ਓਪਰਾ ਵਿਨਫਰੇ
ਓਪਰਾ ਵਿਨਫਰੇ | |
---|---|
ਜਨਮ | ਓਰਪਾਹ ਗੈਲ ਵਿਨਫ੍ਰੇ ਜਨਵਰੀ 29, 1954 ਕੋਸਿਉਸਕੋ, ਮਿਸਿਸਿਪੀ, ਅਮਰੀਕਾ |
ਕਿੱਤਾ |
|
ਸਰਗਰਮੀ ਦੇ ਸਾਲ | 1983–ਹੁਣ ਤਕ |
ਸਾਥੀ | ਸਟੇਡਮੈਨ ਗ੍ਰਾਹਮ |
ਦਸਤਖ਼ਤ | |
ਵੈੱਬਸਾਈਟ | |
Oprah.com |
ਓਪਰਾ ਵਿਨਫ੍ਰੇ (English: Oprah Winfrey) (ਜਨਮ ਓਰਪਾ ਗੈਲ ਵਿਨਫਰੇ (English: Orpah Gail Winfrey, 29 ਜਨਵਰੀ 1954) ਇੱਕ ਅਮਰੀਕੀ ਮੀਡੀਆ ਉਦਯੋਗਿਕ, ਟਾਕ ਸ਼ੋ ਮੇਜ਼ਬਾਨ, ਅਭਿਨੇਤਰੀ, ਨਿਰਮਾਤਾ ਅਤੇ ਲਿਪੀਕਾਰ ਹੈ।
ਓਪਰਾ ਵਿਨਫਰੇ (ਜਨਮ ਓਪਰਾ ਗੈਲ ਵਿਨਫ੍,ਰੇ ਜਨਵਰੀ 19, 1954) ਇੱਕ ਅਮਰੀਕੀ ਮੀਡੀਆ ਉਦਯੋਗਿਕ, ਟਾਕ ਸ਼ੋ ਮੇਜ਼ਬਾਨ, ਅਭਿਨੇਤਰੀ, ਨਿਰਮਾਤਾ, ਸਮਾਜ ਸੇਵਕ ਅਤੇ ਲਿਪੀਕਾਰ ਹੈ। ਉਹ ਆਪਣੇ ਟਾਕ ਸ਼ੋਅ ‘’’ਦ ਓਪਰਾ ਵਿਨਫਰੇ ਸ਼ੋ’’’ ਲਈ ਪ੍ਰਸਿੱਧ ਹੈ, ਜੋ ਕਿ ਇਤਿਹਾਸ ਵਿੱਚ ਆਪਣੀ ਕਿਸਮ ਦਾ ਸਭ ਤੋਂ ਉੱਚੇ ਦਰਜੇ ਦਾ ਟੈਲੀਵਿਜ਼ਨ ਪ੍ਰੋਗਰਾਮ ਸੀ। ਉਹ 20 ਵੀਂ ਸਦੀ ਦੀ ਸਭ ਤੋਂ ਅਮੀਰ ਅਫ਼ਰੀਕਨ ਅਮਰੀਕੀ ਅਤੇ ਉੱਤਰੀ ਅਮਰੀਕਾ ਦੀ ਪਹਿਲੀ ਬਹੁ-ਅਰਬਪਤੀ ਕਾਲੀ ਇਨਸਾਨ ਅਤੇ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਡੀ ਕਾਲੀ ਸਮਾਜ ਸੇਵਿਕਾ ਹੈ।
ਮੁੱਢਲਾ ਜੀਵਨ
