ਗਾਇਆ (ਮਿਥਹਾਸ)
ਗਾਇਆ | |
---|---|
ਧਰਤੀ ਦਾ ਮੁੱਢਲਾ ਪ੍ਰਾਣੀ | |
ਨਿਵਾਸ | ਪ੍ਰਿਥਵੀ |
ਨਿੱਜੀ ਜਾਣਕਾਰੀ | |
ਮਾਤਾ ਪਿੰਤਾ | ਈਥਰ ਅਤੇ ਹੇਮੇਰਾ ਜਾਂ ਕਿਓਸ |
ਭੈਣ-ਭਰਾ | ਇਰੋਸ, ਤਾਰਤਾਰਸ, ਯੁਰਾਨਸ ਅਤੇ ਨਾਈਕਸ |
Consort | ਯੁਰੇਨਸ, ਜ਼ਿਊਸ, ਪੋਂਟਸ, ਅਤੇ ਪੋਜੀਡਨ |
ਬੱਚੇ | ਕਰੋਨਸ, ਪੋਂਟਸ, ਊਰੀਆ, ਹੈਕਾਟੋਨਚੀਰੇਸ, ਸਾਈਕਲੋਪੇਸ, ਟਾਈਟਨ, ਗਿਗਾਂਟੇਸ, ਨੇਰੀਅਸ, ਥਾਓਮਸ, ਫੋਰਸਿਸ, ਸੇਟੋ, ਯੂਰੀਬਿਆ, ਅਤੇ ਟਾਈਫਨ |
ਸਮਕਾਲੀ ਰੋਮਨ | ਟੈਰਾ |
ਗਾਇਆ (/ˈɡeɪ.ə/ or /ˈɡaɪ.ə/; ਪ੍ਰਾਚੀਨ ਯੂਨਾਨੀ Γαῖαਤੋਂ, Gē Γῆ, "ਜ਼ਮੀਨ" ਜਾਂ "ਧਰਤੀ" ਦਾ ਕਾਵਿਕ ਰੂਪ;[1] also Gaea, or Ge) ਪ੍ਰਾਚੀਨ ਯੂਨਾਨੀ ਧਰਮ ਵਿੱਚ ਮੁਢਲੇ ਯੂਨਾਨੀ ਦੇਵੀ-ਦੇਵਤਿਆਂ ਵਿੱਚੋਂ ਇੱਕ ਧਰਤੀ ਦੀ ਦੇਵੀ ਸੀ।[2]। 'ਗਾਇਆ' ਸਭਨਾਂ ਦੀ ਵੱਡੀ ਮਾਤਾ ਸੀ: ਮੁਢਲੀ ਗ੍ਰੀਕ ਦੇਵੀ ਮਾਂ; ਧਰਤੀ ਅਤੇ ਸਗਲ ਬ੍ਰਹਿਮੰਡ ਨੂੰ ਜਨਮ ਦੇਣ ਵਾਲੀ; ਯੂਨਾਨੀ ਦੇਵੀ-ਦੇਵਤਿਆਂ, ਟਾਈਟਨਾਂ ਅਤੇ ਦੈਂਤਾਂ ਨੂੰ ਅਸਮਾਨ ਦੇ ਦੇਵਤਾ ਯੁਰਾਨਸ ਨਾਲ ਸਮਾਗਮ ਤੋਂ ਜਨਮ ਦੇਣ ਵਾਲੀ, ਜਦਕਿ ਸਮੁੰਦਰ ਦੇ ਦੇਵਤੇ ਪੋਂਟਸ (ਸਮੁੰਦਰ) ਨਾਲ ਸਮਾਗਮ ਤੋਂ ਪੈਦਾ ਕਰਨ ਵਾਲੀ ਮਾਂ ਹੈ। ਇਹਦਾ ਰੋਮਨ ਰੂਪ ਟੈਰਾ ਹੈ।