ਜਵਾਹਰ ਲਾਲ ਨਹਿਰੂ
ਜਵਾਹਰ ਲਾਲ ਨਹਿਰੂ | |
---|---|
ਪਹਿਲਾ ਭਾਰਤ ਦਾ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 26 ਜਨਵਰੀ 1950 – 27 ਮਈ 1964 | |
ਰਾਸ਼ਟਰਪਤੀ | |
ਉਪ | ਵੱਲਭ ਭਾਈ ਪਟੇਲ (15 ਦਸੰਬਰ 1950 ਤੱਕ) |
ਉੱਪ ਰਾਸ਼ਟਰਪਤੀ | |
ਤੋਂ ਪਹਿਲਾਂ | ਅਹੁਦਾ ਸਥਾਪਿਤ, ਇਸਲਈ ਕੋਈ ਪੂਰਵਗਾਮੀ ਨਹੀਂ |
ਤੋਂ ਬਾਅਦ | ਲਾਲ ਬਹਾਦਰ ਸ਼ਾਸਤਰੀ[lower-alpha 1] |
ਭਾਰਤ ਦੇ ਰਾਜ ਦਾ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 15 ਅਗਸਤ 1947 – 26 ਜਨਵਰੀ 1950 | |
ਮੋਨਾਰਕ | ਜਾਰਜ ਛੇਵਾਂ |
ਗਵਰਨਰ ਜਨਰਲ |
|
ਉਪ | ਵੱਲਭ ਭਾਈ ਪਟੇਲ |
ਤੋਂ ਪਹਿਲਾਂ | ਅਹੁਦਾ ਸਥਾਪਿਤ; ਇਸਲਈ ਕੋਈ ਪੂਰਵਗਾਮੀ ਨਹੀਂ |
ਤੋਂ ਬਾਅਦ | ਅਹੁਦਾ ਭੰਗ ਹੋਇਆ |
ਵਾਇਸਰਾਏ ਦੀ ਕਾਰਜਕਾਰੀ ਕੌਂਸਲ ਦੇ ਉਪ-ਪ੍ਰਧਾਨ[lower-alpha 2] | |
ਦਫ਼ਤਰ ਵਿੱਚ 2 ਸਤੰਬਰ 1946 – 15 ਅਗਸਤ 1947 | |
ਮੋਨਾਰਕ | ਜਾਰਜ ਛੇਵਾਂ |
ਗਵਰਨਰ ਜਨਰਲ |
|
ਸੰਸਦ ਮੈਂਬਰ, ਲੋਕ ਸਭਾ | |
ਦਫ਼ਤਰ ਵਿੱਚ 17 ਅਪ੍ਰੈਲ 1952 – 27 ਮਈ 1964 | |
ਤੋਂ ਪਹਿਲਾਂ | ਹਲਕਾ ਸਥਾਪਿਤ ਹੋਇਆ |
ਤੋਂ ਬਾਅਦ | ਵਿਜੈ ਲਕਸ਼ਮੀ ਪੰਡਿਤ |
ਹਲਕਾ | ਫੂਲਪੁਰ, ਉੱਤਰ ਪ੍ਰਦੇਸ਼ |
ਪਹਿਲਾ ਲੋਕ ਸਭਾ ਵਿੱਚ ਸਦਨ ਦਾ ਨੇਤਾ | |
ਦਫ਼ਤਰ ਵਿੱਚ 13 ਮਈ 1952 – 27 ਮਈ 1964 | |
ਉਪ | |
ਲੋਕ ਸਭਾ ਦਾ ਸਪੀਕਰ |
|
ਤੋਂ ਪਹਿਲਾਂ | ਅਹੁਦਾ ਸਥਾਪਿਤ ਹੋਇਆ |
ਤੋਂ ਬਾਅਦ | ਗੁਲਜ਼ਾਰੀ ਲਾਲ ਨੰਦਾ |
ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ | |
ਦਫ਼ਤਰ ਵਿੱਚ 1951-1954 | |
ਤੋਂ ਪਹਿਲਾਂ | ਪੁਰਸ਼ੋਤਮ ਦਾਸ ਟੰਡਨ |
ਤੋਂ ਬਾਅਦ | ਯੂ.ਐਨ. ਢੇਬਰ |
ਦਫ਼ਤਰ ਵਿੱਚ 1936-1937 | |
ਤੋਂ ਪਹਿਲਾਂ | ਰਾਜਿੰਦਰ ਪ੍ਰਸਾਦ |
ਤੋਂ ਬਾਅਦ | ਸੁਭਾਸ਼ ਚੰਦਰ ਬੋਸ |
ਦਫ਼ਤਰ ਵਿੱਚ 1929-1930 | |
ਤੋਂ ਪਹਿਲਾਂ | ਮੋਤੀਲਾਲ ਨਹਿਰੂ |
ਤੋਂ ਬਾਅਦ | ਵੱਲਭ ਭਾਈ ਪਟੇਲ |
ਨਿੱਜੀ ਜਾਣਕਾਰੀ | |
ਜਨਮ | ਅਲਾਹਾਬਾਦ, ਬਰਤਾਨਵੀ ਭਾਰਤ (ਹੁਣ ਪ੍ਰਯਾਗਰਾਜ, ਉੱਤਰ ਪ੍ਰਦੇਸ਼, ਭਾਰਤ) | 14 ਨਵੰਬਰ 1889
ਮੌਤ | 27 ਮਈ 1964 ਨਵੀਂ ਦਿੱਲੀ, ਭਾਰਤ | (ਉਮਰ 74)
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਜੀਵਨ ਸਾਥੀ | |
ਬੱਚੇ | ਇੰਦਰਾ ਗਾਂਧੀ |
ਮਾਪੇ |
|
ਅਲਮਾ ਮਾਤਰ | ਹੇਰੋ ਸਕੂਲ, ਟਰਿੰਟੀ ਕਾਲਜ ਕੈਂਬਰਿਜ਼ |
ਪੁਰਸਕਾਰ | ਭਾਰਤ ਰਤਨ (1955) |
ਦਸਤਖ਼ਤ | |
ਜਵਾਹਰ ਲਾਲ ਨਹਿਰੂ (ਕਸ਼ਮੀਰੀ: جواہرلال نہرو / जवाहरलाल नेहरू 14 ਨਵੰਬਰ 1889–27 ਮਈ 1964),ਇੱਕ ਭਾਰਤੀ ਰਾਜਨੀਤੀਵਾਨ, ਰਾਜਨੇਤਾ ਅਤੇ ਭਾਰਤੀ ਅਜ਼ਾਦੀ ਅੰਦੋਲਨ ਦੇ ਇੱਕ ਅਹਿਮ ਆਗੂ ਸਨ। ਉਹਨਾਂ ਨੂੰ 1947 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੁਆਰਾ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਚੁਣਿਆ ਗਿਆ ਸੀ ਅਤੇ ਜਦੋਂ ਕਾਂਗਰਸ ਪਾਰਟੀ ਨੇ 1951 ਵਿੱਚ ਭਾਰਤ ਦੀਆਂ ਪਹਿਲੀਆਂ ਆਮ ਚੋਣਾਂ ਜਿੱਤੀਆਂ ਤਾਂ ਉਹ ਫਿਰ ਤੋਂ ਪ੍ਰਧਾਨ ਮੰਤਰੀ ਚੁਣੇ ਗਏ ਅਤੇ 27 ਮਈ 1964 ਨੂੰ ਆਪਣੀ ਮੌਤ ਤੱਕ ਇਸ ਅਹੁਦੇ ਤੇ ਬਣੇ ਰਹੇ।[1] ਉਹ ਅੰਤਰਰਾਸ਼ਟਰੀ ਗੁੱਟ ਨਿਰਲੇਪ ਅੰਦੋਲਨ ਦੇ ਸੰਸਥਾਪਕਾਂ ਵਿੱਚੋਂ ਇੱਕ ਸਨ।
