ਵਿਗਿਆਨਕ ਸਮਾਜਵਾਦ
ਵਿਗਿਆਨਕ ਸਮਾਜਵਾਦ ਵਿਚਾਰਾਂ ਦੀ ਇੱਕ ਸਿਸਟਮ ਅਤੇ ਮਾਰਕਸਵਾਦ ਦਾ ਸੰਸਲੇਸ਼ਣ ਹੈ, ਜਿਸਨੂੰ ਫ਼ਲਸਫ਼ੇ ਅਤੇ ਸਮਾਜਿਕ-ਆਰਥਿਕ ਸਬੰਧਾਂ ਵਿੱਚ ਕੀਤੀਆਂ ਖੋਜਾਂ ਤੇ ਅਧਾਰਿਤ ਸਮਾਜਿਕ-ਆਰਥਿਕ ਅਨੁਮਾਨ ਦੀ ਥਿਊਰੀ ਦੁਆਰਾ ਦਰਸਾਇਆ ਜਾਂਦਾ ਹੈ। ਵਿਗਿਆਨਕ ਸਮਾਜਵਾਦ ਦੀ ਮੁੱਖ ਖੋਜ ਵਿਧੀ ਇਤਿਹਾਸ ਦਾ ਦਵੰਦਵਾਦੀ ਪਦਾਰਥਵਾਦੀ ਨਜ਼ਰੀਆ ਹੈ। ਪਹਿਲੀ ਵਾਰ ਇਹ ਟਰਮ ਫਰੈਡਰਿਕ ਏਂਗਲਜ਼ ਨੇ[1] ਯੂਟੋਪਿਆਈ ਸਮਾਜਵਾਦ ਤੋਂ ਨਿਖੇੜਾ ਕਰਨ ਲਈ ਵਰਤੀ ਸੀ। ਰਾਬਰਟ ਓਵਨ, ਚਾਰਲਸ ਫੁਰੀਏ ਅਤੇ ਸੇਂਟ ਸਾਈਮਨ ਤਿੰਨੇ ਹੀ ਕਾਲਪਨਿਕ ਸਮਾਜਵਾਦੀ ਸਨ, ਅਤੇ ਉਹ ਸਾਰੀਆਂ ਸਮਾਜਿਕ ਵੰਡੀਆਂ ਦਾ ਕਾਰਨ ਲੋਕਾਂ ਦੀ ਸੋਚ ਵਿੱਚ ਸਮਝਦੇ ਸਨ। ਉਹ ਜਮਾਤੀ ਘੋਲ ਅਤੇ ਪੈਦਾਵਾਰੀ ਤਾਕਤਾਂ ਤੇ ਪੈਦਾਵਾਰੀ ਸਬੰਧਾਂ ਦਰਮਿਆਨ ਆਪਸੀ ਵਿਰੋਧ ਨੂੰ ਸਮਾਜ ਦੀ ਚਾਲਕ ਸ਼ਕਤੀ ਸਮਝਣ ਤੋਂ ਅਸਮਰਥ ਰਹੇ। ਮਾਰਕਸ ਅਤੇ ਏਂਗਲਜ਼ ਨੇ ਸਮਾਜ ਦੇ ਬਾਹਰਮੁਖੀ ਅਧਿਐਨ ਤੇ ਅਧਾਰਿਤ ਸਮਾਜਵਾਦ ਨੂੰ ਸੂਤਰਬਧ ਕੀਤਾ।
ਹਵਾਲੇ