ਕਾਲੀ ਮੱਛਰੀ

ਕਾਲੀ ਮੱਛਰੀ
ਕਾਲੀ ਮੱਛਰੀ
Scientific classification
Kingdom:
ਐਨੀਮਲੀਆ
Phylum:
ਐਨਥੋਕੌਰੀਡੇਈ
Class:
ਜੀਵ
Order:
ਹੈਮੀਪਟੇਰਾ
Suborder:
ਹੈਟਰੋਪਟੇਰਾ
Infraorder:
ਸਿਮੀਕੰਮੋਰਫਾ
Family:
ਐਨਥੋਕੌਰੀਡੇਈ
ਜਨੇਰਾ

see text

ਕਾਲੀ ਮੱਛਰੀ ਜਿਸ ਨੂੰ ਅੰਗਰੇਜ਼ੀ (Minute pirate bug) ਕਹਿੰਦੇ ਹਨ। ਇਸੇ ਲਈ ਇਨ੍ਹਾਂ ਦੀਆਂ 400 ਤੋਂ 600 ਜਾਤੀਆਂ ਦੇ ਪਰਿਵਾਰ ਨੂੰ ‘ਐਨਥੋਕੌਰੀਡੇਈ’ ਕਹਿੰਦੇ ਹਨ।

ਬਣਤਰ

ਇਨ੍ਹਾਂ ਦੇ ਪਹਿਲੇ ਖੰਭਾਂ ਦਾ ਜੋੜਾ ਅੱਧਾ ਸਖਤ ਅਤੇ ਬਾਕੀ ਦਾ ਅੱਧਾ ਪਾਰਦਰਸ਼ੀ ਤੇ ਪਤਲਾ ਹੁੰਦਾ ਹੈ। ਇਹ ਚੱਪਟੇ ਜਿਹੇ 2 ਤੋਂ 4 ਮਿਲੀਮੀਟਰ ਦੇ ਅੰਡਾ ਅਕਾਰ, ਕਾਲੇ ਉੱਤੇ ਚਿੱਟੇ ਧੱਬਿਆਂ ਵਾਲੇ ਕੀੜੇ ਸਨ। ਇਨ੍ਹਾਂ ਦੀਆਂ ਲੱਤਾਂ ਮੱਛਰਾਂ ਨਾਲੋਂ ਬਹੁਤ ਘੱਟ ਲੰਬੀਆਂ ਸਨ ਅਤੇ ਇਨ੍ਹਾਂ ਦੇ ਖੰਭ ਢਿੱਡ ਤੋਂ ਪਿੱਛੇ ਤੱਕ ਵਧੇ ਹੋਏ ਸਨ। ਇਨ੍ਹਾਂ ਦਾ ਮੂੰਹ ਵੀ ਇੱਕ ਬਰੀਕ ਸੂਈ ਵਰਗੀ ਲੰਬੀ ਚੁੰਝ ਹੁੰਦਾ ਹੈ। ਇਨ੍ਹਾਂ ਦੀ ਚੁੰਝ ਅੰਦਰੋਂ ਖੋਖਲੀ ਹੁੰਦੀ ਹੈ। ਤੁਰਨ ਵੇਲੇ ਅਤੇ ਉੱਡਣ ਵੇਲੇ ਇਹ ਆਪਣੀ ਚੁੰਝ ਨੂੰ ਧੜ ਦੇ ਥੱਲੜੇ ਪਾਸੇ ਤਿੰਨ ਜੋੜੇ ਲੱਤਾਂ ਦੇ ਵਿਚਕਾਰ ਇੱਕ ਝਿਰੀ ਵਿੱਚ ਰੱਖਦੇ ਹਨ। ਇਨ੍ਹਾਂ ਦੇ ਸਿਰ ਉੱਤੇ ਚਾਰ ਪੋਰੀਆਂ ਵਾਲੀਆਂ ਧਾਗੇ ਵਰਗੀਆਂ ਬਰੀਕ ਟੋਹਣੀਆਂ ਵੀ ਲੱਗੀਆਂ ਹੁੰਦੀਆਂ ਹਨ।

