ਐਮੀ ਐਡਮਜ਼
ਐਮੀ ਐਡਮਜ਼ | |
---|---|
![]() 2016 ਦੇ ਟੋਰੰਟੋ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿੱਚ ਐਡਮਜ਼ | |
ਜਨਮ | ਐਮੀ ਲੂ ਐਡਮਜ਼ ਅਗਸਤ 20, 1974 ਵਿਚੇਂਜ਼, ਵੇਨੇਟੋ, ਇਟਲੀ |
ਰਾਸ਼ਟਰੀਅਤਾ | ਅਮਰੀਕੀ |
ਪੇਸ਼ਾ |
|
ਸਰਗਰਮੀ ਦੇ ਸਾਲ | 1995–present |
ਜੀਵਨ ਸਾਥੀ |
ਡੈਰੇਨ ਲੇ ਗੇਲੋ (ਵਿ. 2015) |
ਬੱਚੇ | 1 |
ਐਮੀ ਲੂ ਐਡਮਜ਼ (ਜਨਮ 20 ਅਗਸਤ, 1974) ਇੱਕ ਅਮਰੀਕੀ ਅਭਿਨੇਤਰੀ ਅਤੇ ਗਾਇਕਾ ਹੈ। ਸੰਸਾਰ ਦੀ ਸਭ ਤੋਂ ਮਹਿੰਗੀ ਅਦਾਕਾਰਾ ਹੋਣ ਕਰਨ ਐਮੀ ਨੂੰ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿੱਚ ਟਾਈਮ ਮੈਗਜ਼ੀਨ ਵਲੋਂ 2014 ਵਿੱਚ ਸ਼ਾਮਿਲ ਕੀਤਾ ਗਿਆ।[1] ਉਸ ਨੇ ਦੋ ਗੋਲਡਨ ਗਲੋਬ ਅਵਾਰਡ, ਪੰਜ ਅਕੈਡਮੀ ਅਵਾਰਡ ਅਤੇ ਛੇ BAFTA ਅਵਾਰਡਾਂ ਲਈ ਨਾਮਜ਼ਦ ਕੀਤਾ ਗਿਆ ਹੈ।
ਐਡਮਜ਼ 1999 ਵਿੱਚ ਫਿਲਮ ਡ੍ਰੌਪ ਮਰੇ ਉਡਾਉਣ ਵਿੱਚ ਅਦਾਕਾਰੀ ਤੋਂ ਪਹਿਲਾਂ ਹੀ ਰਾਤ ਦੇ ਖਾਣੇ ਦੇ ਥੀਏਟਰ ਰੰਗਮਚ ਉੱਤੇ ਅਦਾਕਾਰੀ ਦਾ ਪ੍ਰਦਰਸ਼ਨ ਕਰ ਚੁੱਕੀ ਸੀ।ਲਾਸ ਏੰਜਿਲਸ ਜਾਣ ਤੋਂ ਬਾਅਦ ਉਸਨੇ ਟੈਲੀਵਿਜ਼ਨ ਉੱਤੇ ਕਈ ਵਾਰ ਮਹਿਮਾਨ ਕਲਾਕਾਰ ਵਜੋਂ ਅਤੇ ਬੀ-ਫਿਲਮਾਂ ਵਿੱਚ ਪ੍ਰਦਰਸ਼ਨ ਤੋਂ ਬਾਅਦ ਉਸਨੂੰ 2002 ਵਿੱਚ ਸਟੀਵਨ ਸਪੀਲਬਰਗ ਦੀ ਫਿਲਮ ਕੈਚ ਮੀ ਇਫ ਯੂ ਕੈਨ ਵਿੱਚ ਅਦਾਕਾਰੀ ਦਾ ਮੌਕਾ ਮਿਲਿਆ, ਪਰ ਉਸਦੀ ਪਹਿਲੀ ਸਫਲ ਭੂਮਿਕਾ 2005 ਵਿੱਚ ਫਿਲਮ ਜੁਨੇਬੁਗ ਵਿੱਚ ਸੀ, ਜਿਸ ਵਿੱਚ ਉਸ ਨੂੰ ਇੱਕ ਨੌਜਵਾਨ ਗਰਭਵਤੀ ਔਰਤ ਦੀ ਭੂਮਿਕਾ ਨਿਭਾਉਣ ਲਈ 2007 ਵਿੱਚ ਉਸ ਨੂੰ ਅਕੈਡਮੀ ਅਵਾਰਡ ਲਈ ਵਧੀਆ ਸਹਾਇਕ ਅਭਿਨੇਤਰੀ ਲਈ ਨਾਮਜ਼ਦਗੀ ਮਿਲੀ।
