ਕਿਲ੍ਹਾ ਚਿਤੌੜਗੜ੍ਹ

ਕਿਲ੍ਹਾ ਚਿਤੌੜਗੜ੍ਹ
ਰਾਜਸਥਾਨ, ਭਾਰਤ
ਕਿਲ੍ਹੇ ਦਾ ਦ੍ਰਿਸ਼
ਸਥਾਨ ਵਾਰੇ ਜਾਣਕਾਰੀ
ਸਥਾਨ ਦਾ ਇਤਿਹਾਸ
ਲੜਾਈਆਂ/ ਜੰਗ 1303 ਵਿੱਚ ਅਲਾਉਦੀਨ ਖਿਲਜੀ ਦੇ ਵਿਰੁੱਧ ਮੇਵਾੜ ਰਾਜਪਾਟ ਦੀ ਲੜਾਈ, 1535 ਵਿਚ ਗੁਜਰਾਤ ਦੇ ਸੁਲਤਾਨ ਅਤੇ ਗੁਜਰਾਤ ਦੇ ਬਹਾਦੁਰ ਸ਼ਾਹ ਦੇ ਵਿਚਕਾਰ ਲੜਾਈ ਅਤੇ 1568 ਵਿੱਚ ਮੁਗਲ ਬਾਦਸ਼ਾਹ ਅਕਬਰ ਦੇ ਵਿਰੁੱਧ ਲੜਾਈ
ਕਿਲ੍ਹੇ ਦੀ ਸੈਨਾ ਵਾਰੇ ਜਾਣਕਾਰੀ
ਅਧਿਕਾਰੀ ਜਾਂ ਮਾਲਕ ਮੌਰੀਆ ਰਾਜਪਾਟ, ਬੱਪਾ ਰਾਵਲ, ਮਹਾਰਾਣਾ ਹਮੀਰ ਸਿੰਘ, ਰਾਣਾ ਸਾਂਗਾ, ਮਹਾਰਾਜਾ ਕੁੰਭਾ ਅਤੇ ਉਦੇ ਸਿੰਘ ਦੂਜਾ
UNESCO World Heritage Site
ਕਿਸਮਸਭਿਆਚਾਰਕ
ਮਾਪਦੰਡii, iii
ਅਹੁਦਾ2013 (36ਵਾਂ ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ ਕਮੇਟੀ)
ਦਾ ਹਿੱਸਾਰਾਜਸਥਾਨ ਦਾ ਪਹਾੜੀ ਕਿਲ੍ਹਾ
ਹਵਾਲਾ ਨੰ.247
ਰਾਜ ਪਾਰਟੀਭਾਰਤ
ਧਰਮਵਿਸ਼ਵ ਵਿਰਾਸਤ ਟਿਕਾਣਾ ਦੀ ਸੂਚੀ

