ਮਸ਼ੀਨੀ ਬੁੱਧੀਮਾਨਤਾ

ਮਸ਼ੀਨੀ ਬੁੱਧ, ਮਸ਼ੀਨੀ ਬੁੱਧੀਮਾਨਤਾ, ਮਸਨੂਈ ਬੁੱਧੀ ਜਾਂ ਬਣਾਉਟੀ ਬੁੱਧੀ ਦਾ ਭਾਵ ਮਸ਼ੀਨਾਂ ਅਤੇ ਸਾਫ਼ਟਵੇਅਰ ਵਿੱਚ ਸਥਾਪਿਤ ਬੁੱਧੀ ਹੈ। ਮਨੁੱਖ ਸੋਚਣ, ਵਿਸ਼ਲੇਸ਼ਣ ਕਰਨ ਅਤੇ ਯਾਦ ਰੱਖਣ ਦਾ ਕੰਮ ਵੀ ਆਪਣੀ ਬੁੱਧੀ ਦੀ ਥਾਂ ਤੇ ਕੰਪਿਊਟਰ ਤੋਂ ਕਰਾਉਣ ਵੱਲ ਵਧ ਰਿਹਾ ਹੈ।

ਮਸਨੂਈ ਬੁੱਧੀ ਵਿਗਿਆਨ ਦੀ ਇੱਕ ਸ਼ਾਖਾ ਹੈ ਜਿਸ ਦਾ ਟੀਚਾ ਮਸ਼ੀਨਾਂ ਅਤੇ ਸਾਫ਼ਟਵੇਅਰ ਵਿਕਸਿਤ ਕਰਨਾ ਹੈ। 1955 ਵਿੱਚ ਜਾਨ ਮਕਾਰਤੀ ਨੇ ਇਸਨ੍ਹੂੰ ਬਣਾਉਟੀ ਬੁੱਧੀ ਦਾ ਨਾਮ ਦਿੱਤਾ ਅਤੇ ਇਸਨੂੰ "ਸੂਝਵਾਨ ਮਸ਼ੀਨਾਂ ਬਣਾਉਣ ਵਾਲਾ ਵਿਗਿਆਨ ਅਤੇ ਇੰਜੀਨਿਅਰਿੰਗ"[1] ਵਜੋਂ ਪਰਿਭਾਸ਼ਿਤ ਕੀਤਾ।

ਬਣਾਉਟੀ ਬੁੱਧੀ ਦੇ ਲਕਸ਼ਾਂ ਵਿੱਚ ਤਰਕ, ਗਿਆਨ ਦੀ ਯੋਜਨਾਬੰਦੀ, ਸਿੱਖਿਆ, ਕੁਦਰਤੀ ਭਾਸ਼ਾ ਪ੍ਰੋਸੈਸਿੰਗ (ਸੰਚਾਰ), ਬੋਧ ਅਤੇ ਵਸਤਾਂ ਨੂੰ ਉਰ੍ਹਾਂ ਪਰ੍ਹਾਂ ਕਰਨ ਦੀ ਸਮਰੱਥਾ, ਆਦਿ ਸ਼ਾਮਿਲ ਹਨ। ਆਮ ਬੁੱਧੀ ਦੀਰਘ ਕਾਲ ਦੇ ਟੀਚਿਆਂ ਵਿੱਚ ਸ਼ਾਮਿਲ ਹੈ। ਵਰਤਮਾਨ ਸਮੇਂ, ਇਨ੍ਹਾਂ ਟੀਚਿਆਂ ਤੱਕ ਪੁੱਜਣ ਲਈ ਸੰਖਿਅਕੀ ਵਿਧੀਆਂ, ਕੰਪਿਊਟੇਸ਼ਨਲ ਬੁੱਧੀ ਅਤੇ ਰਵਾਇਤੀ ਪ੍ਰਤੀਕਮਈ ਬਣਾਉਟੀ ਬੁੱਧੀ ਸ਼ਾਮਿਲ ਹਨ।

ਇਹ ਵੀ ਵੇਖੋ

ਸਰੋਤ

[1]

ਹਵਾਲੇ

  1. 1.0 1.1 McCarthy's definition of AI: