ਕਾਬਲ ਗੁਰਦੁਆਰਾ ਹਮਲਾ
ਕਾਬਲ ਗੁਰਦੁਆਰਾ ਹਮਲਾ | |
---|---|
ਟਿਕਾਣਾ | ਕਾਬਲ, ਅਫਗਾਨਿਸਤਾਨ |
ਮਿਤੀ | ਮਾਰਚ 25, 2020 |
ਟੀਚਾ | ਸਿੱਖ਼ |
ਹਮਲੇ ਦੀ ਕਿਸਮ | ਗੋਲੀਬਾਰੀ , ਮਨੁੱਖੀ ਬੰਬ ਹਮਲਾ |
ਮੌਤਾਂ | 25 |
ਜਖ਼ਮੀ | 8+ |
ਅਪਰਾਧੀ | ਇਸਲਾਮਿਕ ਸਟੇਟ ਆਫ ਇਰਾਕ ਐਂਡ ਲੇਵਾਂਟ – ਖੁਰਾਸਾਨ ਖੇਤਰ |
ਕਾਬਲ ਗੁਰਦੁਆਰਾ ਹਮਲਾ (ਅੰਗਰੇਜ਼ੀ: Kabul gurdwara attack) ਅਫਗਾਨਿਸਤਾਨ ਵਿੱਚ ਗੁਰਦਵਾਰਾ ਸ੍ਰੀ ਹਰ ਰਾਇ ਵਿੱਚ ਇੱਕ ਅੱਤਵਾਦੀ ਹਮਲੇ ਨਾਲ ਸਬੰਧਿਤ ਵਾਕਿਆ ਹੈ ਜਿਸ ਵਿੱਚ ਗੁਰਦਵਾਰੇ ਦੇ ਅੰਦਰ ਪ੍ਰਾਰਥਨਾ ਕਰ ਰਹੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।ਇਸ ਹਮਲੇ ਮੈਂ 25 ਪ੍ਰਾਰਥਨਾ ਕਰ ਰਹੇ 25 ਸਿੱਖ ਮਾਰੇ ਗਏ ਅਤੇ ਕਰੀਬ 8 ਜ਼ਖਮੀ ਹੋ ਗਏ।[1][2][3] ਇਹ ਸਾਰੀ ਕਾਰਵਾਈ ਇੱਕ ਘੰਟਾ ਚੱਲੀ ਜਿਸ ਵਿੱਚ ਸੁਰੱਖਿਆ ਦਸਤਿਆਂ ਨੇ ਸਾਰੇ ਹਮਲਾਵਰ ਮਾਰੇ ਗਏ। ਇਸਲਾਮਿਕ ਸਟੇਟ ਆਫ ਇਰਾਕ ਐਂਡ ਲੇਵਾਂਟ ਨੇ (Islamic State of Iraq and the Levant) ਦੀ ਖੇਤਰੀ ਇਕਾਈ ਨੇ ਇਸਦੀ ਜ਼ਿਮੇਵਾਰੀ ਕਬੂਲੀ ਹੈ।[4][5]
ਹਮਲਾ
ਹਮਲਾਵਰ ਗੁਰੂਦਵਾਰੇ ਵਿੱਚ ਦਾਖ਼ਲ ਹੋਏ ਜਿੱਥੇ ਗੁਰੂਗਰੰਥ ਸਾਹਿਬ ਦੀ ਹਜ਼ੂਰੀ ਵਿੱਚ ਸ਼ਰਧਾਲੂ ਕੀਰਤਨ ਸੁਣ ਰਹੇ ਸਨ। ਹਮਲਾਵਰਾਂ ਨੇ ਉੱਥੇ ਮੌਜੂਦ ਲੋਕਾਂ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਹਨਾ ਇਮਾਰਤ ਦੇ ਅੰਦਰ ਹੀ ਪਨਾਹ ਲੈ ਲਈ ਜਿੱਥੇ ਉਨ੍ਹਾਂ ਦੀ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ ਵਿੱਚ ਸਾਰੇ ਹਮਲਾ ਆਵਰ ਮਾਰੇ ਗਏ ਤੇ ਕਰੀਬ 80 ਬੰਦੀ ਬਣਾਏ ਸ਼ਰਧਾਲੂਆਂ ਨੂੰ ਆਜ਼ਾਦ ਕਰਾ ਲਿਆ ਗਿਆ। ਇਸ ਦੌਰਾਨ ਵਿੱਚ ਕਈ ਘੰਟਿਆਂ ਤੱਕ ਗੋਲੀਬਾਰੀ ਜਾਰੀ ਰਹੀ।[2][6]
ਹਵਾਲੇ
- ↑
- ↑ 2.0 2.1
- ↑ "Islamic State claims Kabul attack on Sikh minority". Sayed Salahuddin. Washington Post. 25 March 2020. Retrieved 25 March 2020.
- ↑ "11 killed in Kabul gurdwara attack, IS claims responsibility". Yudhvir Rana. The Times of India. 25 March 2020. Retrieved 25 March 2020.
- ↑ "Afghanistan conflict: Militants in deadly attack on Sikh temple in Kabul". BBC News. Retrieved 25 March 2020.
- ↑