ਮਿਰਜ਼ਾ ਮੁਹੰਮਦ ਅਲੀ ਸਾਇਬ, ਸਾਇਬ ਤਬਰੇਜ਼ੀ ਜਾਂ ਸਾਇਬ ਇਸਫਹਾਨੀ ਇੱਕ ਫ਼ਾਰਸੀ ਕਵੀ ਸੀ ਅਤੇ ਇਹ ਆਪਣੀਆਂ ਗਜ਼ਲਾਂ ਲਈ ਬਹੁਤ ਮਸ਼ਹੂਰ ਸੀ।
ਸਾਇਬ ਦਾ ਜਨਮ ਤਬਰੇਜ਼ ਵਿੱਚ ਹੋਇਆ ਅਤੇ ਇਸਦੀ ਸਿੱਖਿਆ ਇਸਫਹਾਨ ਵਿੱਚ ਹੋਈ। ਇਹ 1626-27 ਵਿੱਚ ਭਾਰਤ ਆਇਆ ਅਤੇ ਇਸਦਾ ਸ਼ਾਹ ਜਹਾਂ ਦੇ ਦਰਬਾਰ ਵਿੱਚ ਸੁਆਗਤ ਕੀਤਾ ਗਿਆ।