ਕਾਰਾਕਾਸ

ਕਾਰਾਕਾਸ
Boroughs
List
  • ਲਿਬੇਰਤਾਦੋਰ
  • ਚਾਕਾਓ
  • ਬਾਰੂਤਾ
  • ਸੂਕਰੇ
  • ਏਲ ਆਤੀਯੋ
ਸਮਾਂ ਖੇਤਰਯੂਟੀਸੀ−04:30

ਕਾਰਾਕਾਸ, ਅਧਿਕਾਰਕ ਤੌਰ ਉੱਤੇ ਸਾਂਤਿਆਗੋ ਦੇ ਲਿਓਨ ਦੇ ਕਾਰਾਕਾਸ, ਵੈਨੇਜ਼ੁਏਲਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ; ਇੱਥੋ ਦੇ ਵਾਸੀਆਂ ਨੂੰ ਕਾਰਾਕਾਸੀ ਜਾਂ ਕਾਰਾਕੇਞੋਸ (Spanish: Caraqueños) ਕਿਹਾ ਜਾਂਦਾ ਹੈ।

ਇਹ ਦੇਸ਼ ਦੇ ਉੱਤਰੀ ਹਿੱਸੇ ਵਿੱਚ ਵੈਨੇਜ਼ੁਏਲਾਈ ਤਟਵਰਤੀ ਪਹਾੜ-ਲੜੀ (ਕੋਰਦੀਯੇਰਾ ਦੇ ਲਾ ਕੋਸਤਾ) ਵਿਚਲੀ ਤੰਗ ਕਾਰਾਕਾਸ ਘਾਟੀ ਦੇ ਨਕਸ਼ਾਂ ਉੱਤੇ ਸਥਿਤ ਹੈ। ਇਮਾਰਤ ਬਣਾਉਣ ਲਈ ਢੁਕਵੀਂ ਧਰਾਤਲ ਸਮੁੰਦਰ ਤਲ ਤੋਂ 760 ਤੋਂ 910 ਮੀਟਰ ਵਿਚਕਾਰ ਮੌਜੂਦ ਹੈ। ਇਹ ਘਾਟੀ ਕੈਰੀਬਿਆਈ ਸਾਗਰ ਨੇੜੇ ਹੈ ਜੋ ਕਿ ਤਟ ਨਾਲੋਂ 2200 ਮੀਟਰ ਉੱਚੀ ਇੱਕ ਤਿੱਖੀ ਪਹਾੜ-ਲੜੀ, ਸੇਰਰੋ ਏਲ ਆਵੀਲਾ, ਕਰ ਕੇ ਨਿਖੜੀ ਹੋਈ ਹੈ; ਇਸ ਦੇ ਦੱਖਣ ਵੱਲ ਹੋਰ ਪਹਾੜ ਅਤੇ ਪਹਾੜੀਆਂ ਹਨ।

ਹਵਾਲੇ