ਇਬੇਰੀਆਈ ਟਾਪੂਨੁਮਾ
| |
---|---|
![]() ਇਬੇਰੀਆਈ ਟਾਪੂਨੁਮਾ ਦੀ ਉਪਗ੍ਰਿਹੀ ਤਸਵੀਰ। | |
![]() | |
ਭੂਗੋਲ | |
ਸਥਿਤੀ | ਦੱਖਣੀ&ਪੱਛਮੀਯੂਰਪ |
ਗੁਣਕ | 40°N 4°W / 40°N 4°W |
ਖੇਤਰਫਲ | 5,81,471.1 km2 (2,24,507.25 sq mi) |
ਸਭ ਤੋਂ ਵੱਧ ਉਚਾਈ | 3,478 m (11,411 ft) |
ਸਭ ਤੋਂ ਉੱਚਾ ਬਿੰਦੂ | ਮੂਲਾਸੇਨ |
ਖ਼ੁਦਮੁਖ਼ਤਿਆਰ ਮੁਲਕ ਅਤੇ ਮੁਥਾਜ ਰਾਜਖੇਤਰ | |
ਫਰਮਾ:Country data ਅੰਡੋਰਾ | |
ਸਭ ਤੋਂ ਵੱਡਾ ਸ਼ਹਿਰ | ਅੰਡੋਰਾ ਲਾ ਵੈਲਾ |
ਫਰਮਾ:Country data ਜਿਬਰਾਲਟਰ | |
ਸਭ ਤੋਂ ਵੱਡਾ ਸ਼ਹਿਰ | ਜਿਬਰਾਲਟਰ |
ਸਭ ਤੋਂ ਵੱਡਾ ਸ਼ਹਿਰ | ਲਿਸਬਨ |
ਫਰਮਾ:Country data ਸਪੇਨ | |
ਸਭ ਤੋਂ ਵੱਡਾ ਸ਼ਹਿਰ | ਮਾਦਰਿਦ |
ਸਭ ਤੋਂ ਵੱਡਾ ਸ਼ਹਿਰ | ਫ਼ੋਂ-ਰੋਮਾ-ਓਦੇਯੋ-ਵੀਆ |
ਅਬਾਦੀ ਅੰਕੜੇ | |
ਵਾਸੀ ਸੂਚਕ | ਇਬੇਰੀਆਈ |
ਅਬਾਦੀ | 50–55ਮਿਲੀਅਨ |
ਇਬੇਰੀਆਈ ਟਾਪੂਨੁਮਾ (ਅਸਤੂਰੀਆਈ, ਗਲੀਸੀਆਈ, ਲਿਓਨੀ, ਮਿਰਾਂਦੀ, ਪੁਰਤਗਾਲੀ ਅਤੇ Spanish: Península Ibérica, ਕਾਤਾਲਾਨ: [Península Ibèrica] Error: {Lang}: text has italic markup (help), ਆਰਾਗੋਨੀ ਅਤੇ ਓਕਸੀਤਾਈ: [Peninsula Iberica] Error: {Lang}: text has italic markup (help), ਫ਼ਰਾਂਸੀਸੀ: Péninsule Ibérique, ਬਾਸਕੇ: [Iberiar Penintsula] Error: {Lang}: text has italic markup (help)), ਆਮ ਤੌਰ ਉੱਤੇ ਇਬੇਰੀਆ, ਦੱਖਣ-ਪੱਛਮੀ ਯੂਰਪ ਦੇ ਠੀਕ ਸਿਰੇ ਉੱਤੇ ਸਥਿਤ ਇੱਕ ਟਾਪੂਨੁਮਾ ਹੈ ਜਿਸ ਵਿੱਚ ਅਜੋਕੇ ਖ਼ੁਦਮੁਖ਼ਤਿਆਰ ਦੇਸ਼ ਸਪੇਨ, ਪੁਰਤਗਾਲ, ਅੰਡੋਰਾ ਅਤੇ ਫ਼ਰਾਂਸ ਦਾ ਕੁਝ ਹਿੱਸਾ ਅਤੇ ਜਿਬਰਾਲਟਰ ਦਾ ਬਰਤਾਨਵੀ ਵਿਦੇਸ਼ੀ ਰਾਜਖੇਤਰ ਸ਼ਾਮਲ ਹਨ। ਇਹ ਤਿੰਨ ਪ੍ਰਮੁੱਖ ਦੱਖਣੀ ਯੂਰਪੀ ਟਾਪੂਨੁਮਿਆਂ—ਇਬੇਰੀਆਈ, ਇਤਾਲਵੀ ਅਤੇ ਬਾਲਕਨ—ਵਿੱਚੋਂ ਸਭ ਤੋਂ ਪੱਛਮੀ ਟਾਪੂਨੁਮਾ ਹੈ। ਇਹਦੀਆਂ ਹੱਦਾਂ ਦੱਖਣ-ਪੂਰਬ ਅਤੇ ਪੂਰਬ ਵੱਲ ਭੂ-ਮੱਧ ਸਾਗਰ ਅਤੇ ਉੱਤਰ, ਪੱਛਮ ਅਤੇ ਦੱਖਣ-ਪੱਛਮ ਵੱਲ ਅੰਧ ਮਹਾਂਸਾਗਰ ਨਾਲ਼ ਲੱਗਦੀਆਂ ਹਨ। ਪੀਰੇਨੇ ਪਹਾੜ ਇਹਦੇ ਉੱਤਰ-ਪੂਰਬੀ ਸਿਰੇ ਉੱਤੇ ਹਨ ਜੋ ਇਹਨੂੰ ਬਾਕੀ ਦੇ ਯੂਰਪ ਤੋਂ ਅੱਡ ਕਰਦੇ ਹਨ। ਦੱਖਣ ਵੱਲ ਇਹ ਅਫ਼ਰੀਕਾ ਦੇ ਉੱਤਰੀ ਤਟ ਵੱਲ ਚਲਾ ਜਾਂਦਾ ਹੈ। ਇਹ ਯੂਰਪ ਦਾ ਦੂਜਾ ਸਭ ਤੋਂ ਵੱਡਾ ਟਾਪੂਨੁਮਾ ਹੈ ਜਿਸਦਾ ਰਕਬਾ ਲਗਭਗ 582,000 ਵਰਗ ਕਿਲੋਮੀਟਰ ਹੈ।