ਗੋਬੈਕਲੀ ਟੈਪੇ
ਗੋਬੈਕਲੀ ਟੈਪੇ | |
---|---|
| |
ਟਿਕਾਣਾ | ਸੈਨਲਿਅਰਫ਼ਾ ਸੂਬਾ, ਤੁਰਕੀ |
ਇਲਾਕਾ | ਦੱਖਣ-ਪੂਰਬ ਐਨਾਤੋਲੀਆ |
ਗੁਣਕ | 37°13′23″N 38°55′21″E / 37.22306°N 38.92250°E |
ਅਤੀਤ | |
ਸਥਾਪਨਾ | ਅੰ. 9500 ਈਸਾ-ਪੂਰਵ[1] |
ਉਜਾੜਾ | ਅੰ. 8000 ਈਸਾ ਪੂਰਵ[1] |
ਕਾਲ |
|
ਜਗ੍ਹਾ ਬਾਰੇ | |
ਖੁਦਾਈ ਦੀ ਮਿਤੀ | 1995–ਚੱਲ ਰਿਹਾ |
ਪੁਰਾਤੱਤਵ ਵਿਗਿਆਨੀ |
|
ਹਾਲਤ | ਚੰਗੀ ਤਰ੍ਹਾਂ ਸੰਭਾਲਿਆ ਹੋਇਆ |
UNESCO World Heritage Site | |
ਦਫ਼ਤਰੀ ਨਾਂ: ਗੋਬੈਕਲੀ ਟੈਪੇ | |
ਕਿਸਮ | ਸੱਭਿਆਚਾਰਕ |
ਮਾਪਦੰਡ | (i), (ii), (iv) |
ਅਹੁਦਾ-ਨਿਵਾਜੀ | 2018 (42ਵਾਂ ਸਤਰ) |
ਹਵਾਲਾ ਨੰਬਰ | 1572 |
Region | ਪੱਛਮੀ ਏਸ਼ੀਆ |
ਗੋਬੈਕਲੀ ਟੈਪੇ (ਤੁਰਕੀ ਭਾਸ਼ਾ: [ɟœbecˈli teˈpe], [2] "ਪੌਟਬੈਲੀ ਹਿੱਲ"; [3] ਕੁਰਦਿਸ਼ ਵਿੱਚ ਜਾਇਰ ਮਿਰਾਜ਼ਾਨ ਜਾਂ ਜ਼ੀਰਾਬ੍ਰੈਸਕੇ ਵਜੋਂ ਜਾਣਿਆ ਜਾਂਦਾ ਹੈ) [4], ਤੁਰਕੀ ਦੇ ਦੱਖਣ-ਪੂਰਬੀ ਐਨਾਤੋਲੀਆ ਖੇਤਰ ਵਿੱਚ ਇੱਕ ਨਿਓਲਿਥਿਕ ਪੁਰਾਤੱਤਵ ਟਿਕਾਣਾ ਹੈ। ਇਹ ਟਿਕਾਣਾ ਪੂਰਵ-ਵਸਰਾਵਿਕ ਨਿਓਲਿਥਿਕ ਯੁੱਗ (ਅੰ. 9500 ਅਤੇ 8000 ਈਸਾ-ਪੂਰਵ) ਨਾਲ ਸਬੰਧ ਰੱਖਦਾ ਹੈ। ਇਸ ਟਿਕਾਣੇ ਵਿੱਚ ਵਿਸ਼ਾਲ ਪੱਥਰ ਦੇ ਥੰਮ੍ਹਾਂ ਦੁਆਰਾ ਖੜ੍ਹੇ ਕੀਤੇ ਗਏ ਕਈ ਵੱਡੇ ਗੋਲਾਕਾਰ ਢਾਂਚੇ ਸ਼ਾਮਲ ਹਨ ਜੋ ਕਿ ਦੁਨੀਆ ਦੇ ਸਭ ਤੋਂ ਪੁਰਾਣੇ ਜਾਣੇ ਜਾਂਦੇ ਮੈਗਾਲਿਥਾਂ ਵਿੱਚ ਸ਼ਾਮਿਲ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਥੰਮ੍ਹਾਂ ਨੂੰ ਪ੍ਰਤੀਕਾਤਮਕ ਮਾਨਵ-ਵਿਗਿਆਨਕ ਵੇਰਵਿਆਂ, ਕੱਪੜਿਆਂ ਅਤੇ ਜੰਗਲੀ ਜਾਨਵਰਾਂ ਦੀਆਂ ਘੜੀਆਂ ਗਈਆਂ ਮੂਰਤੀਆਂ ਨਾਲ ਸਜਾਇਆ ਗਿਆ ਹੈ, ਜੋ ਕਿ ਪੁਰਾਤੱਤਵ-ਵਿਗਿਆਨੀਆਂ ਨੂੰ ਪੂਰਵ-ਇਤਿਹਾਸਕ ਧਰਮ ਅਤੇ ਉਸ ਸਮੇਂ ਦੇ ਵਿਸ਼ੇਸ਼ ਮੂਰਤੀ-ਵਿਗਿਆਨ ਬਾਰੇ ਦੁਰਲੱਭ ਜਾਣਕਾਰੀ ਦਿੰਦਾ ਹੈ। 15 ਮੀਟਰ (50 ਫੁੱਟ) -ਉੱਚਾ, 8 ਹੈਕਟੇਅਰ (20-ਏਕੜ) ਤੇਲ ਵਿੱਚ ਨੀਓਲਿਥਿਕ ਯੁੱਗ ਦੀਆਂ ਬਹੁਤ ਸਾਰੀਆਂ ਛੋਟੀਆਂ ਇਮਾਰਤਾਂ, ਖੱਡਾਂ, ਅਤੇ ਪੱਥਰ ਨਾਲ ਕੱਟੇ ਹੋਏ ਟੋਭੇ ਵੀ ਸ਼ਾਮਲ ਹਨ ਅਤੇ ਇਸਤੋਂ ਇਲਾਵਾ ਉਸਤੋਂ ਕੁਝ ਸਮੇਂ ਬਾਅਦ ਦੀਆਂ ਗਤੀਵਿਧੀਆਂ ਦੇ ਕੁਝ ਨਿਸ਼ਾਨ ਵੀ ਸ਼ਾਮਲ ਹਨ।
ਇਸ ਟਿਕਾਣੇ ਦੀ ਵਰਤੋਂ ਸਭ ਤੋਂ ਪਹਿਲਾਂ ਦੱਖਣ-ਪੱਛਮੀ ਏਸ਼ੀਆਈ ਨਿਓਲਿਥਿਕ ਦੀ ਸ਼ੁਰੂਆਤ ਵੇਲੇ ਕੀਤੀ ਗਈ ਸੀ, ਜਿਸ ਕਰਕੇ ਇਹ ਦੁਨੀਆ ਵਿੱਚ ਕਿਤੇ ਵੀ ਸਭ ਤੋਂ ਪੁਰਾਣੀਆਂ ਸਥਾਈ ਮਨੁੱਖੀ ਬਸਤੀਆਂ ਵਿੱਚ ਸ਼ਾਮਿਲ ਹੈ। ਪੂਰਵ-ਇਤਿਹਾਸਕਾਰ ਇਸ ਨਿਓਲਿਥਿਕ ਕ੍ਰਾਂਤੀ ਨੂੰ ਖੇਤੀਬਾੜੀ ਦੇ ਆਗਮਨ ਨਾਲ ਜੋੜਦੇ ਹਨ, ਪਰ ਇਹ ਗੱਲ ਚਰਚਾ ਦਾ ਵਿਸ਼ਾ ਹੈ ਕਿ ਖੇਤੀਬਾੜੀ ਹੋਣ ਕਾਰਨ ਇਹ ਇੱਥੇ ਮਨੁੱਖੀ ਬਸਤੀ ਬਣੀ ਜਾਂ ਇਸਦੇ ਉਲਟ ਉਨ੍ਹਾਂ ਨੇ ਪਹਿਲਾਂ ਇਹ ਇੱਥੇ ਰਹਿਣਾ ਸ਼ੁਰੂ ਕੀਤਾ ਅਤੇ ਮਗਰੋਂ ਇਸ ਟਿਕਾਣੇ ਤੇ ਖੇਤੀਬਾੜੀ ਕਰਨ ਲੱਗੇ ਸਨ। ਗੋਬੈਕਲੀ ਟੈਪ ਜੋ ਕਿ ਚੱਟਾਨੀ ਪਹਾੜ ਦੀ ਚੋਟੀ 'ਤੇ ਬਣਾਇਆ ਗਿਆ ਇੱਕ ਯਾਦਗਾਰੀ ਕੰਪਲੈਕਸ ਹੈ, ਜਿਸ ਵਿੱਚ ਅੱਜ ਤੱਕ ਉੱਥੇ ਖੇਤੀਬਾੜੀ ਹੋਣ ਦੇ ਕੋਈ ਸਪੱਸ਼ਟ ਸਬੂਤ ਨਹੀਂ ਮਿਲੇ ਹਨ, ਜਿਸ ਕਰਕੇ ਇਹ ਟਿਕਾਣਾ ਪੂਰਵ-ਇਤਿਹਾਸਕਾਰਾਂ ਵਿੱਚ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ। ਟਿਕਾਣੇ ਦੀ ਮੂਲ ਖੁਦਾਈ ਕਰਨ ਵਾਲੇ, ਜਰਮਨ ਪੁਰਾਤੱਤਵ-ਵਿਗਿਆਨੀ ਕਲਾਜ਼ ਸ਼ਮਿਟ ਨੇ ਇਸਨੂੰ "ਦੁਨੀਆਂ ਦਾ ਪਹਿਲਾ ਮੰਦਰ" ਦੱਸਿਆ ਹੈ: ਜੋ ਕਿ ਉਨ੍ਹਾਂ ਲੋਕਾਂ ਇੱਕ ਪਵਿੱਤਰ ਜਗ੍ਹਾ ਸੀ, ਜਿਸਨੂੰ ਇੱਕ ਵੱਡੇ ਖੇਤਰ ਦੇ ਖਾਨਾਬਦੋਸ਼ ਸ਼ਿਕਾਰੀ-ਸੰਗ੍ਰਿਹਕਰਤਾ ਦੇ ਸਮੂਹਾਂ ਦੁਆਰਾ ਪੂਜਾ ਕਰਨ ਲਈ ਵਰਤਿਆ ਜਾਂਦਾ ਸੀ, ਜਿਸ ਵਿੱਚ ਬਹੁਤ ਘੱਟ ਜਾਂ ਕੋਈ ਵੀ ਵਾਸੀ ਨਹੀਂ ਰਹਿੰਦਾ ਸੀ। ਹੋਰ ਪੁਰਾਤੱਤਵ-ਵਿਗਿਆਨੀਆਂ ਨੇ ਉਸਦੀ ਇਸ ਵਿਆਖਿਆ ਨੂੰ ਨਹੀਂ ਮੰਨਦੇ ਹਨ ਅਤੇ ਇਹ ਦਲੀਲ ਦਿੰਦੇ ਹਨ ਕਿ ਖੇਤੀਬਾੜੀ ਨਾ ਹੋਣ ਦੇ ਅਤੇ ਪੱਕੀ ਨਿਵਾਸੀ ਆਬਾਦੀ ਦੇ ਉੱਥੇ ਕੋਈ ਸਬੁਤ ਨਹੀਂ ਮਿਲੇ ਹਨ। ਹਾਲੀਆ ਖੋਜ ਨੇ ਗੋਬੈਕਲੀ ਟੈਪੇ ਦੇ ਮੌਜੂਦਾ ਖੁਦਾਈ ਕਰਨ ਵਾਲਿਆਂ ਨੂੰ ਸ਼ਮਿਟ ਦੀ ਵਿਆਖਿਆ ਦੇ ਆਧਾਰ 'ਤੇ ਮਿੱਥੇ ਗਏ ਕਈ ਸਿੱਟਿਆਂ ਨੂੰ ਸੋਧਣ ਜਾਂ ਰੱਦ ਕਰਨ ਲਈ ਲਈ ਵੀ ਪ੍ਰਭਾਵਿਤ ਕੀਤਾ ਹੈ।[1]
