ਕ੍ਰਿਸ਼ਨਾ ਦਰਿਆ
ਕ੍ਰਿਸ਼ਨਾ ਦਰਿਆ | |
ਸ੍ਰੀਸੇਲਮ, ਆਂਧਰਾ ਪ੍ਰਦੇਸ਼, ਭਾਰਤ ਵਿਖੇ ਕ੍ਰਿਸ਼ਨਾ ਦਰਿਆ ਘਾਟੀ
| |
ਦੇਸ਼ | ਭਾਰਤ |
---|---|
ਰਾਜ | ਮਹਾਂਰਾਸ਼ਟਰ, ਕਰਨਾਟਕਾ, ਆਂਧਰਾ ਪ੍ਰਦੇਸ਼ |
ਸਹਾਇਕ ਦਰਿਆ | |
- ਖੱਬੇ | ਭੀਮ, ਡਿੰਡੀ, ਪੇਡਾਵਾਗੂ, ਹਾਲੀਆ, ਮੂਸੀ, ਪਲੇਰੂ, ਮੁਨੇਰੂ |
- ਸੱਜੇ | ਵੇਨਾ, ਕੋਇਨਾ, ਪੰਚਗੰਗਾ, ਦੁੱਧਗੰਗਾ, ਘਾਟਪ੍ਰਭਾ, ਮਾਲਪ੍ਰਭਾ, ਤੁੰਗਭੱਦਰ |
ਸਰੋਤ | ਮਹਾਂਬਲੇਸ਼ਵਰ |
- ਉਚਾਈ | 1,337 ਮੀਟਰ (4,386 ਫੁੱਟ) |
- ਦਿਸ਼ਾ-ਰੇਖਾਵਾਂ | 17°55′28″N 73°39′36″E / 17.92444°N 73.66000°E |
ਦਹਾਨਾ | ਬੰਗਾਲ ਦੀ ਖਾੜੀ |
- ਉਚਾਈ | 0 ਮੀਟਰ (0 ਫੁੱਟ) |
- ਦਿਸ਼ਾ-ਰੇਖਾਵਾਂ | 15°57′N 80°59′E / 15.950°N 80.983°E [1] |
ਲੰਬਾਈ | 1,400 ਕਿਮੀ (870 ਮੀਲ) ਲਗਭਗ |
ਬੇਟ | 2,58,948 ਕਿਮੀ੨ (99,980 ਵਰਗ ਮੀਲ) |
ਡਿਗਾਊ ਜਲ-ਮਾਤਰਾ | ਵਿਜੈਵਾੜਾ (1901-1979 ਔਸਤ), ਵੱਧ ਤੋਂ ਵੱਧ (2009), ਘੱਟ ਤੋਂ ਘੱਟ (1997) |
- ਔਸਤ | 1,641.74 ਮੀਟਰ੩/ਸ (57,978 ਘਣ ਫੁੱਟ/ਸ) |
- ਵੱਧ ਤੋਂ ਵੱਧ | 31,148.53 ਮੀਟਰ੩/ਸ (11,00,000 ਘਣ ਫੁੱਟ/ਸ) |
- ਘੱਟੋ-ਘੱਟ | 13.52 ਮੀਟਰ੩/ਸ (477 ਘਣ ਫੁੱਟ/ਸ) |
ਭਾਰਤ ਦੇ ਪ੍ਰਮੁੱਖ ਦਰਿਆ
|
ਕ੍ਰਿਸ਼ਨਾ ਦਰਿਆ ਕੇਂਦਰ-ਦੱਖਣੀ ਭਾਰਤ ਦੇ ਸਭ ਤੋਂ ਲੰਮੇ ਦਰਿਆਵਾਂ ਵਿੱਚੋਂ ਇੱਕ ਹੈ ਜਿਹਦੀ ਲੰਬਾਈ ਲਗਭਗ 1,400 ਕਿਲੋਮੀਟਰ ਹੈ। ਮੂਲ ਸਾਹਿਤ ਵਿੱਚ ਇਹਦਾ ਨਾਂ ਕ੍ਰਿਸ਼ਨਾਵੇਣੀ ਦੱਸਿਆ ਜਾਂਦਾ ਹੈ। ਇਹ ਗੰਗਾ ਅਤੇ ਗੋਦਾਵਰੀ ਮਗਰੋਂ ਭਾਰਤ ਵਿਚਲਾ ਤੀਜਾ ਸਭ ਤੋਂ ਵੱਡਾ ਦਰਿਆ ਹੈ। ਇਹ ਪੱਛਮੀ ਘਾਟ ਦੇ ਪਹਾੜ ਮਹਾਬਾਲੇਸ਼ਵਰ ਤੋਂ ਨਿਕਲਦਾ ਹੈ। ਇਹ ਦੱਖਣ - ਪੂਰਬ ਵਿੱਚ ਵਗਦਾ ਹੋਇਆ ਬੰਗਾਲ ਦੀ ਖਾੜੀ ਵਿੱਚ ਜਾ ਕੇ ਡਿੱਗਦਾ ਹੈ। ਕ੍ਰਿਸ਼ਨਾ ਦਰਿਆ ਦੀਆਂ ਉਪਨਦੀਆਂ ਵਿੱਚ ਪ੍ਰਮੁੱਖ ਹਨ: ਤੁੰਗਭਦਰਾ, ਘਾਟਪ੍ਰਭਾ, ਮੂਸੀ ਅਤੇ ਭੀਮਾ। ਕ੍ਰਿਸ਼ਨਾ ਦਰਿਆ ਦੇ ਕੰਡੇ ਵਿਜੈਵਾੜਾ ਅਤੇ ਮੂਸੀ ਨਦੀ ਦੇ ਕੰਡੇ ਹੈਦਰਾਬਾਦ ਸਥਿਤ ਹੈ। ਇਸ ਦੇ ਮੁਹਾਨੇ ਉੱਤੇ ਬਹੁਤ ਵੱਡਾ ਡੈਲਟਾ ਹੈ। ਇਸ ਦਾ ਡੈਲਟਾ ਭਾਰਤ ਦੇ ਸਭ ਤੋਂ ਉਪਜਾਊ ਖੇਤਰਾਂ ਵਿੱਚੋਂ ਇੱਕ ਹੈ।