ਹਰਬਰਟ ਮਾਰਕਿਊਜ਼

ਹਰਬਰਟ ਮਾਰਕਿਊਜ਼
ਮਾਰਕਿਊਜ਼ 1955 ਵਿੱਚ
ਜਨਮ19 ਜੁਲਾਈ 1898
ਬਰਲਿਨ, ਜਰਮਨ ਸਾਮਰਾਜ
ਮੌਤ29 ਜੁਲਾਈ 1979(1979-07-29) (ਉਮਰ 81)
ਸਟਾਰਨਬਰਗ, ਪੱਛਮੀ ਜਰਮਨੀ
ਰਾਸ਼ਟਰੀਅਤਾਜਰਮਨ
ਕਾਲ20th century philosophy
ਖੇਤਰWestern Philosophy
ਸਕੂਲਫਰੈਂਕਫ਼ਰਟ ਸਕੂਲ
ਪੱਛਮੀ ਮਾਰਕਸਵਾਦ
ਆਲੋਚਨਾਤਮਕ ਸਿਧਾਂਤ
ਨਿਊ ਲੈਫਟ ਦਾ ਬਾਨੀ
ਮੁੱਖ ਰੁਚੀਆਂ
ਸਮਾਜਕ ਸਿਧਾਂਤ, ਸਮਾਜਵਾਦ, ਉਦਯੋਗਵਾਦ, ਤਕਨਾਲੋਜੀ
ਮੁੱਖ ਵਿਚਾਰ
Totally administered society, technological rationality, the Great Refusal, the end of Utopia, one-dimensional man, libidinal work relations, work as free play, repressive tolerance
ਪ੍ਰਭਾਵਿਤ ਕਰਨ ਵਾਲੇ
ਪ੍ਰਭਾਵਿਤ ਹੋਣ ਵਾਲੇ
  • Norman O. Brown, Angela Davis, Paulo Freire, Andrew Feenberg, Jürgen Habermas, Abbie Hoffman, Gad Horowitz, Douglas Kellner, William Leiss, John Zerzan, Bob Black

ਹਰਬਰਟ ਮਾਰਕਿਊਜ਼ (ਜਰਮਨ: [maʁˈkuːzə]; 19 ਜੁਲਾਈ 1898 – 29 ਜੁਲਾਈ 1979) ਜਰਮਨ ਦਾਰਸ਼ਨਿਕ, ਸਮਾਜ ਸ਼ਾਸਤਰੀ, ਅਤੇ ਰਾਜਨੀਤਕ ਸਿਧਾਂਤਕਾਰ ਸੀ, ਅਤੇ ਆਲੋਚਨਾਤਮਕ ਸਿਧਾਂਤ ਦੇ ਫਰੈਂਕਫ਼ਰਟ ਸਕੂਲ ਨਾਲ ਜੁੜਿਆ ਹੋਇਆ ਸੀ। ਬਰਲਿਨ ਵਿੱਚ ਜਨਮੇ, ਮਾਰਕਿਊਜ਼ ਨੇ ਬਰਲਿਨ ਅਤੇ ਫਰੇਬਰਗ ਯੂਨੀਵਰਸਿਟੀਆਂ ਤੋਂ ਪੜ੍ਹਾਈ ਕੀਤੀ। ਉਹ ਫਰੈਂਕਫ਼ਰਟ ਵਿੱਚ ਸਮਾਜਕ ਖੋਜ ਵਿੱਚ ਜੁਟੀ ਸੰਸਥਾ - ਜੋ ਬਾਅਦ ਨੂੰ ਫਰੈਂਕਫ਼ਰਟ ਸਕੂਲ ਕਹੀ ਜਾਣ ਲੱਗੀ, ਦੀ ਉਘੀ ਹਸਤੀ ਸੀ। ਉਸਨੇ ਸੋਫ਼ੀ ਵਰਦੀਮ (1924-1951), ਇੰਜੇ ਨਿਊਮਾਨ (1955-1972), ਅਤੇ ਐਰਿਕਾ ਸ਼ੇਰੋਵਰ (1976-1979) ਨਾਲ ਵਿਆਹ ਕਰਵਾਏ।[1][2][3] ਉਹ 1934 ਤੋਂ ਬਾਅਦ ਯੂਨਾਇਟਡ ਸਟੇਟਸ ਵਿੱਚ ਸਰਗਰਮ ਰਿਹਾ। ਪੂੰਜੀਵਾਦ ਅਤੇ ਆਧੁਨਿਕ ਤਕਨਾਲੋਜੀ ਦੇ ਅਮਾਨਵੀਕ੍ਰਿਤ ਪ੍ਰਭਾਵ ਉਸ ਦੇ ਮੁੱਖ ਬੌਧਿਕ ਸਰੋਕਾਰ ਸਨ।

