ਛਾਤੀ ਵਿੱਚ ਜਲਨ
[1]ਛਾਤੀ ਵਿੱਚ ਜਲਨ ਨੂੰ ਛਾਤੀ ਵਿੱਚ ਦਿਲ ਦੇ ਕੋਲ ਜਲਨ ਹੋਣ ਕਰਕੇ ਅੰਗਰੇਜ਼ੀ ਵਿੱਚ ‘ਹਰਟ ਬਰਨ’ ਕਿਹਾ ਜਾਂਦਾ ਹੈ। ਦਰਅਸਲ ਇਹ ਜਲਨ ਭੋਜਨ ਨਲੀ ਵਿੱਚ ਹੁੰਦੀ ਹੈ। ਭੋਜਨ ਨਲੀ ਦੀ ਸੋਜ਼ ਨਾਲ ਵੀ ਛਾਤੀ ਵਿੱਚ ਜਲਨ ਹੁੰਦੀ ਹੈ। ਲੇਟੇ ਰਹਿਣ ਨਾਲ ਅਤੇ ਝੁਕ ਕੇ ਕੰਮ ਕਰਦੇ ਰਹਿਣ ਨਾਲ ਇਹ ਜਲਨ ਵਧ ਜਾਂਦੀ ਹੈ।
ਕਾਰਨ
ਬੇਮੇਲ ਭੋਜਨ, ਖਾਣ-ਪੀਣ, ਖੱਟੀਆਂ ਜਾਂ ਮਿਰਚ-ਮਸਾਲੇ ਵਾਲੀਆਂ ਚੀਜ਼ਾਂ ਖਾਣ ਨਾਲ।
ਬਚਾਅ
- ਜ਼ਿਆਦਾ ਅਤੇ ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ।
- ਜ਼ਿਆਦਾ ਸਮੇਂ ਤਕ ਪੇਟ ਖ਼ਾਲੀ ਨਾ ਰਹਿਣ ਦਿਓ।
- ਕੋਲਡ ਡਰਿੰਕ ਤੋਂ ਬਚੋ।
- ਥੋੜ੍ਹਾ-ਥੋੜ੍ਹਾ ਖਾਓ। ਦੋ-ਤਿੰਨ ਘੰਟਿਆਂ ਬਾਅਦ ਕੁਝ ਨਾ ਕੁਝ ਹਲਕਾ-ਫੁਲਕਾ ਖਾਓ।
- ਮਿੱਠੇ ਫਲ਼ ਖਾਓ।
- ਖੱਟੇ ਫਲ਼ਾਂ ਤੋਂ ਬਚੋ।
- ਚਾਕਲੇਟ ਅਤੇ ਚਾਹ-ਕਾਫ਼ੀ ਤੋਂ ਬਚੋ।
- ਸਿਗਰਟ, ਸ਼ਰਾਬ ਅਤੇ ਤੰਬਾਕੂ ਕਦੇ ਨਾਲ ਲਓ।
- ਰਾਤ ਦਾ ਭੋਜਨ ਜਲਦੀ ਕਰੋ।
- ਖਾਣਾ ਖਾਣ ਤੋਂ ਤੁਰੰਤ ਬਾਅਦ ਨਾ ਲੇਟੋ।
- ਤੰਗ ਕੱਪੜੇ ਪਾਉਣ ਤੋਂ ਬਚੋ।
- ਵਜ਼ਨ ਘਟਾਓ।
- ਦਿਨ ਵਿੱਚ ਇੱਕ ਵਾਰ ਠੰਢਾ ਦੁੱਧ ਜ਼ਰੂਰ ਪੀਓ।
- ਹਰੇ ਤੇ ਕੱਚੇ ਨਾਰੀਅਲ ਦਾ ਪਾਣੀ ਪੀਓ।
ਇਲਾਜ
ਯੋਗ ਆਸਣ ਕਰੋ ਜਿਵੇਂ ਕਿ ਪਵਨਮੁਕਤ ਆਸਣ, ਸਰਵਾਂਗ ਆਸਣ, ਹਲਆਸਣ, ਵਜਰਆਸਣ, ਸ਼ੀਤਲੀ, ਸ਼ੀਤਕਾਰੀ, ਭਰਾਮਰੀ, ਪ੍ਰਾਣਾਯਾਮ, ਯੋਗ ਨਿਦਰਾ ਆਦਿ। ਹਫ਼ਤੇ ਵਿੱਚ ਇੱਕ-ਦੋ ਵਾਰ ਕੁੰਜਲ ਕਿਰਿਆ ਜ਼ਰੂਰ ਕਰੋ। ਆਯੁਰਵੇਦ ਦੇ ਚੂਰਨ ਲਓ। ਨਾਰੀਅਲ, ਚਿਰੋਂਜੀ, ਮਿਸ਼ਰੀ ਇੱਕੋ ਹਿੱਸੇ/ਭਾਰ ਦੀ ਲੈ ਕੇ ਚੂਰਨ ਰਾਤ ਨੂੰ ਇੱਕ ਚਮਚ ਭਰ ਕੇ ਖਾਓ। ਇਸ ਨੂੰ ਖਾਣ ਤੋਂ 15 ਮਿੰਟ ਬਾਅਦ ਹੀ ਪਾਣੀ ਪੀਓ।
ਹਵਾਲੇ
- ↑ ਫਰਮਾ:Cite newsgroup