅਨੁਸਾਰ ਇਸ ਮਰ ਰਹੇ ਪ੍ਰਕਾਸ਼ਨ ਨੂੰ ਮੁੜ ਜ਼ਿੰਦਾ ਕਰ ਲਿਆ। ਫੈਸ਼ਨ ਉਦਯੋਗ ਨੂੰ ਖੜਾ ਕਰਨ ਲਈ ਮੈਗਜ਼ੀਨ ਦੀ ਉਸ ਦੀ ਵਰਤੋਂ ਇਸ ਅੰਦਰ ਬਹਿਸ ਦਾ ਵਿਸ਼ਾ ਬਣ ਗਈ ਸੀ। ਪਸ਼ੂ ਅਧਿਕਾਰਾਂ ਦੇ ਕਾਰਕੁੰਨਾਂ ਨੇ ਉਸ ਉੱਤੇ ਫਰ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਹਮਲਾ ਕੀਤਾ ਹੈ, ਜਦਕਿ ਦੂਜੇ ਆਲੋਚਕਾਂ ਨੇ ਉਸ ਨੂੰ ਔਰਤਪਣੇ ਅਤੇ ਸੁੰਦਰਤਾ ਬਾਰੇ ਵਸ਼ਿਸ਼ਟ ਵਰਗੀ ਵਿਚਾਰਾਂ ਨੂੰ ਪ੍ਰੋਮੋਟ ਕਰਨ ਲਈ ਰਸਾਲੇ ਦੀ ਵਰਤੋਂ ਕਰਨ ਦਾ ਦਾ ਦੋਸ਼ ਲਾਇਆ ਹੈ।
ਇੱਕ ਸਾਬਕਾ ਨਿੱਜੀ ਸਹਾਇਕ, ਲੌਰੀਨ ਵਾਈਸਬਰਗਰ ਨੇ ਲਿਖਿਆ 2003 ਵਿੱਚ ਸਭ ਤੋਂ ਵੱਧ ਵਿਕਣ ਵਾਲੇ ਰੋਮਨ ਏ ਕਲਫ਼ ਦ ਡੈਵਿਲ ਵਿਅਰਸ ਪ੍ਰਦਾ (roman à clef The Devil Wears Prada) ਜਿਸ ਨੂੰ ਬਾਅਦ ਵਿੱਚ ਇੱਕ ਸਫਲ ਫਿਲਮ ਵਿੱਚ ਢਾਲਿਆ ਗਿਆ ਜਿਸ ਵਿੱਚ ਮਿਰਿਲ ਸਟ੍ਰਿਪ ਨੇ ਵਿੰਟੌਰ ਤੇ ਆਧਾਰਿਤ ਸਮਝੀ ਜਾਂਦੀ ਇੱਕ ਫੈਸ਼ਨ ਐਡੀਟਰ, ਮਿਰਾਂਡਾ ਪੁਰੀਸਟਲ ਦੇ ਤੌਰ ਤੇ ਭੂਮਿਕਾ ਨਿਭਾਈ। 2009 ਵਿਚ, ਉਹ ਇੱਕ ਹੋਰ ਫ਼ਿਲਮ, ਆਰ.ਜੇ. ਕਤਲਰ ਦੀ ਦਸਤਾਵੇਜ਼ੀ ਫਿਲਮ ਦ ਸਤੰਬਰ ਇਸ਼ੂ ਦਾ ਫ਼ੋਕਸ ਸੀ।
ਪਰਿਵਾਰ
ਵਿਨਟੌਰ ਦਾ ਜਨਮ 1949 ਵਿੱਚ ਹੰਪਸਟੇਡ, ਲੰਡਨ ਵਿੱਚ ਚਾਰਲਸ ਵਿਨਟੌਰ (1917-1999), ਈਵਨਿੰਗ ਸਟੈਂਡਰਡ ਦੇ ਐਡੀਟਰ ਅਤੇ ਇੱਕ ਅਮਰੀਕੀ, ਹੌਵਾਰਡ ਕਾਨੂੰਨ ਪ੍ਰੋਫੈਸਰ ਦੀ ਧੀ, ਐਲੀਨੋਰ "ਨੋਨੀ" ਤ੍ਰੈਗ ਬੇਕਰ (1917-1995) ਦੇ ਪਰਿਵਾਰ ਵਿੱਚ ਹੋਇਆ ਸੀ।[3] ਉਸ ਦੇ ਮਾਤਾ-ਪਿਤਾ ਦਾ ਵਿਆਹ 1940 ਵਿੱਚ ਹੋਇਆ ਸੀ ਅਤੇ 1979 ਵਿੱਚ ਤਲਾਕ ਹੋ ਗਿਆ। [4] ਵਿੰਟੌਰ ਦਾ ਨਾਂ ਉਸਦੀ ਨਾਨੀ ਅਨਾ ਬੇਕਰ (ਪਹਿਲਾਂ ਗਿਲਿਕਸਨ), ਜੋ ਪੈਨਸਿਲਵੇਨੀਆ ਤੋਂ ਇੱਕ ਵਪਾਰੀ ਦੀ ਧੀ ਦੇ ਨਾਂਅ ਤੇ ਰੱਖਿਆ ਗਿਆ ਸੀ।[5] ਔਡਰੀ ਸਲੌਟਰ, ਇੱਕ ਮੈਗਜ਼ੀਨ ਐਡੀਟਰ, ਜਿਸ ਨੇ ਹਨੀ ਅਤੇ ਪੇਟੀਕੋਟ ਵਰਗੀਆਂ ਪ੍ਰਕਾਸ਼ਨਾਵਾਂ ਦੀ ਸਥਾਪਨਾ ਕੀਤੀ ਸੀ, ਉਸ ਦੀ ਮਤਰੇਈ ਮਾਂ ਹੈ।[6][7] 18 ਵੀ ਸਦੀ ਦੀ ਪ੍ਰਸਿੱਧ ਨਾਵਲਕਾਰਾ ਲੇਡੀ ਐਲਿਜ਼ਾਬੇਥ ਫੋਸਟਰ ਇਸ ਦੀ ਪੜ-ਪੜ-ਪੜ ਦਾਦੀ ਸੀ ਅਤੇ ਸਰ ਅਗਸਟਸ ਵੇਰੇ ਫੋਸਟਰ, ਇਸ ਦਾ ਦਾਦੇ ਦਾ ਭਰਾ ਸੀ।[8]
ਇਸ ਦੇ ਰਿਸ਼ਤਿਆਂ ਵਿੱਚੋਂ ਇਸ ਦਾ ਵੱਡਾ ਭਰਾ ਗ੍ਰਾਲਡ ਦੀ ਮੌਤ ਇੱਕ ਐੱਕਸੀਡੈਂਟ ਵਿੱਚ ਹੋਈ।[9] ਇਸ ਦਾ ਇੱਕ ਛੋਟਾ ਭਰਾ ਪਾਰਥਿਕ, ਵੀ ਇੱਕ ਪੱਤਰਕਾਰ ਹੈ ਜੋ ਹੁਣ "ਦ ਗਾਰਡੀਅਨ" ਦਾ ਕੂਟਨੀਤਿਕ ਸੰਪਾਦਕ ਹੈ।[10] ਜੇਮਜ਼ ਅਤੇ ਨੋਰਾ ਵਿੰਟੌਰ ਨੇ ਲੰਦਨ ਦੀ ਸਥਾਨਕ ਸਰਕਾਰ ਲਈ ਅਤੇ ਅੰਤਰਰਾਸ਼ਟਰੀ ਗੈਰ ਸਰਕਾਰੀ ਸੰਸਥਾਵਾਂ ਲਈ ਵੀ ਇੱਕਠੇ ਕੰਮ ਕੀਤਾ।[11]
