ਤਾਰਾ ਮੀਰਾ

ਤਾਰਾਮੀਰਾ
Scientific classification
Kingdom:
ਪੌਦਾ
(unranked):
ਐਂਜੀਓਸਪਰਮ
(unranked):
ਯੂਡੀਕਾਟਸ
Order:
ਬਰਾਸੀਕੇਲਜ
Family:
ਬਰਾਸੀਕਾਸੀਏ
Genus:
ਯਰੂਕਾ
Species:
ਈ ਸਟਾਈਵਾ
Binomial name
ਯਰੂਕਾ ਸਟਾਈਵਾ
ਮਿਲ.

ਤਾਰਾ ਮੀਰਾ (ਵਿਗਿਆਨਕ ਨਾਮ: Eruca sativa) ਹਾੜੀ ਦੀ ਫਸਲ ਹੈ। ਇਹ ਇੱਕ ਤੇਲਬੀਜ ਫਸਲ ਹੈ।

ਸਰ੍ਹੋਂ ਵਰਗੇ ਇਕ ਅਨਾਜ ਨੂੰ, ਜਿਸ ਵਿਚੋਂ ਤੇਲ ਨਿਕਲਦਾ ਹੈ, ਤਾਰਾ ਮੀਰਾ ਕਹਿੰਦੇ ਹਨ। ਤੇਲ ਨਿਕਲਣ ਪਿੱਛੋਂ ਜੋ ਫੋਕ ਬਚਦਾ ਹੈ, ਉਸ ਨੂੰ ਖਲ ਕਹਿੰਦੇ ਹਨ। ਪਰ ਖਲ ਥੋੜ੍ਹੀ ਕੌੜੀ ਹੁੰਦੀ ਹੈ। ਤੇਲ ਤੇ ਖਲ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਪਾਈ ਜਾਂਦੀ ਹੈ। ਜੁੱਤੀਆਂ ਬਣਾਉਣ ਲਈ ਵੀ ਤਾਰੇ-ਮੀਰੇ ਦੀ ਖਲ ਵਰਤੀ ਜਾਂਦੀ ਹੈ। ਤਾਰਾ ਮੀਰਾ ਹਾੜੀ ਦੀ ਫਸਲ ਹੈ। ਇਸ ਦੇ ਫੁੱਲ ਪੀਲੇ ਹੁੰਦੇ ਹਨ। ਫੇਰ ਫਲੀਆਂ ਲੱਗਦੀਆਂ ਹਨ। ਇਹ ਖੁਸ਼ਕ ਇਲਾਕੇ ਦੀ ਫ਼ਸਲ ਹੈ। ਮਾਰੂ ਵੀ ਹੋ ਸਕਦੀ ਹੈ। ਇਹ ਇਕੱਲੀ ਵੀ ਬੀਜੀ ਜਾਂਦੀ ਹੈ। ਪਰ ਜ਼ਿਆਦਾ ਕਣਕ, ਜੌਂ ਤੇ ਛੋਲਿਆਂ ਦੀਆਂ ਫ਼ਸਲਾਂ ਦੀਆਂ ਵੱਟਾਂ 'ਤੇ ਜਾਂ ਇਨ੍ਹਾਂ ਫ਼ਸਲਾਂ ਵਿਚ ਆਡਾਂ ਕੱਢ ਕੇ ਵੀ ਬੀਜੀ ਜਾਂਦੀ ਹੈ। ਇਹ ਛੇਤੀ ਕਿਰ ਜਾਣ ਵਾਲੀ ਫ਼ਸਲ ਹੈ। ਇਸ ਲਈ ਇਸ ਨੂੰ ਪੱਕਣ ਤੋਂ ਥੋੜ੍ਹਾ ਕੁ ਪਹਿਲਾਂ ਵੱਢ ਲਿਆ ਜਾਂਦਾ ਹੈ। ਸਲੰਘਾਂ ਨਾਲ ਕੁੱਟ ਕੇ ਤਾਰਾ-ਮੀਰਾ ਕੱਢਿਆ ਜਾਂਦਾ ਹੈ। ਇਸ ਦਾ ਝਾੜ ਸਰ੍ਹੋਂ ਨਾਲੋਂ ਘੱਟ ਹੁੰਦਾ ਹੈ। ਇਸ ਦਾ ਤੇਲ ਦਵਾਈਆਂ ਵਿਚ ਵੀ ਵਰਤਿਆ ਜਾਂਦਾ ਹੈ। ਪਸ਼ੂਆਂ ਦੀਆਂ ਅੱਖਾਂ ਦੀਆਂ ਬਿਮਾਰੀਆਂ ਸਮੇਂ ਤਾਰੇ ਮੀਰੇ ਦੀ ਵਰਤੋਂ ਕੀਤੀ ਜਾਂਦੀ ਹੈ। ਤੇਲ ਦੀ ਦੀਵਿਆਂ ਵਿਚ ਵੀ ਵਰਤੋਂ ਕੀਤੀ ਜਾਂਦੀ ਹੈ।

ਪਹਿਲਾਂ ਖੇਤੀ ਮੀਹਾਂ ’ਤੇ ਨਿਰਭਰ ਸੀ। ਇਸ ਲਈ ਹਰ ਕਿਸਮ ਦੀਆਂ ਫ਼ਸਲਾਂ ਬੀਜੀਆਂ ਜਾਂਦੀਆਂ ਸਨ। ਹੁਣ ਪੰਜਾਬ ਦੀ ਸਾਰੀ ਧਰਤੀ ਨੂੰ ਪਾਣੀ ਲੱਗਦਾ ਹੈ। ਖੇਤੀਬਾੜੀ ਹੁਣ ਵਪਾਰ ਬਣ ਗਈ ਹੈ। ਇਸ ਲਈ ਹੁਣ ਤਾਰੇ ਮੀਰੇ ਦੀ ਫ਼ਸਲ ਪਹਿਲਾਂ ਦੇ ਮੁਕਾਬਲੇ ਨਾ ਮਾਤਰ ਹੀ ਬੀਜੀ ਜਾਂਦੀ ਹੈ।[1]

ਹਵਾਲੇ

  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).