ਕਿਲ੍ਹਾ ਚਿਤੌੜਗੜ੍ਹ ਨਗਰ ਦੀ ਬੁੱਕਲ ਵਿੱਚ ਵਿੱਚ ਸ਼ਹਿਰ ਦੇ ਚੜ੍ਹਦੇ ਪਾਸੇ ਵਾਲੀ ਪਹਾੜੀ ਉੱਤੇ ਉਸਰਿਆ ਹੈ। ਗਿਆਰਾਂ ਕਿਲੋਮੀਟਰ ਦੇ ਘੇਰੇ ਵਿੱਚ ਫੈਲਿਆ ਇਹ ਕਿਲ੍ਹਾ ਮਨੁੱਖ ਦੀ ਸੱਤਾ ਪ੍ਰਾਪਤੀ ਦੀ ਮੂਲ ਪ੍ਰਵਿਰਤੀ ਅਤੇ ਰਾਜਿਆਂ ਅੰਦਰ ਪਸਰੇ ਅਸੁਰੱਖਿਆ ਦੇ ਡਰ ਦਾ ਗਵਾਹ ਹੈ। ਇਸ ਦੀ ਵਿਸ਼ਾਲਤਾ ਅਤੇ ਕੁਸ਼ਲਤਾ ਕਾਰਨ ਇਸ ਨੂੰ ਭਾਰਤ ਦੇ ਪ੍ਰਮੁੱਖ ਕਿਲ੍ਹਿਆਂ ਵਿੱਚ ਵਿਸ਼ੇਸ਼ ਦਰਜਾ ਪ੍ਰਾਪਤ ਹੈ। ਇਸ ਕਿਲ੍ਹੇ ਦੀ ਨੀਂਹ ਸੱਤਵੀਂ ਸਦੀ ਵਿੱਚ ਰੱਖੀ ਗਈ ਸੀ। ਚੰਦਰਗੁਪਤ ਮੌਰੀਆ ਦੇ ਉੱਤਰਾਧਿਕਾਰੀ ਤੋਂ ਇਹ ਕਿਲ੍ਹਾ ਗੂਹਲ ਖਾਨਦਾਨ ਦੇ ਸਰਦਾਰ ਬੱਪਾ ਰਾਵਲ ਨੇ ਖੋਹ ਲਿਆ। ਉਸ ਸਮੇਂ ਇਸ ਰਾਜ ਘਰਾਣੇ ਨੇ ਹੀ ਇਸ ਉੱਤੇ ਰਾਜ ਕੀਤਾ। ਕਿਲ੍ਹੇ ਅੰਦਰ ਜਾਣ ਲਈ ਸੱਤ ਦਰਵਾਜ਼ਿਆਂ ਵਿੱਚੋਂ ਲੰਘਣਾ ਪੈਂਦਾ ਹੈ। ਵਿਜੈ ਸਤੰਭ ਦਾ ਨਿਰਮਾਣ ਮਹਾਰਾਜਾ ਕੁੰਭਾ ਨੇ 1440 ਈਸਵੀ ਵਿੱਚ ਕਰਵਾਇਆ ਸੀ। ਨੌਂ ਮੰਜ਼ਿਲਾਂ ਵਾਲਾ ਇਹ ਸਤੰਭ ਕਿਲ੍ਹੇ ਦੇ ਵਿਚਕਾਰ ਖੜ੍ਹਾ ਅੱਜ ਵੀ ਉਨ੍ਹਾਂ ਇਤਿਹਾਸਕ ਘਟਨਾਵਾਂ ਦੀ ਸਾਖੀ ਭਰਦਾ ਹੈ।[1]



ਇਤਿਹਾਸ

ਕਿਲ੍ਹੇ ਦੀ ਬਣਾਵਟ ਰਾਜਪੂਤਾਂ ਦੀ ਦੂਰਅੰਦੇਸ਼ੀ ਅਤੇ ਕਿਲ੍ਹੇ ਅੰਦਰਲੀ ਸਜਾਵਟ ਉਨ੍ਹਾਂ ਦੀ ਸ਼ਾਨ ਅਤੇ ਕਲਾ ਪ੍ਰਤੀ ਪਿਆਰ ਦੀ ਪ੍ਰਤੀਕ ਹੈ। ਇਸ ਕਿਲ੍ਹੇ ਵਿੱਚ ਮਹਾਰਾਜਾ ਪ੍ਰਤਾਪ ਸਿੰਘ ਜਿਹੇ ਯੋਧੇ, ਮਹਾਰਾਣਾ ਕੁੰਭਾ ਵਰਗੇ ਵਿਦਵਾਨ, ਪੰਨਾ ਦਾਈ ਵਰਗੀਆਂ ਸਮਰਪਿਤ ਅਤੇ ਰਾਣੀ ਪਦਮਨੀ ਜਿਹੀਆਂ ਖ਼ੂਬਸੂਰਤ ਰੂਹਾਂ ਜਨਮੀਆਂ ਹਨ।। ਜੈਮਲ ਫੱਤਾ ਵਰਗੇ ਸੂਰਮੇ ਵੀ ਇੱਥੋਂ ਦੀ ਰੇਤਲੀ ਮਿੱਟੀ ਨੇ ਪੈਦਾ ਕੀਤੇ। ਜਿਹਨਾ ਨੇ ਮੁਗ਼ਲ ਸਾਮਰਾਜ ਦਾ ਮੁਕਾਬਲਾ ਕੀਤਾ।

ਹਵਾਲੇ

  1. "Chittorgarh Fort". Retrieved 2009-06-24.