ਮੁੱਢਲਾ ਜੀਵਨ
ਇਸ ਨੇ ਆਪਣੀ ਪੜ੍ਹਾਈ ਨੌਰਥ ਲੰਡਨ ਕਾਲਜੀਏਟ ਸਕੂਲ ਤੋਂ ਪ੍ਰਾਪਤ ਕੀਤੀ ਜਿੱਥੇ ਇਸ ਨੇ ਆਪਣੇ ਪਹਿਰਾਵੇ ਨੂੰ ਲੈ ਕੇ ਸਦਾ ਬਗਾਵਤ ਕੀਤੀ।[12] 14 ਸਾਲ ਦੀ ਉਮਰ ਵਿੱਚ ਇਸ ਨੇ ਆਪਣੇ ਵਾਲ ਬੌਬ ਤੋਂ ਬਨਵਾਉਣੇ ਸ਼ੁਰੂ ਕਰ ਦਿੱਤੇ।[13]
ਹਵਾਲੇ
- ↑ "Obama supporter Anna Wintour reportedly considered for ambassadorial post by administration", hollywoodreporter.com; accessed 10 August 2016.
- ↑ Chris Rovzar, "Anna Wintour, Rest of City Turn Out to Vote", nymag.com, November 2008; accessed 11 August 2016.
- ↑ "Index entry". FreeBMD. ONS. Retrieved 31 December 2016.
- ↑ "Index entry". FreeBMD. ONS. Retrieved 31 December 2016.
- ↑ Oppenheimer, 2. "Eleanor Baker, an American, met Wintour at Cambridge University in England in the fall of 1939 ... [Her mother], Anna Gilkyson Baker, for whom Anna Wintour was named, was a charming, matronly, somewhat ditzy society girl from Philadelphia's Main Line ..."
- ↑ Oppenheimer, 99. "...[H]er animosity intensif[ied] after her father married Slaughter."
- ↑ Tunstall, Jeremy (1983). The Media in Britain. Columbia University Press. p. 103. ISBN 0-231-05816-0. Retrieved 10 June 2010.
...[F]or example a newish magazine is often identified with a particular editor; an example is the association of Audrey Slaughter in the 1960s and 70s with a succession of young women's publications — Honey, Petticoat, and Over 21.
- ↑ Masters, Brian (1981). Georgiana Duchess of Devonshire. London, UK: Hamish Hamilton. pp. 298–99. ISBN 0-241-10662-1.
- ↑ Oppenheimer, 6
- ↑ Patrick Wintour, chief political correspondent; The Guardian; retrieved 6 December 2006
- ↑
- ↑ Oppenheimer, 15
- ↑ Oppenheimer, 21.