ਇਸ ਤੋਂ ਬਾਅਦ ਐਡਮਜ਼ ਨੇ ਡਿਜਨੀ ਦੀ 2007 ਵਿੱਚ ਆਈ ਫਿਲਮ ਇੰਚਾਂਟੇਡ ਵਿੱਚ ਭੂਮਿਕਾ ਨਿਭਾਈ। ਆਲੋਚਨਾ ਅਤੇ ਵਪਾਰਕ ਦ੍ਰਿਸ਼ਟੀ ਤੋਂ ਇੱਕ ਸਫਲ ਫਿਲਮ ਸੀ। ਇਸ ਫਿਲਮ ਵਿੱਚ ਉਹ ਗਿਸੇਲ ਦੀ ਭੂਮਿਕਾ ਵਿੱਚ ਨਜਰ ਆਈ ਜਿਸ ਲਈ ਉਸਨੂੰ ਗੋਲਡਨ ਗਲੋਬ ਅਵਾਰਡ ਲਈ ਨਾਮਜ਼ਦ ਹੋਈ। ਫਿਲਮ ਡਾਊਟ ਵਿੱਚ ਨੌਜਵਾਨ ਕਿਰਦਾਰ ਦੇ ਲਈ ਦੂਜਾ ਸਾਹਿਤ ਅਕਾਦਮੀ ਅਵਾਰਡ ਮਿਲਾ ਅਤੇ ਗੋਲਡਨ ਗਲੋਬ ਅਵਾਰਡ ਲਈ ਨਾਮਜ਼ਦ ਵੀ ਕੀਤਾ ਗਿਆ। ਐਡਮਜ਼ ਹਮੇਸ਼ਾ ਹੱਸਮੁਖ ਕਿਰਦਾਰ ਕਰਨ ਲਈ ਜਾਣੀ ਜਾਂਦੀ ਹੈ। ਐਡਮਜ਼ ਨੇ 2008 ਵਿੱਚ ਫਿਲਮ ਸਨਸਾਈਨ ਕਲੀਨਿਗ ਵਿੱਚ ਬਲੰਟ ਅਤੇ ਏਲਨ ਏਕਰੀਨ ਨਾਲ ਕੰਮ ਕੀਤਾ। 2009 ਵਿੱਚ ਉਸਨੇ ਫਿਲਮ ਨਾਇਟ ਆਫ ਦੀ ਮਿਓਜੀਅਮ: ਬੈਟਲ ਆਫ ਦੀ ਸਮਿਥਸੋਨੀਅਨ ਵਿੱਚ ਏਮੀਲੀਆ ਇਅਰਹਰਟ ਅਤੇ ਫਿਲਮ ਜੁਲੀ ਐਂਡ ਜੁਲਿਆ ਵਿੱਚ ਪੱਤਰਕਾਰ ਜੁਲੀ ਦੀ ਭੂਮੀਕੀ ਵਿੱਚ ਨਜਰ ਆਈ।
ਨਿੱਜੀ ਜ਼ਿੰਦਗੀ
ਅਪ੍ਰੈਲ 2008 ਤੱਕ ਐਡਮਜ਼ ਦੇ ਆਪਣੇ ਪ੍ਰੇਮੀ, ਅਵਿਨੇਤਾ ਡੈਰੇਨ ਲੈ ਗੇਲੋ ਨਾਲ ਸੰਬੰਧ ਸੀ।[2][3] ਡੈਰੇਨ ਨਾਲ ਉਸਦੀ ਮੁਲਕਾਤ 2001 ਵਿੱਚ ਇੱਕ ਅਭਿਨੈ ਕਲਾਸ ਵਿੱਚ ਹੋਈ।[4] ਐਡਮਜ਼ ਦਾ ਧਿਆਨ ਆਪਣੇ ਟੀਚੇ ਵੱਲ ਵਧੇਰੇ ਸੀ, ਡੈਰੇਨ ਨੂੰ ਉਸਦੀ ਇਹ ਆਦਤ ਇਲੈਕਸ਼ਨ ਦੀ ਟ੍ਰੇਸੀ ਫਿਲਕ ਵਰਗੀ ਲੱਗੀ। ਇੱਕ ਸਾਲ ਦੀ ਜਾਣ-ਪਹਿਚਾਣ ਤੋਂ ਬਾਅਦ ਉਨ੍ਹਾਂ ਨੇ ਇੱਕ ਲਘੂ ਫਿਲਮ ਪੇਨਿਸਨਾਮ ਵਿੱਚ ਕੰਮ ਕੀਤਾ। ਇਸ ਤੋਂ ਬਾਅਦ ਦੋਹਾਂ ਵਿੱਚ ਪਿਆਰ ਹੋ ਗਿਆ। 15 ਮਈ 2010 ਵਿੱਚ ਐਡਮਜ਼ ਨੇ ਡੈਰੇਨ ਦੇ ਬੱਚੇ ਨੂੰ ਜਨਮ ਦਿੱਤਾ ਜਿਸਦਾ ਨਾਮ ਏਵਿਆਨਾ ਊਲੀ ਲੇ ਗੇਲੋ ਹੈ। [5][6]