ਜੀਵਨ
ਜਵਾਹਰ ਲਾਲ ਨਹਿਰੂ ਦਾ ਜਨਮ ਇਲਾਹਾਬਾਦ ਵਿੱਚ ਇੱਕ ਧਨਾਢ ਵਕੀਲ ਮੋਤੀਲਾਲ ਨਹਿਰੂ ਦੇ ਘਰ ਹੋਇਆ ਸੀ। ਉਹਨਾਂ ਦੀ ਮਾਂ ਦਾ ਨਾਮ ਸਵਰੂਪ ਰਾਣੀ ਨਹਿਰੂ ਸੀ। ਉਹ ਮੋਤੀਲਾਲ ਨਹਿਰੂ ਦੇ ਇਕਲੌਤੇ ਪੁੱਤਰ ਸਨ। ਇਨ੍ਹਾਂ ਦੇ ਇਲਾਵਾ ਮੋਤੀ ਲਾਲ ਨਹਿਰੂ ਦੀਆਂ ਤਿੰਨ ਪੁੱਤਰੀਆਂ ਸਨ। ਨਹਿਰੂ ਕਸ਼ਮੀਰੀ ਖ਼ਾਨਦਾਨ ਦੇ ਸਾਰਸਵਤ ਬ੍ਰਾਹਮਣ ਸਨ।
ਜਵਾਹਰ ਲਾਲ ਨਹਿਰੂ ਨੇ ਦੁਨੀਆ ਦੇ ਸਭ ਤੋਂ ਉੱਤਮ ਸਕੂਲਾਂ ਅਤੇ ਵਿਸ਼ਵਵਿਦਿਆਲਿਆਂ ਵਿੱਚ ਸਿੱਖਿਆ ਪ੍ਰਾਪਤ ਕੀਤੀ ਸੀ। ਉਹਨਾਂ ਨੇ ਆਪਣੀ ਸਕੂਲੀ ਸਿੱਖਿਆ ਹੈਰੋ ਤੋਂ, ਅਤੇ ਕਾਲਜ ਦੀ ਸਿੱਖਿਆ ਟਰਿੰਟੀ ਕਾਲਜ, ਲੰਡਨ ਤੋਂ ਪੂਰੀ ਕੀਤੀ ਸੀ। ਇਸਦੇ ਬਾਅਦ ਉਹਨਾਂ ਨੇ ਆਪਣੀ ਲਾਅ ਦੀ ਡਿਗਰੀ ਕੈਂਬਰਿਜ ਯੂਨੀਵਰਸਿਟੀ ਤੋਂ ਪੂਰੀ ਕੀਤੀ। ਇੰਗਲੈਂਡ ਵਿੱਚ ਉਹਨਾਂ ਨੇ ਸੱਤ ਸਾਲ ਬਤੀਤ ਕੀਤੇ ਜਿਸ ਵਿੱਚ ਉੱਥੇ ਦੇ ਫੈਬੀਅਨ ਸਮਾਜਵਾਦ ਅਤੇ ਆਇਰਿਸ਼ ਰਾਸ਼ਟਰਵਾਦ ਲਈ ਇੱਕ ਤਰਕਸੰਗਤ ਦ੍ਰਿਸ਼ਟੀਕੋਣ ਵਿਕਸਿਤ ਕੀਤਾ।
ਜਵਾਹਰ ਲਾਲ ਨਹਿਰੂ 1912 ਵਿੱਚ ਭਾਰਤ ਪਰਤੇ ਅਤੇ ਵਕਾਲਤ ਸ਼ੁਰੂ ਕੀਤੀ। 1916 ਵਿੱਚ ਉਹਨਾਂ ਦੀ ਵਿਆਹ ਕਮਲਾ ਨਹਿਰੂ ਨਾਲ ਹੋਇਆ। 1917 ਵਿੱਚ ਜਵਾਹਰ ਲਾਲ ਨਹਿਰੂ ਹੋਮ ਰੂਲ ਲੀਗ ਵਿੱਚ ਸ਼ਾਮਿਲ ਹੋ ਗਏ। ਰਾਜਨੀਤੀ ਵਿੱਚ ਉਹਨਾਂ ਦੀ ਅਸਲੀ ਦੀਖਿਆ ਦੋ ਸਾਲ ਬਾਅਦ 1919 ਵਿੱਚ ਹੋਈ ਜਦੋਂ ਉਹ ਮਹਾਤਮਾ ਗਾਂਧੀ ਦੇ ਸੰਪਰਕ ਵਿੱਚ ਆਏ। ਉਸ ਸਮੇਂ ਮਹਾਤਮਾ ਗਾਂਧੀ ਨੇ ਰੋਲਟ ਐਕਟ ਦੇ ਖਿਲਾਫ ਅੰਦੋਲਨ ਸ਼ੁਰੂ ਕੀਤਾ ਸੀ। ਨਹਿਰੂ, ਮਹਾਤਮਾ ਗਾਂਧੀ ਦੇ ਸਰਗਰਮ ਲੇਕਿਨ ਸ਼ਾਂਤੀਪੂਰਨ, ਨਾਮਿਲਵਰਤਨ ਅੰਦੋਲਨ ਦੇ ਪ੍ਰਤੀ ਖਾਸੇ ਆਕਰਸ਼ਤ ਹੋਏ।
ਨਹਿਰੂ ਨੇ ਮਹਾਤਮਾ ਗਾਂਧੀ ਦੇ ਉਪਦੇਸ਼ਾਂ ਦੇ ਅਨੁਸਾਰ ਆਪਣੇ ਪਰਵਾਰ ਨੂੰ ਵੀ ਢਾਲ ਲਿਆ। ਜਵਾਹਰ ਲਾਲ ਅਤੇ ਮੋਤੀਲਾਲ ਨਹਿਰੂ ਨੇ ਪੱਛਮੀ ਪਹਿਰਾਵੇ ਅਤੇ ਮਹਿੰਗੀ ਜਾਇਦਾਦ ਦਾ ਤਿਆਗ ਕਰ ਦਿੱਤਾ। ਉਹ ਹੁਣ ਇੱਕ ਖਾਦੀ ਕੁੜਤਾ ਅਤੇ ਗਾਂਧੀ ਟੋਪੀ ਪਹਿਨਣ ਲੱਗੇ। ਜਵਾਹਰ ਲਾਲ ਨਹਿਰੂ ਨੇ 1920 - 1922 ਵਿੱਚ ਨਾਮਿਲਵਰਤਨ ਅੰਦੋਲਨ ਵਿੱਚ ਸਰਗਰਮ ਹਿੱਸਾ ਲਿਆ ਅਤੇ ਇਸ ਦੌਰਾਨ ਪਹਿਲੀ ਵਾਰ ਗਿਰਫਤਾਰ ਕੀਤੇ ਗਏ। ਕੁੱਝ ਮਹੀਨਿਆਂ ਦੇ ਬਾਅਦ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ।
ਜਵਾਹਰ ਲਾਲ ਨਹਿਰੂ 1924 ਵਿੱਚ ਇਲਾਹਾਬਾਦ ਨਗਰ ਨਿਗਮ ਦੇ ਪ੍ਰਧਾਨ ਚੁਣੇ ਗਏ ਅਤੇ ਉਹਨਾਂ ਨੇ ਸ਼ਹਿਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੇ ਰੂਪ ਵਿੱਚ ਦੋ ਸਾਲ ਤੱਕ ਸੇਵਾ ਕੀਤੀ। 1926 ਵਿੱਚ ਉਹਨਾਂ ਨੇ ਬ੍ਰਿਟਿਸ਼ ਅਧਿਕਾਰੀਆਂ ਵਲੋਂ ਸਹਿਯੋਗ ਦੀ ਕਮੀ ਦਾ ਹਵਾਲਾ ਦੇ ਕੇ ਇਸਤੀਫਾ ਦੇ ਦਿੱਤਾ।
1926 ਤੋਂ 1928 ਤੱਕ, ਜਵਾਹਰ ਲਾਲ ਨੇ ਸਰਬ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਦੇ ਰੂਪ ਵਿੱਚ ਸੇਵਾ ਕੀਤੀ। 