ਸਕੇਲਰ (ਭੌਤਿਕ ਵਿਗਿਆਨ)

ਭੌਤਿਕ ਵਿਗਿਆਨ ਵਿੱਚ ਸਕੇਲਰ ਇੱਕ ਭੌਤਿਕੀ ਮਾਤਰਾ ਹੁੰਦੀ ਹੈ ਜਿਸ ਨੂੰ ਕਿਸੇ ਨੰਬਰ ਫੀਲਡ ਦੇ ਇੱਕ ਸਿੰਗਲ ਤੱਤ (ਐਲੀਮੈਂਟ) ਰਾਹੀਂ ਦਰਸਾਇਆ ਜਾਂਦਾ ਹੈ, ਜਿਵੇਂ ਇੱਕ ਵਾਸਤਵਿਕ ਨੰਬਰ, ਜਿਸਦੇ ਨਾਲ ਅਕਸਰ ਨਾਪ ਦੀਆਂ ਇਕਾਈਆਂ ਹੁੰਦੀਆਂ ਹਨ। ਇੱਕ ਸਕੇਲਰ ਆਮਤੌਰ ਤੇ ਇੱਕ ਅਜਿਹੀ ਭੌਤਿਕੀ ਮਾਤਰਾ ਹੁੰਦੀ ਹੈ ਜਿਸਦਾ ਸਿਰਫ ਮੁੱਲ ਹੀ ਹੁੰਦਾ ਹੈ ਅਤੇ ਹੋਰ ਕੋਈ ਲੱਛਣ ਨਹੀਂ ਹੁੰਦਾ। ਇਹ ਵੈਕਟਰਾਂ, ਟੈਂਸਰਾਂ ਆਦਿ ਤੋਂ ਉਲਟ ਹੁੰਦਾ ਹੈ ਜਿਹਨਾਂ ਨੂੰ ਬਹੁਤ ਸਾਰੇ ਨੰਬਰਾਂ ਨਾਲ ਦਰਸਾਇਆ ਜਾਂਦਾ ਹੈ, ਜੋ ਉਹਨਾਂ ਦੀ ਮਾਤਰਾ, ਦਿਸ਼ਾ ਅਤੇ ਇਵੇਂ ਹੀ ਹੋਰ ਅੱਗੇ ਕਈ ਵਿਸ਼ੇਸ਼ਤਾਵਾਂ ਨੂੰ ਵਿਸ਼ੇਸ਼ ਬਣਾਉਂਦੇ ਹਨ।

ਹਵਾਲੇ