ਭਗਵਦ ਗੀਤਾ
ਸ਼੍ਰੀਮਦ੍ਭਗਵਦ੍ਗੀਤਾ (ਸੰਸਕ੍ਰਿਤ: श्रीमद्भगवद्गीता) ਜਾਂ ਮਹਿਜ਼ ਭਗਵਦ ਗੀਤਾ ਹਿੰਦੂ ਧਰਮ ਗਰੰਥਾਂ ਵਿੱਚੋਂ ਇੱਕ ਹੈ ਅਤੇ ਇਹ ਮਹਾਂਭਾਰਤ ਵਿੱਚ (23 ਤੋਂ 40 ਅਧਿਆਏ) ਸ਼ਾਮਲ ਹੈ। ਇਸ ਦੇ 18 ਅਧਿਆਏ ਅਤੇ 700 ਸਲੋਕ ਹਨ। ਭਗਵਦ ਗੀਤਾ ਦੇ ਸ਼ਬਦੀ ਮਾਹਨੇ ਹਨ: ਭਗਵਾਨ ਦੇ ਗੀਤ। ਵਿਸ਼੍ਵ ਦੀ ਹਰੇਕ ਉਘੀ ਭਾਸ਼ਾ ਵਿੱਚ ਇਸ ਦੇ ਅਨੁਵਾਦ ਮਿਲਦੇ ਹਨ। ਇਹ ਮਹਾਂਭਾਰਤ ਦੇ ਭੀਸ਼ਮਪਰਵ ਦੇ ਅੰਤਰਗਤ ਦਿੱਤਾ ਗਿਆ ਇੱਕ ਉਪਨਿਸ਼ਦ੍ ਹੈ। ਇਸ ਵਿੱਚ ਇੱਕ-ਈਸ਼ਵਰਵਾਦ, ਕਰਮ ਯੋਗ, ਗਿਆਨ ਯੋਗ, ਧਿਆਨ ਯੋਗ ਦੀ ਬਹੁਤ ਸੁੰਦਰ ਢੰਗ ਨਾਲ਼ ਚਰਚਾ ਹੋਈ ਹੈ। ਇਸ ਵਿੱਚ ਦੇਹ ਨਾਲ਼ ਆਤਮਾ ਦੇ ਸੰਬੰਧ ਦਾ ਨਿਰਣਾ ਕੀਤਾ ਗਿਆ ਹੈ।