1928 - 29 ਵਿੱਚ, ਕਾਂਗਰਸ ਦੇ ਸਲਾਨਾ ਇਜਲਾਸ ਦਾ ਪ੍ਰਬੰਧ ਮੋਤੀਲਾਲ ਨਹਿਰੂ ਦੀ ਪ੍ਰਧਾਨਗੀ ਵਿੱਚ ਕੀਤਾ ਗਿਆ। ਉਸ ਅਜਲਾਸ ਵਿੱਚ ਜਵਾਹਰ ਲਾਲ ਨਹਿਰੂ ਅਤੇ ਸੁਭਾਸ਼ ਚੰਦਰ ਬੋਸ ਨੇ ਪੂਰਨ ਰਾਜਨੀਤਕ ਆਜ਼ਾਦੀ ਦੀ ਮੰਗ ਦਾ ਸਮਰਥਨ ਕੀਤਾ, ਜਦੋਂ ਕਿ ਮੋਤੀਲਾਲ ਨਹਿਰੂ ਅਤੇ ਹੋਰ ਨੇਤਾਵਾਂ ਨੇ ਬ੍ਰਿਟਿਸ਼ ਸਾਮਰਾਜ ਦੇ ਅੰਦਰ ਹੀ ਪ੍ਰਭੁਤਵ ਸੰਪੰਨ ਰਾਜ ਦਾ ਦਰਜਾ ਪਾਉਣ ਦੀ ਮੰਗ ਦਾ ਸਮਰਥਨ ਕੀਤਾ। ਮੁੱਦੇ ਨੂੰ ਹੱਲ ਕਰਨ ਦੇ ਲਈ, ਗਾਂਧੀ ਨੇ ਵਿਚਕਾਰ ਦਾ ਰਸਤਾ ਕੱਢਿਆ ਅਤੇ ਕਿਹਾ ਕਿ ਬ੍ਰਿਟੇਨ ਨੂੰ ਭਾਰਤ ਦੇ ਰਾਜ ਦਾ ਦਰਜਾ ਦੇਣ ਲਈ ਦੋ ਸਾਲ ਦਾ ਸਮਾਂ ਦਿੱਤਾ ਜਾਵੇਗਾ ਅਤੇ ਜੇਕਰ ਅਜਿਹਾ ਨਾ ਹੋਇਆ ਤਾਂ ਕਾਂਗਰਸ ਪੂਰਨ ਰਾਜਨੀਤਕ ਆਜ਼ਾਦੀ ਲਈ ਇੱਕ ਰਾਸ਼ਟਰੀ ਸੰਘਰਸ਼ ਸ਼ੁਰੂ ਕਰੇਗੀ। ਨਹਿਰੂ ਅਤੇ ਬੋਸ ਨੇ ਮੰਗ ਕੀਤੀ ਕਿ ਇਸ ਸਮੇਂ ਨੂੰ ਘੱਟ ਕਰਕੇ ਇੱਕ ਸਾਲ ਕਰ ਦਿੱਤਾ ਜਾਵੇ। ਬ੍ਰਿਟਿਸ਼ ਸਰਕਾਰ ਨੇ ਇਸਦਾ ਕੋਈ ਜਵਾਬ ਨਹੀਂ ਦਿੱਤਾ।
ਦਸੰਬਰ 1929 ਵਿੱਚ, ਕਾਂਗਰਸ ਦਾ ਸਲਾਨਾ ਇਜਲਾਸ ਲਾਹੌਰ ਵਿੱਚ ਕੀਤਾ ਗਿਆ ਜਿਸ ਵਿੱਚ ਜਵਾਹਰ ਲਾਲ ਨਹਿਰੂ ਕਾਂਗਰਸ ਪਾਰਟੀ ਦੇ ਪ੍ਰਧਾਨ ਚੁਣੇ ਗਏ। ਇਸ ਅਜਲਾਸ ਦੇ ਦੌਰਾਨ ਇੱਕ ਮਤਾ ਪਾਸ ਕੀਤਾ ਗਿਆ, ਜਿਸ ਵਿੱਚ ਪੂਰਨ ਸਵਰਾਜ ਦੀ ਮੰਗ ਕੀਤੀ ਗਈ। 26 ਜਨਵਰੀ 1930 ਨੂੰ ਲਾਹੌਰ ਵਿੱਚ ਜਵਾਹਰ ਲਾਲ ਨਹਿਰੂ ਨੇ ਆਜਾਦ ਭਾਰਤ ਦਾ ਝੰਡਾ ਫਹਰਾਇਆ। ਗਾਂਧੀ ਜੀ ਨੇ ਵੀ 1930 ਵਿੱਚ ਸਿਵਲ ਨਾਫਰਮਾਨੀ ਅੰਦੋਲਨ ਦਾ ਐਲਾਨ ਕੀਤਾ। ਅੰਦੋਲਨ ਖਾਸਾ ਸਫਲ ਰਿਹਾ ਅਤੇ ਇਸਨੇ ਬ੍ਰਿਟਿਸ਼ ਸਰਕਾਰ ਨੂੰ ਪ੍ਰਮੁੱਖ ਰਾਜਨੀਤਕ ਸੁਧਾਰਾਂ ਦੀ ਲੋੜ ਨੂੰ ਸਵੀਕਾਰ ਕਰਨ ਲਈ ਮਜਬੂਰ ਕਰ ਦਿੱਤਾ .