1963 ਵਿੱਚ ਇੱਕ ਸਰਵੇਖਣ ਵਿੱਚ ਸਭ ਤੋਂ ਪਹਿਲਾਂ ਇਸ ਟਿਕਾਣੇ ਦਾ ਜ਼ਿਕਰ ਕੀਤਾ ਗਿਆ ਸੀ, ਸ਼ਮਿਟ ਨੇ 1994 ਵਿੱਚ ਇਸ ਸਾਈਟ ਨੂੰ ਪੂਰਵਇਤਿਹਾਸਿਕ ਵਜੋਂ ਮਾਨਤਾ ਦਿੱਤੀ ਅਤੇ ਅਗਲੇ ਸਾਲ ਉੱਥੇ ਖੁਦਾਈ ਕਰਨੀ ਸ਼ੁਰੂ ਕੀਤੀ। 2014 ਵਿੱਚ ਉਸਦੀ ਮੌਤ ਤੋਂ ਬਾਅਦ, ਇਸਤਾਂਬੁਲ ਯੂਨੀਵਰਸਿਟੀ, ਸੈਨਲਿਅਰਫ਼ਾ ਅਜਾਇਬਘਰ, ਅਤੇ ਜਰਮਨ ਪੁਰਾਤੱਤਵ ਸੰਸਥਾਨ ਦੇ ਸੰਯੁਕਤ ਪ੍ਰੋਜੈਕਟ ਵਜੋਂ ਤੁਰਕੀ ਪੂਰਵ-ਇਤਿਹਾਸ ਨੈਸ਼ਮੀ ਕਾਰੁਲ ਦੀ ਸਮੁੱਚੀ ਨਿਰਦੇਸ਼ਨਾ ਅਧੀਨ ਕੰਮ ਜਾਰੀ ਰਿਹਾ। ਗੋਬੈਕਲੀ ਟੈਪੇ ਨੂੰ 2018 ਵਿੱਚ ਯੂਨੈਸਕੋ ਦੇ ਵਿਸ਼ਵ ਵਿਰਾਸਤੀ ਟਿਕਾਣੇ ਦਾ ਦਰਜਾ ਦਿੱਤਾ ਗਿਆ ਸੀ, ਜਿਸਨੇ ਇਸਦੇ ਸ਼ਾਨਦਾਰ ਸਰਵ ਵਿਆਪਕ ਮਹੱਤਵ ਨੂੰ "ਮਨੁੱਖੀ-ਨਿਰਮਿਤ ਹੈਰਾਨੀਜਨਕ ਸ਼ਿਲਪਕਾਰੀ ਦੇ ਪਹਿਲੇ ਪ੍ਰਦਰਸ਼ਨ ਵਿੱਚੋਂ ਇੱਕ" ਵਜੋਂ ਮਾਨਤਾ ਦਿੱਤੀ ਸੀ।[5] 2021 ਤੱਕ ਇਸ ਟਿਕਾਣੇ ਦੀ 5 ਪ੍ਰਤੀਸ਼ਤ ਦੀ ਖੁਦਾਈ ਹੋ ਚੁੱਕੀ ਹੈ।[6]
ਹਵਾਲੇ
ਹਵਾਲਿਆਂ ਦੀ ਝਲਕ
- ↑ 1.0 1.1 1.2 Clare 2020.
- ↑ "Göbekli Tepe". Forvo Pronunciation Dictionary.
- ↑ Symmes 2010.
- ↑ Kosen 2019.
- ↑ "Göbekli Tepe". UNESCO World Heritage Centre.
- ↑ Strebe, Matthew (3 November 2015). "Göbekli Tepe, Turkey". Global Heritage Fund. Archived from the original on 13 ਮਾਰਚ 2024. Retrieved 11 August 2021.