ਤੇਲੀ

ਤੇਲੀ ਇੱਕ ਜਾਤੀ ਹੈ ਜੋ ਰਵਾਇਤੀ ਤੌਰ 'ਤੇ ਭਾਰਤ, ਨੇਪਾਲ ਅਤੇ ਪਾਕਿਸਤਾਨ ਵਿੱਚ ਤੇਲ ਕਢਣ ਅਤੇ ਉਸਦਾ ਵਪਾਰ ਵਿੱਚ ਸ਼ਾਮਲ ਹੈ। ਮੈਂਬਰ ਹਿੰਦੂ ਜਾਂ ਮੁਸਲਮਾਨ ਹੋ ਸਕਦੇ ਹਨ; ਮੁਸਲਮਾਨ ਤੇਲੀ ਨੂੰ ਰੋਸ਼ਨਦਾਰ ਜਾਂ ਤੇਲੀ ਮਲਿਕ ਕਿਹਾ ਜਾਂਦਾ ਹੈ। [1]

ਇਤਿਹਾਸ

ਦੱਖਣ ਭਾਰਤ ਦੇ ਕੁਝ ਹਿੱਸਿਆਂ ਵਿੱਚ ਅਰੰਭਕ ਮੱਧਕਾਲੀ ਦੌਰ ਵਿੱਚ, ਤੇਲੀ ਭਾਈਚਾਰਾ ਮੰਦਰਾਂ ਨੂੰ ਸਪਲਾਈ ਕਰਨ ਲਈ ਤੇਲ ਪੈਦਾ ਕਰਨ ਲਈ ਆਪਣੇ ਤੇਲ ਦੇ ਕੋਹਲੂਆਂ 'ਤੇ ਕੰਮ ਕਰਦਾ ਸੀ। ਦੱਖਣ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ " ਮੰਦਿਰ ਸ਼ਹਿਰਾਂ" ਦਾ ਉਭਾਰ ਕੁਝ ਭਾਈਚਾਰਿਆਂ ਦੀ ਸਮਾਜਿਕ ਸਥਿਤੀ ਵਿੱਚ ਸੁਧਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਸੀ ਜੋ ਸੱਭਿਆਚਾਰਕ ਗਤੀਵਿਧੀਆਂ ਲਈ ਜ਼ਰੂਰੀ ਵਸਤੂਆਂ ਦੀ ਸਪਲਾਈ ਨਾਲ ਜੁੜੇ ਹੋਏ ਸਨ। ਇਸ ਤਰ੍ਹਾਂ ਅਜਿਹੇ ਕਸਬਿਆਂ ਦੇ ਕੰਮਕਾਜ ਲਈ ਮਲਕਾਰ (ਮਾਲਾ ਬਣਾਉਣ ਵਾਲੇ), ਅਤੇ ਤੇਲੀਕਰ (ਤੇਲ ਕਢਣ ਵਾਲੇ) ਵਰਗੇ ਭਾਈਚਾਰੇ ਮਹੱਤਵਪੂਰਨ ਬਣ ਗਏ। ਉਨ੍ਹਾਂ ਵਿੱਚੋਂ ਕੁਝ ਤਾਂ ਏਨੇ ਖੁਸ਼ਹਾਲ ਹੋ ਗਏ ਮੰਦਰਾਂ ਨੂੰ ਦਾਨ ਦੇਣ ਲੱਗ ਪਏ । [2]

20ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ, ਉੱਪਰ ਵੱਲ ਗਤੀਸ਼ੀਲਤਾ ਭਾਰਤੀ ਸਮਾਜ ਦੀ ਵਿਸ਼ੇਸ਼ਤਾ ਬਣ ਗਈ ਜਦੋਂ ਨੀਵੀਆਂ ਜਾਤਾਂ ਨੇ "ਉੱਚ ਜਾਤਾਂ" ਦੇ ਨਾਮ ਅਤੇ ਅਭਿਆਸਾਂ ਨੂੰ ਆਪਣਾ ਕੇ ਸਮਾਜਿਕ-ਆਰਥਿਕ ਪੌੜੀ ਵਿੱਚ ਉੱਪਰ ਜਾਣ ਦੀ ਕੋਸ਼ਿਸ਼ ਕੀਤੀ। ਪ੍ਰੋਫੈਸਰ ਐਮਐਨ ਸ੍ਰੀਨਿਵਾਸ ਨੇ ਵਰਣ ਪ੍ਰਣਾਲੀ ਅਤੇ ਜਾਤੀ ਲੜੀ ਵਿੱਚ ਆਪਣੀ ਸਥਿਤੀ ਨੂੰ ਸੁਧਾਰਨ ਲਈ ਵੱਖ-ਵੱਖ ਜਨਗਣਨਾਵਾਂ ਵਿੱਚ ਵੱਖ-ਵੱਖ ਉਪਨਾਵਾਂ ਦਾ ਦਾਅਵਾ ਕਰਨ ਦੀਆਂ ਤੇਲੀ ਭਾਈਚਾਰੇ ਦੀਆਂ ਕੋਸ਼ਿਸ਼ਾਂ ਨੂੰ ਨੋਟ ਕੀਤਾ। 1911 ਵਿੱਚ, ਤੇਲੀ ਭਾਈਚਾਰੇ ਨੇ ਉਪਨਾਮ, ਰਾਠੌਰ ਨੂੰ ਅਪਣਾਇਆ ਅਤੇ ਆਪਣੇ ਆਪ ਨੂੰ ਰਾਠੌਰ ਤੇਲੀ ਕਹਿਣਾ ਸ਼ੁਰੂ ਕਰ ਦਿੱਤਾ; ਜਦੋਂ ਕਿ 1931 ਵਿੱਚ ਉਨ੍ਹਾਂ ਨੇ ਆਪਣੇ ਆਪ ਨੂੰ ਰਾਠੌਰ- ਵੈਸ਼ਯ ਹੋਣ ਦਾ ਦਾਅਵਾ ਕੀਤਾ। ਸ਼ੰਕਰਗੌੜਾ ਹਨਮੰਤਗੌੜਾ ਪਾਟਿਲ ਦੇ ਅਨੁਸਾਰ, ਇਹ ਸਮਾਜਿਕ ਪੌੜੀ ਚੜ੍ਹਨ ਲਈ ਕੀਤਾ ਗਿਆ ਸੀ। ਭਾਰਤ ਵਿੱਚ ਨੀਵੀਆਂ ਜਾਤਾਂ ਵਿੱਚ ਅਜਿਹੀਆਂ ਪ੍ਰਥਾਵਾਂ ਆਮ ਸਨ। [3] ਆਰੀਆ ਸਮਾਜ ਅੰਦੋਲਨ ਨੇ ਵੀ ਨੀਵੀਆਂ ਜਾਤਾਂ ਦੀ ਸਥਿਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਕਿ ਤੇਲੀਆਂ ਦੇ ਮਾਮਲੇ ਵਿੱਚ, ਫਰੂਖਾਬਾਦ ਦੇ ਇੱਕ ਆਰੀਆ ਸਮਾਜੀ ਸ਼੍ਰੀ ਸਤਿਆਵਰਤ ਸ਼ਰਮਾ ਦਿਵੇਦੀ ਨੇ ਤੇਲੀ ਜਾਤੀ ਨੂੰ ਵੈਸ਼ਿਆ ਵਰਣ ਸਾਬਤ ਕਰਨ ਲਈ ਇੱਕ ਮੈਗਜ਼ੀਨ " ਤੇਲੀਵਰਣ ਪ੍ਰਕਾਸ਼ " ਪ੍ਰਕਾਸ਼ਿਤ ਕੀਤਾ। [4]

ਬਾਅਦ ਵਿੱਚ ਉੱਚ ਦਰਜੇ ਦਾ ਦਾਅਵਾ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਤੇਲੀਆਂ ਨੂੰ ਸ਼ੁਰੂ ਵਿੱਚ ਸ਼ੂਦਰ ਅਤੇ ਦਰਜੇ ਵਿੱਚ ਨੀਵਾਂ ਮੰਨਿਆ ਜਾਂਦਾ ਸੀ। ਆਨੰਦ ਯਾਂਗ ਦੇ ਅਨੁਸਾਰ, ਤੇਲੀ ਕੋਹਲੂ ਦੇ ਬੈਲ ਨਾਲ਼ ਕੰਮ ਕਰਦੇ ਸਨ ਅਤੇ ਜਾਨਵਰਾਂ ਤੋਂ ਲੋੜੀਂਦੇ ਨਤੀਜੇ ਪ੍ਰਾਪਤ ਕਰਨ ਦੇ ਉਦੇਸ਼ ਲਈ, ਉਨ੍ਹਾਂ ਨੂੰ ਅਕਸਰ ਖੋਪੇ ਲਾ ਦਿੱਤੇ ਜਾਂਦੇ ਸੀ। ਇਸਨੇ ਉਨ੍ਹਾਂ ਨੂੰ ਰਸਮੀ ਤੌਰ 'ਤੇ ਨੀਵਾਂ ਬਣਾ ਦਿੱਤਾ ਪਰ ਬਾਅਦ ਵਿੱਚ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਯਾਂਗ ਨੋਟਸ ਅਨੁਸਾਰ ਵਪਾਰ ਦਾ ਕਿੱਤਾ ਅਪਣਾ ਲਿਆ ਅਤੇ ਆਪਣੇ ਮੂਲ ਨੂੰ ਛੁਪਾਉਣ ਲਈ ਬਾਣੀਆ ਸ਼ਾਖਾ ਬਣ ਕੇ ਅੱਡ ਹੋ ਗਏ। [5]

ਇਹ ਵੀ ਵੇਖੋ

  • ਹੋਰ ਪਛੜੀਆਂ ਸ਼੍ਰੇਣੀਆਂ
  • ਘਾਂਚੀ (ਮੁਸਲਿਮ)

ਹਵਾਲੇ

Preview of references

  1. Hasnain, Nadeem (2016). The Other Lucknow (in ਅੰਗਰੇਜ਼ੀ). Vani Prakashan. p. 47. ISBN 978-93-5229-420-6.
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  4. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  5. Yang, Anand A. (February 1999). Bazaar India: markets, society, and the colonial state in Gangetic Bihar. p. 230. ISBN 9780520919969.