ਜਦੋਂ ਬ੍ਰਿਟਿਸ਼ ਸਰਕਾਰ ਨੇ ਭਾਰਤ ਅਧਿਨਿਯਮ 1935 ਪਾਸ ਕੀਤਾ ਤਦ ਕਾਂਗਰਸ ਪਾਰਟੀ ਨੇ ਚੋਣ ਲੜਨ ਦਾ ਫੈਸਲਾ ਕੀਤਾ। ਨਹਿਰੂ ਚੋਣ ਦੇ ਬਾਹਰ ਰਹੇ ਲੇਕਿਨ ਜੋਰ-ਸ਼ੋਰ ਦੇ ਨਾਲ ਪਾਰਟੀ ਲਈ ਰਾਸ਼ਟਰਵਿਆਪੀ ਅਭਿਆਨ ਚਲਾਇਆ। ਕਾਂਗਰਸ ਨੇ ਲਗਭਗ ਹਰ ਪ੍ਰਾਂਤ ਵਿੱਚ ਸਰਕਾਰਾਂ ਦਾ ਗਠਨ ਕੀਤਾ ਅਤੇ ਕੇਂਦਰੀ ਅਸੰਬਲੀ ਵਿੱਚ ਸਭ ਤੋਂ ਜ਼ਿਆਦਾ ਸੀਟਾਂ ਉੱਤੇ ਜਿੱਤ ਹਾਸਲ ਕੀਤੀ।
ਨਹਿਰੂ ਕਾਂਗਰਸ ਦੇ ਪ੍ਰਧਾਨ ਪਦ ਲਈ 1936 ਅਤੇ 1937 ਵਿੱਚ ਚੁਣੇ ਗਏ ਸਨ। ਉਹਨਾਂ ਨੂੰ 1942 ਵਿੱਚ ਭਾਰਤ ਛੱਡੋ ਅੰਦੋਲਨ ਦੇ ਦੌਰਾਨ ਗਿਰਫਤਾਰ ਵੀ ਕੀਤਾ ਗਿਆ ਅਤੇ 1945 ਵਿੱਚ ਛਡ ਦਿੱਤਾ ਗਿਆ। 1947 ਵਿੱਚ ਭਾਰਤ ਅਤੇ ਪਾਕਿਸਤਾਨ ਦੀ ਆਜ਼ਾਦੀ ਦੇ ਸਮੇਂ ਉਹਨਾਂ ਨੇ ਅੰਗਰੇਜ਼ੀ ਸਰਕਾਰ ਦੇ ਨਾਲ ਹੋਈ ਵਾਰਤਾਵਾਂ ਵਿੱਚ ਮਹੱਤਵਪੂਰਨ ਭਾਗੀਦਾਰੀ ਕੀਤੀ।
ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ
ਸੰਨ 1947 ਵਿੱਚ ਭਾਰਤ ਨੂੰ ਆਜ਼ਾਦੀ ਮਿਲਣ ਉੱਤੇ ਜਦੋਂ ਭਾਵੀ ਪ੍ਰਧਾਨ ਮੰਤਰੀ ਲਈ ਕਾਂਗਰਸ ਵਿੱਚ ਮਤਦਾਨ ਹੋਇਆ ਤਾਂ ਸਰਦਾਰ ਪਟੇਲ ਨੂੰ ਸਭ ਤੋਂ ਜਿਆਦਾ ਵੋਟ ਮਿਲੇ। ਉਸਦੇ ਬਾਅਦ ਸਭ ਤੋਂ ਜਿਆਦਾ ਵੋਟ ਆਚਾਰੀਆ ਕ੍ਰਿਪਲਾਨੀ ਨੂੰ ਮਿਲੇ ਸਨ। ਪਰ ਗਾਂਧੀ-ਜੀ ਦੇ ਕਹਿਣ ਉੱਤੇ ਸਰਦਾਰ ਪਟੇਲ ਅਤੇ ਆਚਾਰੀਆ ਕ੍ਰਿਪਲਾਨੀ ਨੇ ਆਪਣਾ ਨਾਮ ਵਾਪਸ ਲੈ ਲਿਆ ਅਤੇ ਜਵਾਹਰ ਲਾਲ ਨਹਿਰੂ ਨੂੰ ਪ੍ਰਧਾਨਮੰਤਰੀ ਬਣਾਇਆ ਗਿਆ।