ਵਿਨਫਰੇ ਦਾ ਜਨਮ ਪੇਂਡੂ ਮਿਸੀੱਸਿਪੀ ਵਿੱਚ ਗਰੀਬੀ ਦੀ ਹਾਲਤ ਵਿੱਚ ਹੋਇਆ ਸੀ। ਉਸਦੀ ਮਾਂ, ਵਰਨੀਟਾ ਲੀ ਇੱਕ ਕੁਵਾਰੀ, ਕਿਸ਼ੋਰ ਇਕੱਲੀ ਔਰਤ ਸੀ। ਜੋ ਕਿ ਕਿਸੇ ਘਰ ਵਿੱਚ ਕੰਮ ਕਰਦੀ ਸੀ। ਆਮ ਤੌਰ ਤੇ ਵਰਨਨ ਵਿਨਫਰੇ ਨੂੰ ਵਿਨਫਰੇ ਦਾ ਪਿਤਾ ਮੰਨਿਆ ਜਾਂਦਾ ਹੈ ਹਾਲਾਂਕਿ, ਮਿਸਸਿੱਪੀ ਦੇ ਕਿਸਾਨ ਨੂਹ ਰੌਬਿਨਸਨ ਸੀਨੀਅਰ, ਨੇ ਉਸ ਦੇ ਪਿਤਾ ਹੋਣ ਦਾ ਦਾਅਵਾ ਕੀਤਾ ਹੈ।
ਵਿਨਫਰੇ ਨੇ ਆਪਣੀ ਜ਼ਿੰਦਗੀ ਦੇ ਪਹਿਲੇ ਛੇ ਸਾਲ ਆਪਣੀ ਨਾਨੀ ਕੋਲ ਬਿਤਾਏ, ਜੋ ਕਿ ਬਹੁਤ ਹੀ ਜ਼ਿਆਦਾ ਗਰੀਬ ਸੀ। ਇੱਥੋਂ ਤੱਕ ਕਿ ਵਿਨਫਰੇ ਨੂੰ ਕਈ ਵਾਰ ਆਲੂ ਦੇ ਬੋਰੇ ਦੇ ਬਣੇ ਕੱਪੜੇ ਪਾਉਣੇ ਪੈਂਦੇ ਸਨ, ਜਿਸ ਕਾਰਨ ਸਥਾਨਕ ਬੱਚੇ ਉਸ ਦਾ ਮਜ਼ਾਕ ਵੀ ਉਡਾਉਂਦੇ ਸਨ। ਉਸ ਦੀ ਨਾਨੀ ਨੇ ਉਸ ਨੂੰ ਤਿੰਨ ਸਾਲ ਦੀ ਉਮਰ ਤੋਂ ਪਹਿਲਾਂ ਪੜ੍ਹਨਾ ਸਿਖਾਇਆ ਅਤੇ ਉਸਨੂੰ ਸਥਾਨਕ ਚਰਚ ਲਿਜਾਣ ਲੱਗੀ। ਵਿਨਫਰੇ ਕੋਲ ਬਾਈਬਲ ਦੀਆਂ ਆਇਤਾਂ ਪਾਠ ਕਰਨ ਦੀ ਯੋਗਤਾ ਸੀ ਜਿਸ ਕਰਕੇਚਰਚ ਵਿੱਚ ਉਸਨੂੰ ਪ੍ਰਚਾਰਕ ਵੀ ਕਹਿੰਦੇ ਸਨ।
ਛੇ ਸਾਲ ਦੀ ਉਮਰ ਵਿੱਚ, ਵਿਨਫਰੇ ਆਪਣੀ ਮਾਂ ਨਾਲ ਮਿਲਵਾਕੀ, ਵਿਸਕੋਨਸਿਨ ਸ਼ਹਿਰ ਵਿੱਚ ਰਹਿਣ ਲਈ ਚਲੀ ਗਈ। ਉਸਦੀ ਮਾਂ, ਉਸਦੀ ਨਾਨੀ ਨਾਲੋਂ ਘੱਟ ਸਹਾਇਕ ਅਤੇ ਉਤਸ਼ਾਹਜਨਕ ਸੀ। ਇੱਥੇ ਵਿਨਫਰੇ ਨੂੰ ਨੌਕਰਾਣੀ ਤੌਰ ਤੇ ਕੰਮ ਕਰਨਾ ਪਿਆ। ਏਸੇ ਦੌਰਾਨ ਲੀ (ਵਿਨਫਰੇ ਦੀ ਮਾਂ) ਨੇ ਇੱਕ ਹੋਰ ਧੀ (ਪੈਟਰੀਸ਼ੀਆ) ਨੂੰ ਜਨਮ ਦਿੱਤਾ ਸੀ।