ਜੀਵਨ

ਹਰਬਰਟ ਯਹੂਦੀ ਪਰਿਵਾਰ ’ਚੋਂ ਸੀ। ਪਹਿਲੀ ਸੰਸਾਰ ਜੰਗ ਦੌਰਾਨ ਉਸ ਨੂੰ ਜਰਮਨ ਫ਼ੌਜ ’ਚ ਘੋੜਿਆਂ ਦੇ ਅਸਤਬਲ ’ਚ ਕੰਮ ਕਰਨਾ ਪਿਆ। ਫਿਰ ਉਹ ਸਿਪਾਹੀ ਪ੍ਰੀਸ਼ਦ ਦਾ ਮੈਂਬਰ ਬਣ ਗਿਆ ਅਤੇ ਉਸ ਨੇ ਸਮਾਜਵਾਦੀ ਸਪਾਰਤਾਸਿਤ ’ਚ ਵੀ ਹਿੱਸਾ ਲਿਆ। ਫਰੀਬਰਗ ਵਿਖੇ ਐਡਮੰਡ ਹੂਸਰਲ ਨਾਲ ਪੜ੍ਹਿਆ। ਮਾਰਤਿਨ ਹਾਇਡੈਗਰ ਨਾਲ ਮਿਲ ਕੇ ‘ਹੀਗਲ’ਜ਼ ਔਨਟੋਲੋਜੀ ਐਂਡ ਥਿਊਰੀ ਆਫ ਹਿਸਟੋਰੀਸਿਟੀ ਨਾਮੀ ਕਿਤਾਬ ਲਿਖੀ। ਇਹ ਲਿਖਤ ਯੂਰਪ ’ਚ ਵਾਪਰ ਰਹੀ ਹੀਗਲ ਪੁਨਰਜਾਗਰਿਤੀ ਤੇ ਹੀਗਲ ਦੇ ਜੀਵਨ ਤੇ ਇਤਿਹਾਸ, ਆਤਮ ਦੇ ਦਵੰਦ ਦੇ ਆਦਰਸ਼ਵਾਦੀ ਸਿਧਾਂਤ ਦੇ ਪ੍ਰਸੰਗ ’ਚ ਲਿਖੀ ਗਈ। ਤੀਜੇ ਰੀਖ ਵੱਲੋਂ ਉਸ ਦੇ ਅਕਾਦਮਿਕ ਕੈਰੀਅਰ ’ਚ ਰੋਕ ਪਾਉਣ ਤੋਂ ਬਾਅਦ ਮਾਰਕੂਜ਼ੇ ਜਨੇਵਾ ਤੇ ਅਮਰੀਕਾ ’ਚ ਜਲਾਵਤਨ ਰਿਹਾ।

