.ac
{1}
ਸ਼ੁਰੂ ਕਿੱਤਾ | 1997 |
---|---|
ਟੀਐਲਡੀ | ਟਾੱਪ-ਲੈੱਵਲ ਡੋਮੇਨ ਦੇਸ਼ ਕੋਡ |
ਰੁਤਬਾ | Active |
ਰਜਿਸਟਰੀ | ਅਸੇਂਛਿਅਨ ਆਈਲੈਂਡ ਨੈੱਟਵਰਕ ਸੂਚਨਾਂ ਕੇਂਦਰ (ਇਸ ਨੂੰ ਇੰਟਰਨੈੱਟ ਕੰਪਿਊਟਰ ਬਉਰੋ ਚਲਾਉਂਦਾ ਹੈ) |
ਸਮਰਥਕ | ਕੇਬਲ ਐਂਡ ਵਾਇਰਲੇਸ (ਅਸੇਂਛਿਅਨ ਆਈਲੈਂਡ) |
Intended use | ਅਸੇਂਛਿਅਨ ਆਈਲੈਂਡ ਦੇ ਨਾਲ ਸਬੰਦਤ |
Actual use | ਇਹ ਬਹੁਤ ਵੱਖਰੀਆਂ ਵਰਤੋਂ ਵਿੱਚ ਆਉਂਦਾ ਹੈ, ਐਕਾਡੇਮਿਕ (academic) ਦੇ ਨਾਲ ਵੀ ਜੋੜਿਆ ਜਾਂਦਾ ਹੈ; ਥੋੜੀਆਂ ਸਾਈਟਾਂ ਅਸੇਂਛਿਅਨ ਆਈਲੈਂਡ ਦੇ ਉੱਤੇ ਹਨ। |
ਰਜਿਸਟਰੀ ਲਈ ਪਾਬੰਦੀਆਂ | ਸੇਕੰਡ-ਲੈੱਵਲ ਡੋਮੇਨ ਰਜਿਸਟਰੀ ਲਈ ਵਿਵਸਾਇਕ (Professional) ਜਾਂ ਵਿਦਿਅਕ (academic) ਯੋਗਤਾ ਹੋਣੀ ਜਰੂਰੀ ਹੈ (ਪਰ ਇਸ ਨੂੰ ਕਦੀ ਲਾਗੂ ਨਹੀਂ ਕੀਤਾ ਜਾਂਦਾ); ਥਰਡ-ਲੈੱਵਲ ਡੋਮੇਨ ਰਜਿਸਟਰੀ ਲਈ ਅਸੇਂਛਿਅਨ ਆਈਲੈਂਡ ਦਾ ਰਹਿਣ ਵਾਲਾ ਹੋਣਾ ਜਰੂਰੀ ਹੈ। |
Structure | ਰਜਿਸਟਰੀ ਸਿੱਧੀ ਹੀ ਸੇਕੰਡ-ਲੈੱਵਲ ਡੋਮੇਨ ਜਾਂ ਥਰਡ-ਲੈੱਵਲ ਡੋਮੇਨ ਤੇ ਕੀਤੀ ਜਾਂਦੀ ਹੈ |
Documents | Terms & Conditions; Rules |
Dispute policies | Dispute Resolution Policy |
ਵੈੱਬ-ਸਾਇਟ | NIC.AC |
.ac ਅਸੇਂਛਿਅਨ ਆਈਲੈਂਡ ਦੇ ਲਈ ਇੰਟਰਨੈੱਟ ਦਾ ਟਾੱਪ-ਲੈੱਵਲ ਡੋਮੇਨ ਦੇਸ਼ ਕੋਡ ਹੈ। ਇਹ ਡੋਮੇਨ NIC.AC ਦੇ ਦੁਆਰਾ ਚਲਾਇਆ ਜਾਂਦਾ ਹੈ, ਜੋ ਯੂਨਾਈਟਡ ਕਿੰਗਡਮ ਦੇ ਵਿੱਚ ਸਥਿਤ ਇੰਟਰਨੈੱਟ ਕੰਪਿਊਟਰ ਬਊਰੋ ਕੰਪਨੀ ਦੇ ਹੇਠ ਹੈ।
