ਵਰਿੰਦਰ
ਵਰਿੰਦਰ | |
---|---|
ਜਨਮ | ਸੁਭਾਸ਼ ਢਡਵਾਲ 15 ਅਗਸਤ 1948[1] |
ਮੌਤ | 6 ਦਸੰਬਰ 1988 ਤਲਵੰਡੀ ਕਲਾਂ, ਪੰਜਾਬ, ਭਾਰਤ | (ਉਮਰ 40)
ਮੌਤ ਦਾ ਕਾਰਨ | ਕਤਲ |
ਪੇਸ਼ਾ | ਅਦਾਕਾਰ, ਨਿਰਦੇਸ਼ਕ, ਲੇਖਕ ਅਤੇ ਨਿਰਮਾਤਾ |
ਜੀਵਨ ਸਾਥੀ | ਪੰਮੀ ਵਰਿੰਦਰ |
ਬੱਚੇ | 2 |
ਵਰਿੰਦਰ, ਜਨਮ ਸੁਭਾਸ਼ ਢਡਵਾਲ, (1948–1988) ਇੱਕ ਭਾਰਤੀ ਫ਼ਿਲਮ ਅਦਾਕਾਰ, ਨਿਰਦੇਸ਼ਕ, ਨਿਰਮਾਤਾ ਅਤੇ ਲੇਖਕ ਸੀ ਜਿਸਨੇ ਆਪਣੇ 12 ਸਾਲਾਂ ਦੇ ਕਰੀਅਰ ਵਿੱਚ 25 ਪੰਜਾਬੀ ਭਾਸ਼ਾ ਦੀਆਂ ਫ਼ਿਲਮਾਂ ਬਣਾਈਆਂ। ਉਸਨੇ ਧਰਮਿੰਦਰ ਦੀ ਵਿਸ਼ੇਸ਼ਤਾ ਵਾਲੀ 1975 ਵਿੱਚ ਰਿਲੀਜ਼ ਹੋਈ ਫ਼ਿਲਮ ਤੇਰੀ ਮੇਰੀ ਇੱਕ ਜਿੰਦੜੀ ਨਾਲ ਆਪਣੀ ਸ਼ੁਰੂਆਤ ਕੀਤੀ। ਉਹ 1980 ਦੇ ਦਹਾਕੇ ਦੀਆਂ ਪੰਜਾਬੀ ਫ਼ਿਲਮਾਂ ਵਿੱਚ ਨਿਯਮਤ ਸੀ। ਉਸਦੀਆਂ ਕੁਝ ਹੋਰ ਪ੍ਰਸਿੱਧ ਫ਼ਿਲਮਾਂ ਸਨ ਲੰਬਰਦਾਰਨੀ, ਬਲਬੀਰੋ ਭਾਬੀ ਅਤੇ ਦੁਸ਼ਮਣੀ ਦੀ ਅੱਗ, ਜੋ ਉਸਦੀ ਮੌਤ ਤੋਂ ਬਾਅਦ ਰਿਲੀਜ਼ ਹੋਈਆਂ।[2][3]
ਮੁੱਢਲਾ ਜੀਵਨ
ਵਰਿੰਦਰ ਦਾ ਜਨਮ 15 ਅਗਸਤ, 1942 ਨੂੰ ਹੋਇਆ। ਉਸਦੇ ਪਿਤਾ ਗੁਰਦਾਸ ਰਾਮ ਫਗਵਾੜਾ ਸ਼ਹਿਰ ਦੇ ਹਕੀਮ ਤੇ ਆਰੀਆ ਸਕੂਲ, ਫਗਵਾੜਾ ਦੇ ਬਾਨੀ ਸਨ। ਵਰਿੰਦਰ ਨੇ ਆਪਣੀ ਮੁੱਢਲੀ ਪੜ੍ਹਾਈ ਆਰੀਆ ਹਾਈ ਸਕਲ, ਫਗਵਾੜਾ ਤੋਂ ਕੀਤੀ। ਇਸ ਤੋਂ ਅੱਗੇ ਫਗਵਾੜਾ ਦੇ ਹੀ ਰਾਮਗੜ੍ਹੀਆ ਕਾਲਜ ਤੋਂ ਪੜ੍ਹਾਈ ਕੀਤੀ। ਇਸ ਮਗਰੋਂ ਕੁਝ ਸਮੇਂ ਲਈ ਕਾਟਨ ਦੀ ਫੈਕਟਰੀ ਜੇ.ਸੀ.ਟੀ. ਵਿਖੇ ਨੌਕਰੀ ਕੀਤੀ ਪਰ ਉਸ ਨੂੰ ਤਾਂ ਕੋਈ ਹੋਰ ਵੱਡਾ ਕੰਮ ਉਡੀਕ ਰਿਹਾ ਸੀ। ਆਪ ਦਾ ਵਿਆਹ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮਾਹਲ ਕਲਾਂ ਵਿਖੇ 3 ਮਈ, 1965 ਨੂੰ ਪਰਮਿੰਦਰ ਕੌਰ ਨਾਲ ਹੋਇਆ।[4]
