ਕਰਨੈਲ ਗਿੱਲ

ਕਰਨੈਲ ਗਿੱਲ
ਜਨਮ ਦਾ ਨਾਮਕਰਨੈਲ ਸਿੰਘ ਗਿੱਲ
ਜਨਮ(1942-02-13)13 ਫਰਵਰੀ 1942
ਗੁਰੂਸਰ ਚੱਕ ਨੰਬਰ 259, ਲਾਇਲਪੁਰ ਜ਼ਿਲਾ, ਬਰਤਾਨਵੀ ਪੰਜਾਬ
ਮੂਲਲੁਧਿਆਣਾ, ਭਾਰਤੀ ਪੰਜਾਬ
ਮੌਤ24 ਜੂਨ 2012(2012-06-24) (ਉਮਰ 70)
ਜਮਾਲ ਪੁਰ ਅਵਾਣਾ, ਲੁਧਿਆਣਾ ਜ਼ਿਲਾ, ਭਾਰਤੀ ਪੰਜਾਬ
ਵੰਨਗੀ(ਆਂ)ਲੋਕ-ਗੀਤ
ਕਿੱਤਾਗਾਇਕੀ
ਸਾਲ ਸਰਗਰਮ1964–2012

ਕਰਨੈਲ ਗਿੱਲ ਇੱਕ ਪੰਜਾਬੀ ਲੋਕ ਗਾਇਕ ਸਨ।[1][2][3][4] ਇਹ ਬੀਬੀ ਹਰਨੀਤ, ਨਰਿੰਦਰ ਬੀਬਾ, ਗੁਲਸ਼ਨ ਕੋਮਲ, ਕੁਲਦੀਪ ਕੌਰ, ਪਰਮਿੰਦਰ ਸੰਧੂ, ਰਣਜੀਤ ਕੌਰ, ਸੁਖਵੰਤ ਸੁੱਖੀ, ਸੁਰਿੰਦਰ ਕੌਰ, ਸਵਰਨ ਲਤਾ ਅਤੇ ਕਈ ਹੋਰਾਂ ਨਾਲ਼ ਗਾਏ ਆਪਣੇ ਦੋਗਾਣਿਆਂ ਕਰ ਕੇ ਜਾਣੇ ਜਾਂਦੇ ਹਨ।[1][3]

24 ਜੂਨ 2012 ਨੂੰ ਕੈਂਸਰ ਤੋਂ ਪੀੜਤ ਗਿੱਲ ਦੀ ਮੌਤ ਹੋ ਗਈ।[1] ਓਹ ਆਪਣੇ ਪਿੱਛੇ ਆਪਣੀ ਪਤਨੀ ਸੁਖਜਿੰਦਰ ਕੌਰ, ਪੁੱਤਰ ਗੁਰਤੇਜ ਸਿੰਘ ਅਤੇ ਦੋ ਧੀਆਂ, ਕੰਵਰਦੀਪ ਕੌਰ ਅਤੇ ਕਿਰਨਦੀਪ ਕੌਰ, ਛੱਡ ਗਏ ਹਨ।[1][2] ਓਹਨਾਂ ਦਾ ਅੰਤਮ ਸੰਸਕਾਰ ਓਹਨਾਂ ਦੇ ਪਿੰਡ ਜਮਾਲਪੁਰ (ਲੁਧਿਆਣਾ ਜ਼ਿਲਾ) ਵਿਖੇ ਕੀਤਾ ਗਿਆ।