ਇਸ ਡੋਮੇਨ ਦੇ ਲਈ ਕੋਈ ਵੀ ਰਜਿਸਟਰੀ ਕਰਾ ਸਕਦਾ ਹੈ, ਅਤੇ ਅੰਤਰਰਾਸ਼ਟਰੀ ਡੋਮੇਨ ਨਾਮ ਦੀਆਂ ਰਜਿਸਟਰੀਆਂ ਵੀ ਕੀਤੀਆਂ ਜਾ ਸਕਦੀਆਂ ਹਨ।[1]
.ac ਇੱਕ ਟਾੱਪ-ਲੈੱਵਲ ਡੋਮੇਨ ਦੇਸ਼ ਕੋਡ ਹੋਣ ਦੇ ਬਾਵਜੂਦ, ਕਈ ਡੋਮੇਨ-ਬਰੋਕਰ .ac ਨੂੰ ਜਰਮਨੀ ਦੇ ਆਚਨ ਸ਼ਹਿਰ ਦੇ ਡੋਮੇਨ ਨਾਮ ਦੇ ਤਰਾਂ ਵੀ ਵੇਚਦੇ ਹਨ, ਕਿਉਂਕਿ ਇਸ ਸ਼ਹਿਰ ਦੀ ਲਾਈਸੰਸ ਪਲੇਟ ("AC") ਹੈ। ਕਰਦੀਸਤਾਨ ਯੂਨੀਵਰਸਿਟੀ ਵੀ ਇਸ ਟਾੱਪ-ਲੈੱਵਲ ਡੋਮੇਨ ਹੇਂਠ ਰਜਿਸਟਰੀ ਹੋਈ ਹੈ (http://ukh.ac/), ਇੱਥੇ .ac ਨੂੰ ‘academic’ ਦੀ ਥਾਂ ਵਰਤਿਆ ਗਿਆ ਹੈ।
ਸੇਕੰਡ-ਲੈੱਵਲ ਉਪ-ਡੋਮੇਨ
ਇਸ ਦੇ ਪੰਜ ਸੇਕੰਡ-ਲੈੱਵਲ ਡੋਮੇਨ ਹਨ:
- com.ac: ਲਾਭਦਾਰੀ ਸੰਸਥਾਵਾਂ
- net.ac: ਨੇਟਵਰਕ ਸੇਵਾ ਦੇਣ ਵਾਲੀਆਂ ਕੰਪਨੀਆਂ ਲਈ
- gov.ac: ਸਰਕਾਰੀ
- org.ac: ਬਿਨਾਂ-ਲਾਭਦਾਰੀ ਸੰਸਥਾਵਾਂ
- mil.ac: ਮਿਲਟਰੀ
ਹੋਰ ਵਰਤੋਂ
.ac ਕੁਝ ਦੇਸ਼ਾਂ ਦੇ ਸੀਸੀਟੀਐਲਡੀ (ccTLD) ਹੇਠ ਵਿਦਿਅਕ ਸੰਸਥਾਵਾਂ ਲਈ ਇੱਕ ਸੇਕੰਡ-ਲੈੱਵਲ ਡੋਮੇਨ ਨਾਮ ਹੈ, ਕਿਉਂਕਿ ਅੰਗ੍ਰੇਜ਼ੀ ਦਾ ਅੱਖਰ "academic" ਨੂੰ ਛੋਟਾ ਕਰ ਕੇ ac ਨਾਲ ਵੀ ਲਿਖਿਆ ਜਾਂਦਾ ਹੈ (ਵੇਖੋ .ac (ਸੇਕੰਡ-ਲੈੱਵਲ))।
ਬਾਹਰੀ ਕੜੀ
ਹਵਾਲੇ
- ↑ "AC IDN Policy" (PDF). Archived from the original (PDF) on 2007-07-12. Retrieved 2010-03-26.
{cite web}
: Unknown parameter|dead-url=
ignored (help)