1962 ਤੱਕ, ਲੀ ਨੂੰ ਦੋਹਾਂ ਧੀਆਂ ਦਾ ਪਾਲਣ ਕਰਨ ਵਿੱੱਚ ਮੁਸ਼ਕਿਲ ਆ ਰਹੀ ਸੀ, ਇਸ ਲਈ ਵਿਨਫਰੇ ਨੂੰ ਅਸਥਾਈ ਤੌਰ ਤੇ ਨੈਸ਼ਵਿਲ, ਟੈਨਸੀ ਵਿੱਚ ਵਰਨਨ ਦੇ ਨਾਲ ਰਹਿਣ ਲਈ ਭੇਜਿਆ ਗਿਆ। ਜਦੋਂ ਵਿਨਫਰੇ ਨੈਸ਼ਵਿਲ ਵਿੱਚ ਸੀ ਤਾਂ, ਲੀ ਨੇ ਤੀਜੀ ਧੀ ਨੂੰ ਜਨਮ ਦਿੱਤਾ। ਜਿਸਨੂੰ ਕਿਸੇ ਨੇ ਗੋਦ ਲੈ ਲਿਆ। ਜਦੋਂ ਵਿਨਫਰੇ ਆਪਣੀ ਮਾਂ ਕੋਲ ਵਾਪਸ ਚਲੀ ਗਈ ਤਾਂ ਲੀ ਨੇ ਜੈਫਰੀ ਨਾਂ ਦੇ ਲੜਕੇ ਨੂੰ ਜਨਮ ਦਿੱਤਾ, ਜਿਸਦੀ 1989 ਵਿੱਚ ਏਡਜ਼ ਨਾਲ ਸੰਬੰਧਿਤ ਕਾਰਨਾਂ ਕਰਕੇ ਮੌਤ ਹੋ ਗਈ ਸੀ।
ਵਿਨਫਰੇ ਨੇ ਕਿਹਾ ਹੈ ਕਿ ਜਦੋਂ ਉਹ ਨੌਂ ਸਾਲ ਦੀ ਸੀ, ਉਸ ਦੇ ਚਚੇਰੇ ਭਰਾ, ਅੰਕਲ ਅਤੇ ਇੱਕ ਪਰਿਵਾਰਕ ਮਿੱਤਰ ਨੇ ਉਸ ਨਾਲ ਛੇੜਖਾਨੀ ਕੀਤੀ ਸੀ[3]। ਉਸਨੇ ਪਹਿਲੀ ਵਾਰ 1986 ਵਿੱਚ ਆਪਣੇ ਦਰਸ਼ਕਾਂ ਨੂੰ ਜਿਨਸੀ ਸ਼ੋਸ਼ਣ ਬਾਰੇ ਆਪਣੇ ਟੀਵੀ ਸ਼ੋਅ ਦੇ ਇੱਕ ਐਪੀਸੋਡ 'ਤੇ ਘੋਸ਼ਿਤ ਕੀਤਾ। ਜਦੋਂ ਉਹ 14 ਸਾਲਾਂ ਦੀ ਸੀ ਤਾਂ ਉਹ ਗਰਭਵਤੀ ਹੋ ਗਈ ਪਰ ਸਮੇਂ ਤੋਂ ਪਹਿਲਾਂ ਪੈਦਾ ਹੋਣ ਕਰਕੇ ਜਨਮ ਤੋਂ ਥੋੜ੍ਹੀ ਦੇਰ ਬਾਅਦ ਹੀ ਉਸਦੇ ਪੁੱਤਰ ਦੀ ਮੌਤ ਹੋ ਗਈ।
ਉਸਨੇ ਲਿੰਕਨ ਹਾਈ ਸਕੂਲ, ਮਿਲਵਾਕੀ ਵਿੱਚ ਪੜ੍ਹਾਈ ਸ਼ੁਰੂ ਕੀਤੀ ਅਤੇ ਫਿਰ ਨਿਕੋਲੇਟ ਹਾਈ ਸਕੂਲ ਚਲੀ ਗਈ। ਉਸਨੇ ਇੱਕ ਭਾਸ਼ਣ ਕਲਾ ਦਾ ਮੁਕਾਬਲਾ ਜਿੱਤਿਆ, ਜਿਸ ਨੇ ਉਨ੍ਹਾਂ ਨੂੰ ਟੈਨੀਸੀ ਸਟੇਟ ਯੂਨੀਵਰਸਿਟੀ ਦੀ ਸਕਾਲਰਸ਼ਿਪ ਜਿਤਾਈ। 17 ਸਾਲ ਦੀ ਉਮਰ ਵਿੱਚ, ਵਿਨਫਰੇ ਨੇ ਮਿਸ ਬਲੈਕ ਟੇਨੇਸੀ ਬਿਊਟੀ ਪ੍ਰਤੀਯੋਗਿਤਾ ਜਿੱਤੀ। ਫਿਰ ਉਸ ਨੇ ਸਥਾਨਕ ਰੇਡੀਓ ਸਟੇਸ਼ਨ ਤੇ ਪਾਰਟ ਟਾਈਮ ਕੰਮ ਕੀਤਾ।