ਮੁੱਢਲੀ ਜ਼ਿੰਦਗੀ ਅਤੇ ਗਾਇਕੀ

ਗਿੱਲ ਦਾ ਜਨਮ 13 ਫ਼ਰਵਰੀ 1942[2] ਨੂੰ ਇੱਕ ਸਿੱਖ ਪਰਵਾਰ ਵਿੱਚ, ਪਿਤਾ ਸਰਦਾਰ ਮਿਹਰ ਸਿੰਘ ਦੇ ਘਰ ਮਾਂ ਗੁਰਦਿਆਲ ਕੌਰ ਦੀ ਕੁੱਖੋਂ,[1] ਬਰਤਾਨਵੀ ਪੰਜਾਬ ਦੇ ਜ਼ਿਲਾ ਲਾਇਲਪੁਰ ਦੇ ਪਿੰਡ ਗੁਰੂਸਰ (ਚੱਕ ਨੰਬਰ 259) ਵਿਖੇ ਹੋਇਆ।[3][4] ਵੰਡ ਤੋਂ ਬਾਅਦ ਓਹਨਾਂ ਦਾ ਪਿੰਡ ਪਾਕਿਸਤਾਨੀ ਪੰਜਾਬ ਵਿੱਚ ਚਲਾ ਗਿਆ ਇਸ ਕਰ ਕੇ ਓਹਨਾਂ ਦਾ ਪਰਵਾਰ ਭਾਰਤੀ ਪੰਜਾਬ ਦੇ ਪਿੰਡ ਜਮਾਲਪੁਰ ਅਵਾਣਾ ਵਿਖੇ ਆ ਵਸਿਆ ਜੋ ਹੁਣ ਲੁਧਿਆਣੇ ਜ਼ਿਲੇ ਵਿੱਚ ਪੈਂਦਾ ਹੈ। ਗਿੱਲ ਅਤੇ ਦੀਦਾਰ ਸੰਧੂ ਨੇ ਡੇਢ ਸਾਲ ਲਈ ਪੰਜਾਬ ਪੁਲਿਸ ਰਿਲੇਸ਼ਨਜ਼ ਵਿੱਚ ਵੀ ਕੰਮ ਕੀਤਾ।[1][2] 1970 ਵਿੱਚ ਓਹਨਾਂ ਦਾ ਵਿਆਹ ਸੁਖਜਿੰਦਰ ਕੌਰ ਨਾਲ਼ ਹੋਇਆ ਅਤੇ ਇਹਨਾਂ ਦੇ ਘਰ ਇੱਕ ਪੁੱਤਰ ਅਤੇ ਦੋ ਧੀਆਂ ਨੇ ਜਨਮ ਲਿਆ।[1]

ਗਿੱਲ ਨੇ ਉੱਘੇ ਪੰਜਾਬੀ ਗਾਇਕ ਹਰਚਰਨ ਗਰੇਵਾਲ, ਸ਼ੁਕੀਨ ਜੱਟ ਮਾਸਟਰ ਬੀਰ ਚੰਦ ਅਤੇ ਜਸਵੰਤ ਭੰਵਰਾ ਤੋਂ ਸੰਗੀਤ ਦੀ ਸਿੱਖਿਆ ਲਈ।[2][3] ਹਰਦੇਵ ਦਿਲਗੀਰ (ਦੇਵ ਥਰੀਕੇ ਵਾਲਾ) ਦਾ ਲਿਖਿਆ ਗੀਤ, “ਗੱਡੀ ਚੜ੍ਹਦੀ ਭੰਨਾ ਲਏ ਗੋਡੇ, ਚਾਅ ਮੁਕਲਾਵੇ ਦਾ”, ਓਹਨਾਂ ਦਾ ਪਹਿਲਾ ਰਿਕਾਰਡ ਗੀਤ ਸੀ।[3]

ਗੀਤ

  • ਲੱਡੂ ਖਾ ਕੇ ਤੁਰਦੀ ਬਣੀ
  • ਲੰਬੜਾਂ ਦਾ ਮੁੰਡਾ ਬੋਲੀ ਹੋਰ ਬੋਲਦਾ
  • ਸੱਥ ਵਿੱਚ ਲੱਗੀ ਏ ਕਚਹਿਰੀ
  • ਤੀਆਂ ਵਾਂਗੂ ਲੰਘਦੇ ਨੇ ਦਿਨ ਮਿੱਤਰਾ

ਹਵਾਲੇ

  1. 1.0 1.1 1.2 1.3 1.4 1.5 1.6 Cite warning: <ref> tag with name aj cannot be previewed because it is defined outside the current section or not defined at all.
  2. 2.0 2.1 2.2 2.3 2.4 Cite warning: <ref> tag with name pne cannot be previewed because it is defined outside the current section or not defined at all.
  3. 3.0 3.1 3.2 3.3 3.4 Cite warning: <ref> tag with name toi cannot be previewed because it is defined outside the current section or not defined at all.
  4. 4.0 4.1 Cite warning: <ref> tag with name ht cannot be previewed because it is defined outside the current section or not defined at all.