ਫ਼ਿਲਮੀ ਜੀਵਨ
ਫ਼ਿਲਮੀ ਸੱਭਿਆਚਾਰ ਉਸ ਨੂੰ ਆਪਣੇ ਕਲਾਵੇ ਵਿੱਚ ਲੈਣ ਲਈ ਬੜੀ ਬੇਸਬਰੀ ਨਾਲ ਉਡੀਕ ਰਿਹਾ ਸੀ। ਮਾਮੇ ਦੇ ਪੁੱਤਰ ਧਰਮਿੰਦਰ ਤੇ ਅਜੀਤ ਸਿੰਘ ਦਿਓਲ ਹੋਰਾਂ ਦੀ ਸੰਗਤ ਤੇ ਫ਼ਿਲਮੀ ਮਾਹੌਲ ਨੇ ਸੋਨੇ ’ਤੇ ਸੁਹਾਗੇ ਦਾ ਕੰਮ ਕੀਤਾ। ਵਰਿੰਦਰ ਨੇ ਪੰਜਾਬੀ ਫ਼ਿਲਮ ਜਗਤ ਵਿੱਚ ਤੇਰੀ ਮੇਰੀ ਇੱਕ ਜਿੰਦੜੀ ਤੋਂ ਹੀਰੋ ਵਜੋਂ ਦਸਤਕ ਦਿੱਤੀ।
ਫ਼ਿਲਮਾਂ ਬਤੌਰ ਹੀਰੋ
- ਧਰਮਜੀਤ
- ਸੰਤੋ ਬੰਤੋ
- ਟਾਕਰਾ
- ਸੈਦਾ ਜੋਗਣ
- ਸਵਾ ਲਾਖ ਸੇ ਏਕ ਲੜਾਊਂ
- ਲੰਬੜਦਾਰਨੀ
ਹੀਰੋ, ਨਿਰਮਾਤਾ ਤੇ ਨਿਰਦੇਸ਼ਕ
- ਸਰਪੰਚ
- ਬਟਵਾਰਾ
- ਯਾਰੀ ਜੱਟ ਦੀ
ਮੌਤ
ਪੰਜਾਬੀ ਫ਼ਿਲਮ ਜੱਟ ਤੇ ਜ਼ਮੀਨ ਜਿਸ ਦਾ ਵਰਦਿੰਰ ਹੀਰੋ ਤੇ ਨਿਰਦੇਸ਼ਕ ਸੀ, ਦੀ ਸ਼ੂਟਿੰਗ ਦੌਰਾਨ ਪਿੰਡ ਤਲਵੰਡੀ ਕਲਾਂ (ਲੁਧਿਆਣਾ) ਵਿਖੇ ਇਸ ਮਹਾਨ ਕਲਾਕਾਰ ਨੂੰ ਪਿੰਡ ਵਿੱਚ ਨਗਰ ਕੀਰਤਨ ਅਤੇ ਫ਼ਿਲਮ ਦੀ ਸ਼ੂਟਿੰਗ ਇੱਕੋ ਦਿਨ ਹੋਣ ਕਰਕੇ ਧਿਰਾਂ ਦੀ ਲੜਾਈ ਹੋ ਗਈ ਜਿਥੇ ਵਰਿੰਦਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਫ਼ਿਲਮ ਸਿਤਾਰਾ 6 ਦਸੰਬਰ, 1988 ਨੂੰ ਸਦਾ ਲਈ ਵਿਛੜ ਗਿਆ।
ਹਵਾਲੇ
- ↑ mediology (2020-12-05). "ਪੰਜਾਬੀ ਸਿਨਮਾ ਦੀ ਜਿੰਦ ਜਾਨ ਸੀ ਵਰਿੰਦਰ". Punjabi Tribune (in ਅੰਗਰੇਜ਼ੀ (ਅਮਰੀਕੀ)). Retrieved 2024-08-18.
- ↑ "ਪੰਜਾਬੀ ਸਿਨਮਾ: 1936 ਤੋਂ 1990 ਤਕ". punjabitribuneonline.com. 26 February 2016.
- ↑ "ਪੰਜਾਬੀ ਸਿਨਮਾ: ਕੱਲ੍ਹ, ਅੱਜ ਤੇ ਭਲਕ". punjabitribuneonline.com. 6 November 2015.
- ↑ http://punjabitribuneonline.com/2011/01/ਪੰਜਾਬੀ-ਫਿਲਮ-ਅੰਬਰ-ਦਾ-ਧਰੂ-ਤਾ/