ਟੈਸਟ ਟਿਊਬ ਬੇਬੀ
In vitro fertilisation | |
---|---|
![]() ਵਿਧੀ ਸਿੰਗਲ ਵੀਰਜ ਇੰਜੈਕਸ਼ਨ | |
Synonyms | IVF |
ICD-10-PCS | 8E0ZXY1 |
ਮੈਡੀਕਲ ਵਿਸ਼ਾ ਸਿਰਲੇਖ | D005307 |
ਟੈਸਟ ਟਿਊਬ ਬੇਬੀ ਔਰਤ ਦੇ ਅੰਡੇ ਨੂੰ ਸਕੈਨ ਰਾਹੀਂ ਬਾਹਰ ਕੱਢ ਕੇ ਉਸ ਦਿਨ ਪਤੀ ਦੇ ਸ਼ੁਕਰਾਣੂ ਨਾਲ ਮੀਡੀਆ ਵਿੱਚ ਪਾ ਕੇ ਟੈਸਟ ਟਿਊਬ ਪਲੇਟਸ ਵਿੱਚ ਰੱਖੇ ਜਾਂਦੇ ਹਨ। ਇਹ ਆਪਣੇ-ਆਪ ਮਿਲ ਕੇ ਭਰੂਣ ਤਿਆਰ ਕਰਦੇ ਹਨ ਅਤੇ ਮਸ਼ੀਨ ਵਿੱਚ ਰੱਖਿਆ ਜਾਂਦਾ ਹੈ। 48-72 ਘੰਟਿਆਂ ਬਾਅਦ ਭਰੂਣ ਨੂੰ ਬੱਚੇਦਾਨੀ ਦੇ ਅੰਦਰ ਰੱਖਿਆ ਜਾਂਦਾ ਹੈ। ਇਸ ਤੋਂ 15 ਦਿਨਾਂ ਬਾਅਦ ਟੈਸਟ ਕਰ ਕੇ ਪਤਾ ਚੱਲਦਾ ਹੈ ਕਿ ਗਰਭ ਧਾਰਨ ਹੋਇਆ ਹੈ ਕਿ ਨਹੀਂ। ਟੈਸਟ ਟਿਊਬ ਬੇਬੀ ਵਿੱਚ ਬੱਚਾ ਠਹਿਰਣ ਦੀ ਸੰਭਾਵਨਾ 50-60% ਤੱਕ ਹੁੰਦੀ ਹੈ।[1]
ਜਰੂਰਤ ਕਿਉ
ਔਰਤ ਦੀਆਂ ਟਿਊਬਾਂ ਦਾ ਬੰਦ ਹੋਣਾ, ਔਰਤ 'ਚ ਅੰਡਿਆਂ ਦਾ ਨਾ ਬਣਨਾ, ਮਰਦ ਦੇ ਵੀਰਜ ਦੇ ਕਣਾਂ ’ਚ ਸ਼ੁਕਰਾਣੂ ਘੱਟ ਹੋਣਾ ਜਾਂ ਕਮਜ਼ੋਰ ਹੋਣਾ, ਔਰਤ ਦੀ ਉਮਰ ਜ਼ਿਆਦਾ ਹੋਣਾ ਆਦਿ ਕਾਰਨ ਹਨ ਜਦੋਂ ਟੈਸਟ ਟਿਊਬ ਬੇਬੀ ਦੀ ਜਰੂਰਤ ਪੈਂਦੀ ਹੈ।