ਹਰਬਰਟ ਮਾਰਕੂਜ਼ੇ ਅਤੇ ਉਸਦਾ ਦਰਸ਼ਨ

ਮਾਰਕੂਜ਼ੇ ਨੇ ਆਪਣਾ ਪਹਿਲਾ ਰੀਵੀਊ ‘ਮਾਰਕਸ’ਜ਼ ਇਕਨੌਮਿਕਸ ਐਂਡ ਰੈਵੋਲਿਊਸ਼ਲਜ਼ ਮੈਨਸਕਰਿਪਟ ਆਫ 1844 ’ਤੇ ਲਿਖਿਆ। ਇਸ ’ਚ ਉਸ ਨੇ ਮਾਰਕਸ ਦੀ ਵਿਆਖਿਆ ’ਚ ਮੁੱਢਲੇ ਮਾਰਕਸ ਦੀਆਂ ਲਿਖਤਾਂ ਵਿਚਲੇ ਦ੍ਰਿਸ਼ਟੀਬਿੰਦੂ ਤੋਂ ਸੁਧਾਰ ਲਿਆਂਦਾ। ਇਸ ਨਾਲ ਮਾਰਕੂਜ਼ੇ ਆਪਣੀ ਪੀੜ੍ਹੀ ਦਾ ਸਭ ਤੋਂ ਸਿਆਣਾ ਸਿਧਾਂਤਕਾਰ ਮੰਨਿਆ ਗਿਆ। ਮਾਰਕੂਜ਼ੇ ਨੇ ਕ੍ਰੀਟੀਕਲ ਸਮਾਜਿਕ ਸਿਧਾਂਤ ਦਾ ਵਿਕਾਸ ਕੀਤਾ। ਸਟੇਟ ਤੇ ਏਕਾਧਿਕਾਰੀ ਪੂੰਜੀਵਾਦ ਦੇ ਸਿਧਾਂਤ ਦੇ ਨਵੇਂ ਪਾਸਾਰ ਸਿਰਜੇ। ਦਰਸ਼ਨ, ਸਮਾਜਿਕ ਸਿਧਾਂਤ ਤੇ ਸੱਭਿਆਚਾਰਕ ਆਲੋਚਨਾ ਦੇ ਸਬੰਧ ਦੀ ਵਿਆਖਿਆ ਕੀਤੀ ਅਤੇ ਜਰਮਨ ਫਾਸੀਵਾਦ ਦਾ ਵਿਸ਼ਲੇਸ਼ਣ ਤੇ ਕਰੀਟੀਕ ਪੇਸ਼ ਕੀਤਾ। ਉਹ ਮੈਕਸ ਹੋਰਿਖਹਾਇਮਰ ਤੇ ਥਿਓਡੇਰ ਅਡੋਰਨੇ ਨਾਲ ਵਿਚਰਿਆ। ਉਸ ਨੇ ਹੀਗਲ ਤੇ ਮਾਰਕਸਵਾਦ ਦੀਆਂ ਦਵੰਦਵਾਦੀ ਲਿਖਤਾਂ ’ਤੇ ‘ਰੀਜ਼ਨ ਐਂਡ ਰੈਵੋੳਸ਼ਨਜ਼’ ਕਿਤਾਬ ਲਿਖੀ। ਦੂਜੀ ਸੰਸਾਰ ਜੰਗ ਦੌਰਾਨ ਉਹ ਅਮਰੀਕਾ ਆਫਿਸ ਆਫ ਵਾਰ ਇਨਫਰਮੇਸ਼ਨ ਦੇ ਨਾਜ਼ੀ ਵਿਰੋਧੀ ਪ੍ਰਚਾਰ ਦੇ ਪ੍ਰਾਜੈਕਟ ਨਾਲ ਜੁੜਿਆ ਰਿਹਾ। ਉਸ ਨੇ ਆਫਿਸ ਆਫ ਸਟਰੀਟਜਿਕ ਸਰਵਿਸਿਜ਼ ’ਚ ਵੀ ਕੰਮ ਕੀਤਾ ਅਤੇ ਜਰਮਨ ਵਿਸ਼ੇਸ਼ਗ ਹੋਣ ਕਾਰਨ ਜਰਮਨੀ ਦੇ ਅਨਾਜ਼ੀਕਰਨ ਪ੍ਰਾਜੈਕਟ ’ਚ ਵੀ ਕੰਮ ਕਰਦਾ ਰਿਹਾ। ਉਸ ਨੇ ਕੋਲੰਬੀਆ, ਹਾਵਰਡ, ਬਰਾਂਦੀਸ ਤੇ ਕੈਲੋਫੋਰਨੀਆ ਦੀ ਸੈਨ ਡਿਆਗੋ ਯੂਨੀਵਰਸਿਟੀਆਂ ’ਚ ਦਰਸ਼ਨ ਤੇ ਰਾਜਨੀਤੀ ਵਿਗਿਆਨ ਪੜ੍ਹਾਇਆ। ਉਹ ਰਾਜਨੀਤਕ ਸਮਾਜ ਵਿਗਿਆਨੀ ਬਰਿੰਗਟਨ ਮੂਰ ਤੇ ਰਾਜਨੀਤਕ ਦਾਰਸ਼ਨਿਕ ਰੌਬਰਟ ਪਾਲ ਵੁਲਫ ਦੇ ਲਾਗੇ ਰਿਹਾ। ਨਵ-ਖੱਬੀ ਲਹਿਰ ਦੇ ਨੀਂਹਕਾਰ ਕੋਲੰਬੀਆ ਯੂਨੀਵਰਸਿਟੀ ਦਾ ਪ੍ਰੋਫੈਸਰ ਰਾਈਟ ਮਿੱਲਜ਼ ਉਸ ਦਾ ਚੰਗਾ ਦੋਸਤ ਸੀ। ਪੂੰਜੀਵਾਦੀ ਸਮਾਜਾਂ ਦਾ ਮਾਰਕਸ ਤੇ ਫਰਾਇਡ ਦੇ ਸੰਸ਼ਲੇਸ਼ਣ ਤੋਂ ਕਰੀਟੀਕ ਪੇਸ਼ ਕਰਦੇ ਵਿਚਾਰ ਉਸ ਦੇ ਵਿਦਿਆਰਥੀ ਅੰਦੋਲਨ ਨਾਲ ਜੁੜੇ ਸਰੋਕਾਰਾਂ ਦਾ ਹੀ ਪ੍ਰਤੌਅ ਹਨ। ਵਿਦਿਆਰਥੀ ਅੰਦੋਲਨ ’ਚ ਬੋਲਣ ਕਾਰਨ ਉਸ ਨੂੰ ਅਮਰੀਕਾ ਦੀ ਨਵ-ਖੱਬੂ ਲਹਿਰ ਦਾ ਪਿਤਾ ਕਿਹਾ ਗਿਆ। ਉਸ ਦੀਆਂ ਲਿਖਤਾਂ ਪਾਪੂਲਰ ਸੱਭਿਆਚਾਰ ਉਪਰ ਹੋਏ ਬੌਧਿਕ ਪ੍ਰਵਚਨਾਂ ’ਤੇ ਪ੍ਰਭਾਵਸ਼ਾਲੀ ਰਹੀਆਂ। ਸੱਠਵਿਆਂ ਤੇ ਸੱਤਰਵਿਆਂ ਦੌਰਾਨ ਉਸ ਨੇ ਪਾਪੂਲਰ ਸੱਭਿਆਚਾਰ ਉਪਰ ਕਈ ਭਾਸ਼ਣ ਦਿੱਤੇ। ਉਹ ਫਰਾਂਸਿਸੀ ਦਾਰਸ਼ਨਿਕ ਆਂਦਰੇ ਗੋਰਜ਼ ਦਾ ਕਰੀਬੀ ਮਿੱਤਰ ਰਿਹਾ। ਮਾਰਕੂਜ਼ੇ ਤੋਂ ਨੌਰਮਨ ੳ. ਬਰਾਊਨ, ਐਂਜਲਾ ਡੇਵਿਸ ਤੇ ਐਬੀ ਹੋਫਮੈਨ ਕਾਫੀ ਪ੍ਰਭਾਵਿਤ ਰਹੇ।

ਹਵਾਲੇ