ਸਾਮਰਾਜਵਾਦ

ਸਾਮਰਾਜਵਾਦ (ਅੰਗਰੇਜ਼ੀ: Imperialism) ਉਹ ਦ੍ਰਿਸ਼ਟੀਕੋਣ ਹੈ ਜਿਸਦੇ ਮੁਤਾਬਕ ਕੋਈ ਵੱਡਾ ਅਤੇ ਤਾਕਤਵਰ ਦੇਸ਼ ਆਪਣੀ ਸ਼ਕਤੀ ਅਤੇ ਗੌਰਵ ਨੂੰ ਵਧਾਉਣ ਲਈ ਹੋਰ ਦੇਸ਼ਾਂ ਦੇ ਕੁਦਰਤੀ ਅਤੇ ਮਾਨਵੀ ਸਾਧਨਾਂ ਉੱਤੇ ਆਪਣਾ ਹੱਕ ਸਥਾਪਤ ਕਰ ਲੈਂਦਾ ਹੈ। ਇਹ ਘੁਸਪੈਠ ਸਿਆਸੀ, ਆਰਥਕ, ਸੱਭਿਆਚਾਰਕ ਜਾਂ ਹੋਰ ਕਿਸੇ ਵੀ ਕਿਸਮ ਦੀ ਹੋ ਸਕਦੀ ਹੈ। ਇਸ ਦਾ ਸਭ ਤੋਂ ਪ੍ਰਤੱਖ ਰੂਪ ਕਿਸੇ ਇਲਾਕੇ ਨੂੰ ਆਪਣੇ ਰਾਜਨੀਤਕ ਅਧਿਕਾਰ ਵਿੱਚ ਲੈ ਲੈਣਾ ਅਤੇ ਉਸ ਖੇਤਰ ਦੇ ਵਾਸੀਆਂ ਨੂੰ ਕਈ ਕਿਸਮ ਦੇ ਹੱਕਾਂ ਤੋਂ ਵਾਂਝੇ ਕਰ ਦੇਣਾ ਹੈ। ਦੇਸ਼ ਦੇ ਮੱਲੇ ਹੋਏ ਇਲਾਕਿਆਂ ਨੂੰ ਬਸਤੀ ਕਿਹਾ ਜਾਂਦਾ ਹੈ। ਸਾਮਰਾਜਵਾਦੀ ਨੀਤੀ ਦੇ ਤਹਿਤ ਇੱਕ ਰਾਸ਼ਟਰੀ ਰਾਜ ਜਾਂ ਮੁਲਕ (Nation State) ਆਪਣੀਆਂ ਹੱਦਾਂ ਤੋਂ ਬਾਹਰ ਜਾ ਕੇ ਦੂਜੇ ਦੇਸ਼ਾਂ ਅਤੇ ਰਾਜਾਂ ਵਿੱਚ ਘੁਸਪੈਠ ਕਰਦਾ ਹੈ। ਸਾਮਰਾਜਵਾਦ ਦੇ ਵਿਗਿਆਨਕ ਸਿਧਾਂਤ ਦਾ ਵਿਕਾਸ ਵਲਾਦੀਮੀਰ ਲੈਨਿਨ ਨੇ ਕੀਤਾ ਸੀ। ਲੈਨਿਨ ਮੁਤਾਬਕ ਸਾਮਰਾਜਵਾਦ ਇੱਕ-ਅਧਿਕਾਰੀ ਪੂੰਜੀਵਾਦ, ਪੂੰਜੀਵਾਦ ਦੇ ਵਿਕਾਸ ਦੀ ਸਰਬਉੱਚ ਅਤੇ ਅੰਤਮ ਹਾਲਤ ਦਾ ਲਖਾਇਕ ਹੈ। ਜਿਹਨਾਂ ਦੇਸ਼ਾਂ ਵਿੱਚ ਪੂੰਜੀਵਾਦ ਦਾ ਅੰਤਲਾ ਵਿਕਾਸ ਨਹੀਂ ਹੋਇਆ ਉੱਥੇ ਸਾਮਰਾਜਵਾਦ ਨੂੰ ਹੀ ਲੈਨਿਨ ਨੇ ਸਮਾਜਵਾਦੀ ਇਨਕਲਾਬ ਦਾ ਮੋਹਰੀ ਮੰਨਿਆ ਹੈ।[1]

ਸਾਮਰਾਜਵਾਦ ਅਜਿਹਾ ਸਿਸਟਮ ਹੈ ਜਿਹੜਾ ਕਿਸੇ ਵਿਅਕਤੀ ਜਾਂ ਮੁਲਕ ਦਾ ਜਿੱਤ, ਫ਼ੌਜੀ ਤਾਕਤ ਅਤੇ ਰਾਜਕੀ ਨੀਤੀ ਤਹਿਤ ਦੂਜੇ ’ਤੇ ਦਮਨ ਤੇ ਦਬਕਾ ਠੋਸਦਾ ਹੈ।[2][3][4] ਸੀਸਲ ਰੋਡਜ਼ ਅਤੇ ਕੇਪ-ਕਾਇਰੋ ਰੇਲਵੇ ਪ੍ਰੋਜੈਕਟ. ਰੋਡਜ਼ ਦਾ ਉਦੇਸ਼ "ਨਕਸ਼ੇ ਨੂੰ ਲਾਲ ਰੰਗ ਦੇਣਾ"

ਸ਼ਬਦਾਵਲੀ ਅਤੇ ਵਰਤੋਂ

ਸਾਮਰਾਜਵਾਦ ਸ਼ਬਦ ਲਾਤੀਨੀ ਸ਼ਬਦ ਇੰਪੀਰੀਅਮ ਤੋਂ ਆਇਆ ਹੈ, ਜਿਸਦਾ ਅਰਥ ਹੈ ਸਰਵ ਸ਼ਕਤੀ, "ਪ੍ਰਭੂਸੱਤਾ" ਜਾਂ ਸਿੱਧਾ "ਨਿਯਮ"। ਸੰਨ 1870 ਦੇ ਦਹਾਕੇ ਦੌਰਾਨ ਗ੍ਰੇਟ ਬ੍ਰਿਟੇਨ ਵਿਚ ਮੌਜੂਦਾ ਅਰਥਾਂ ਵਿਚ ਸਭ ਤੋਂ ਪਹਿਲਾਂ ਆਮ ਹੋ ਗਿਆ ਸੀ, ਜਦੋਂ ਇਹ ਨਕਾਰਾਤਮਕ ਭਾਵ ਦੇ ਨਾਲ ਵਰਤਿਆ ਜਾਂਦਾ ਸੀ। ਪਹਿਲਾਂ, ਇਹ ਸ਼ਬਦ ਬਿਆਨ ਕਰਨ ਲਈ ਵਰਤਿਆ ਜਾਂਦਾ ਸੀ, ਜਿਸ ਨੂੰ ਵਿਦੇਸ਼ੀ ਫੌਜੀ ਦਖਲਅੰਦਾਜ਼ੀ ਦੁਆਰਾ ਰਾਜਨੀਤਿਕ ਸਹਾਇਤਾ ਪ੍ਰਾਪਤ ਕਰਨ ਲਈ ਨੈਪੋਲੀਅਨ ਤੀਜਾ ਦੇ ਯਤਨਾਂ ਵਜੋਂ ਸਮਝਿਆ ਜਾਂਦਾ ਸੀ।

ਹਵਾਲੇ