ਮਾਹਰ ਸ਼ਿਕਾਰੀ

ਇਹ ਇੱਕ ਥਾਂ ’ਤੇ ਟਿਕਦੇ ਨਹੀਂ ਸਨ ਤੇ ਫੁਰਤੀ ਨਾਲ ਕਦੇ ਇਧਰ ਤੇ ਕਦੇ ਉਧਰ ਭੱਜਦੇ ਸਨ ਜਾਂ ਫੇਰ ਚੁਸਤੀ ਨਾਲ ਉੱਡ ਜਾਂਦੇ ਸਨ। ਇਹ ਬਹੁਤ ਹੀ ਮਾਹਰ ਸ਼ਿਕਾਰੀ ਹਨ ਅਤੇ ਵਕਤ ਖਰਾਬ ਕੀਤੇ ਬਿਨਾਂ ਸਾਰਾ ਦਿਨ ਸ਼ਿਕਾਰ ਭਾਲਣ ਅਤੇ ਉਸ ਨੂੰ ਖਾਣ ਵਿੱਚ ਹੀ ਲੱਗੇ ਰਹਿੰਦੇ ਹਨ। ਇਹ ਆਮ ਤੌਰ ’ਤੇ ਸ਼ਿਕਾਰ ਕਰਦੇ ਕਰਦੇ ਅੱਧ-ਖਿੜੇ ਫੁੱਲਾਂ ਦੀਆਂ ਪੰਖੜੀਆਂ ਦੇ ਵਿਚਕਾਰ ਵੀ ਵੜ ਜਾਂਦੇ ਹਨ ਅਤੇ ਤੇਲੇ ਵਰਗੇ ਛੋਟੇ ਸ਼ਿਕਾਰ ਨੂੰ ਉਹਨਾਂ ਦੇ ਲੁਕਣ ਵਾਲੇ ਟਿਕਾਣਿਆਂ ਤੋਂ ਵੀ ਫੜ ਲੈਂਦੇ ਹਨ। ਜੇ ਸ਼ਿਕਾਰ ਬਹੁਤੇ ਹੋਣ ਤਾਂ ਇਨ੍ਹਾਂ ਨੂੰ ਹਾਬੜਾ ਮੱਚ ਜਾਂਦਾ ਹੈ ਅਤੇ ਇਹ ਇੱਕ ਸ਼ਿਕਾਰ ਪੂਰਾ ਖਾਣ ਤੋਂ ਪਹਿਲਾਂ ਹੀ ਉਸ ਨੂੰ ਛੱਡ ਕੇ ਦੂਸਰਾ ਫੜ ਲੈਂਦੇ ਹਨ। ਇਸ ਤਰ੍ਹਾਂ ਇੱਕ ਦਿਨ ਵਿੱਚ ਇੱਕ ਬੱਗ ਕੋਈ 30 ਕੀੜਿਆਂ ਦਾ ਸ਼ਿਕਾਰ ਵੀ ਕਰ ਲੈਂਦਾ ਹੈ। ਇਹ ਆਪਣੇ ਹੀ ਕੱਦ ਕਾਠ ਵਾਲੇ ਕੀੜਿਆਂ ਦਾ ਸ਼ਿਕਾਰ ਘਾਤ ਲਾ ਕੇ ਕਰਦੇ ਹਨ। ਇਹ ਆਪਣੀਆਂ ਲੱਤਾਂ ਦੇ ਪਹਿਲੇ ਜੋੜੇ ਨਾਲ ਸ਼ਿਕਾਰ ਨੂੰ ਫੜਦੇ ਹਨ ਅਤੇ ਉਸ ਵਿੱਚ ਵਾਰ-ਵਾਰ ਆਪਣੀ ਸੂਈ ਵਰਗੀ ਚੁੰਝ ਖੋਭ ਕੇ ਥਾਂ-ਥਾਂ ’ਤੇ ਛੋਟੇ-ਛੋਟੇ ਜ਼ਹਿਰ ਦੇ ਟੀਕੇ ਲਗਾਉਂਦੇ ਹਨ। ਕੁਝ ਦੇਰ ਬਾਅਦ ਉਸ ਦੇ ਅੰਦਰ ਦਾ ਘੋਲ ਆਪਣੀ ਪਾਈਪ ਵਰਗੀ ਚੁੰਝ ਨਾਲ ਸੁੜਕ ਲੈਂਦੇ ਹਨ। ‘ਕਾਲੀ ਮੱਛਰੀ’ ਆਪਣੇ ਸ਼ਿਕਾਰ ਦੀ ਭਾਲ ਆਪਣੀਆਂ ਟੋਹਣੀਆਂ ਨਾਲ ਉਸ ਦੀ ਮੁਸ਼ਕ ਸੁੰਘ ਕੇ ਕਰਦੇ ਹਨ ਇਸੇ ਲਈ ਅੱਧ-ਖਿੜੇ ਫੁੱਲਾਂ ਦੇ ਵਿੱਚ ਲੁਕ ਕੇ ਬੈਠੇ ਸ਼ਿਕਾਰ ਨੂੰ ਵੀ ਜਾ ਫੜਦੇ ਹਨ। ਇਨ੍ਹਾਂ ਦੇ ਸ਼ਿਕਾਰ ਕੀੜੇ ਪੋਲੇ ਸਰੀਰ ਵਾਲੇ ਹੀ ਹੁੰਦੇ ਹਨ ਜਿਵੇਂ ‘ਥਰਿਪ’, ‘ਮਾਇਟਸ’, ਤੇਲਾ, ਚਿੱਟੀ ਮੱਖੀ, ਦੂਜੇ ਕੀੜਿਆਂ ਦੇ ਅੰਡੇ ਜਾਂ ਛੋਟੀਆਂ ਸੁੰਡੀਆਂ। ਭਾਵੇਂ ਇਹ ਮਾਸਾਹਾਰੀ ਕੀੜੇ ਹਨ, ਪਰ ਸ਼ਿਕਾਰ ਦੀ ਤਦਾਦ ਘੱਟ ਮਿਲਣ ’ਤੇ, ਪੌਦਿਆਂ ਦਾ ਰਸ ਅਤੇ ਪਰਾਗ ਨੂੰ ਵੀ ਆਪਣੇ ਭੋਜਨ ਵਿੱਚ ਵਰਤ ਲੈਂਦੇ ਹਨ।