ਕਰੀਅਰ
ਉਹ ਨੈਸਵਲੀਜ਼ ਦੇ ਟੀਵੀ 'ਤੇ ਸਭ ਤੋਂ ਛੋਟੀ ਉਮਰ ਦੀ ਖ਼ਬਰ ਐਂਕਰ ਅਤੇ ਪਹਿਲੀ ਕਾਲੇ ਔਰਤ ਐਂਕਰ ਸੀ। ਫਿਰ ਉਸ ਨੇ ‘ਪੀਪਲ ਆਰ ਟਾਕਿੰਗ’ ਸ਼ੋਅ ਵਿੱਚ ਕੰਮ ਕੀਤਾ। 1983 ਵਿੱਚ, ਵਿਨਫਰੇ ਨੇ ਡਬਲਯੂ ਐੱਲ ਐੱਸ-ਟੀਵੀ ਵਿੱਚ ਸਵੇਰ ਦੇ ਸ਼ੋਅ ਵਿੱਚ ਮੇਜ਼ਬਾਨੀ ਕੀਤੀ। ਥੋੜ੍ਹੇ ਸਮੇਂ ਬਾਅਦ ਇਹ ਸ਼ੋਅ ਸ਼ਿਕਾਗੋ ਦਾ ਸਭ ਤੋਂ ਹਿੱਟ ਸ਼ੋਅ ਬਣ ਗਿਆ। 8 ਸਤੰਬਰ 1986 ਵਿੱਚ ਉਸਨੇ ‘ਦ ਓਪਰਾ ਵਿਨਫਰੇ ਸ਼ੋਅ’ ਦੀ ਮੇਜ਼ਬਾਨੀ ਕੀਤੀ, ਜੋ ਅੱਜ ਤੱਕ ਦਾ ਦੁਨੀਆ ਦਾ ਸਭ ਤੋਂ ਮਸ਼ਹੂਰ ਸ਼ੋਅ ਬਣਿਆ।
ਫਿਲਮੀ ਕਰੀਅਰ
1985 ਵਿੱਚ, ਵਿਨਫਰੇ ਨੇ ਸਟੀਵਨ ਸਪੀਲਬਰਗ ਦੀ ਫਿਲਮ ਦੀ ਕਲਰ ਪਰਪਲ ਵਿੱਚ ਘਰੇਲੂ ਔਰਤ ਸੋਫੀਆ ਦੇ ਤੌਰ ਤੇ ਕੰਮ ਕੀਤਾ। ਉਸ ਨੂੰ ਉਸਦੇ ਪ੍ਰਦਰਸ਼ਨ ਲਈ ਸਰਬੋਤਮ ਸਹਾਇਕ ਅਦਾਕਾਰਾ ਲਈ ਅਕੈਡਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਅਕਤੂਬਰ 1998 ਵਿੱਚ ਵਿਨਫਰੇ ਨੇ ਬਿਲਵਡ ਨਾਮਕ ਇੱਕ ਫ਼ਿਲਮ ਤਿਆਰ ਕੀਤੀ, ਜਿਸ ਵਿੱਚ ਉਸਨੇ ਖੁਦ ਵੀ ਅਭਿਨੈ ਕੀਤਾ ਸੀ। ਇਹ ਫਿਲਮ ਪੁਲਿਟਜ਼ਰ ਇਨਾਮ ਜੇਤੂ ਟੋਨੀ ਮੋਰੀਸਨ ਦੇ ਇਸੇ ਨਾਮ ਦੇ ਨਾਵਲ 'ਤੇ ਆਧਾਰਿਤ ਹੈ। ਇਸ ਫਿਲਮ ਨੇ ਬਾਕਸ ਆਫਿਸ 'ਤੇ ਬਹੁਤਾ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਸਗੋਂ ਅੰਦਾਜ਼ਨ 30 ਮਿਲੀਅਨ ਡਾਲਰ ਦਾ ਘਾਟਾ ਪਾਇਆ ਸੀ।