ਪਰਜਨਣ

ਮਾਦਾ ਸਹਿਵਾਸ ਦੇ 2 ਤੋਂ 3 ਦਿਨ ਮਗਰੋਂ ਆਪਣੇ ਅੰਡੇ ਦੇਣ ਵਾਲੇ ਤਿੱਖੇ ਅੰਗ ਨਾਲ ਪੌਦਿਆਂ ਵਿੱਚ ਇੱਕ ਇੱਕ ਕਰ ਕੇ ਰੋਜ਼ 2 ਤੋਂ 4 ਅੰਡੇ ਦਿੰਦੀ ਹੈ ਅਤੇ ਆਪਣੀ ਸਾਰੀ ਉਮਰ ਵਿੱਚ 80 ਤੋਂ 100 ਅੰਡੇ ਦੇ ਲੈਂਦੀ ਹੈ। ਜਿਸ ਵੇਲੇ ਬੱਚੇ ਜੰਮਦੇ ਹਨ ਤਾਂ ਉਹ ਬਹੁਤ ਛੋਟੇ ਅਤੇ ਤਕਰੀਬਨ ਪਾਰਦਰਸ਼ੀ ਹੀ ਹੁੰਦੇ ਹਨ ਅਤੇ ਉਹਨਾਂ ਦੀਆਂ ਸਿਰਫ਼ ਦੋ ਲਾਲ ਅੱਖਾਂ ਹੀ ਦੂਰੋਂ ਦਿਸਦੀਆਂ ਹਨ। ਬੱਚੇ ਜੋ ਆਪਣੇ ਮਾਪਿਆਂ ਦੀ ਦਿੱਖ ਵਾਲੇ ਹੀ ਹੁੰਦੇ ਹਨ, ਪੰਜ ਵਾਰ ਆਪਣਾ ਚੋਲਾ ਬਦਲ ਕੇ 2 ਤੋਂ 3 ਹਫ਼ਤਿਆਂ ਵਿੱਚ ਪ੍ਰੋੜ੍ਹ ਬਣ ਜਾਂਦੇ ਹਨ। ਪ੍ਰੋੜ੍ਹ ਵੀ 2 ਤੋਂ 3 ਹਫ਼ਤੇ ਹੀ ਜਿਊਂਦੇ ਹਨ। ਇਸ ਲਈ ਇਹ ਬੱਗ ਇੱਕ ਸਾਲ ਵਿੱਚ ਕਈ ਵਾਰ ਆਪਣਾ ਜੀਵਨ ਚੱਕਰ ਪੂਰਾ ਕਰ ਲੈਂਦੇ ਹਨ।

ਇਹ ਕਿਸਾਨਾਂ ਦੀ ਸਹੀ ਲਫਜ਼ਾਂ ਵਿੱਚ ਮਿੱਤਰ ਹੈ।

ਹਵਾਲੇ