1947 ਵਿੱਚ ਉਹ ਆਜਾਦ ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਬਣੇ। ਅੰਗਰੇਜਾਂ ਨੇ ਕਰੀਬ 500 ਦੇਸ਼ੀ ਰਿਆਸਤਾਂ ਨੂੰ ਇਕੱਠੇ ਆਜਾਦ ਕੀਤਾ ਸੀ ਅਤੇ ਉਸ ਵਕਤ ਸਭ ਤੋਂ ਵੱਡੀ ਚੁਣੋਤੀ ਸੀ ਉਹਨਾਂ ਨੂੰ ਇੱਕ ਝੰਡੇ ਦੇ ਹੇਠਾਂ ਲਿਆਉਣ। ਉਹਨਾਂ ਨੇ ਭਾਰਤ ਦੇ ਪੁਨਰਗਠਨ ਦੇ ਰਸਤੇ ਵਿੱਚ ਉਭਰੀ ਹਰ ਚੁਣੋਤੀ ਦਾ ਸਮਝਦਾਰੀ ਭਰਿਆ ਸਾਹਮਣਾ ਕੀਤਾ। ਜਵਾਹਰ ਲਾਲ ਨਹਿਰੂ ਨੇ ਆਧੁਨਿਕ ਭਾਰਤ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ। ਉਹਨਾਂ ਨੇ ਯੋਜਨਾ ਕਮਿਸ਼ਨ ਦਾ ਗਠਨ ਕੀਤਾ, ਵਿਗਿਆਨ ਅਤੇ ਤਕਨੀਕੀ ਦੇ ਵਿਕਾਸ ਨੂੰ ਪ੍ਰੋਤਸਾਹਿਤ ਕੀਤਾ ਅਤੇ ਤਿੰਨ ਲਗਾਤਾਰ ਪੰਜਸਾਲਾ ਯੋਜਨਾਵਾਂ ਦਾ ਸ਼ੁਭਾਰੰਭ ਕੀਤਾ। ਉਹਨਾਂ ਦੀ ਨੀਤੀਆਂ ਦੇ ਕਾਰਨ ਦੇਸ਼ ਵਿੱਚ ਖੇਤੀਬਾੜੀ ਅਤੇ ਉਦਯੋਗ ਦਾ ਇੱਕ ਨਵਾਂ ਯੁੱਗ ਸ਼ੁਰੂ ਹੋਇਆ। ਨਹਿਰੂ ਨੇ ਭਾਰਤ ਦੀ ਵਿਦੇਸ਼ ਨੀਤੀ ਦੇ ਵਿਕਾਸ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ।
ਜਵਾਹਰ ਲਾਲ ਨਹਿਰੂ ਨੇ ਜੋਸੇਫ ਬਰਾਜ ਟੀਟੋ ਅਤੇ ਅਬਦੁਲ ਗਮਾਲ ਨਾਸਿਰ ਦੇ ਨਾਲ ਮਿਲ ਕੇ ਏਸ਼ੀਆ ਅਤੇ ਅਫਰੀਕਾ ਵਿੱਚ ਉਪਨਿਵੇਸ਼ਵਾਦ ਦੇ ਖਾਤਮੇ ਲਈ ਇੱਕ ਗੁੱਟ ਨਿਰਲੇਪ ਅੰਦੋਲਨ ਦੀ ਸਿਰਜਣਾ ਕੀਤੀ। ਉਹ ਕੋਰੀਆਈ ਜੰਗ ਦਾ ਅੰਤ ਕਰਨ, ਸਵੇਜ ਨਹਿਰ ਵਿਵਾਦ ਸੁਲਝਾਣ, ਅਤੇ ਕਾਂਗੋ ਸਮਝੌਤੇ ਨੂੰ ਮੂਰਤਰੂਪ ਦੇਣ ਵਰਗੇ ਹੋਰ ਅੰਤਰਰਾਸ਼ਟਰੀ ਮਸਲਿਆਂ ਦੇ ਸਮਾਧਾਨ ਵਿੱਚ ਵਿਚੋਲੇ ਦੀ ਭੂਮਿਕਾ ਨਿਭਾਈ। ਪੱਛਮ ਬਰਲਿਨ, ਆਸਟਰੀਆ, ਅਤੇ ਲਾਓਸ ਵਰਗੇ ਕਈ ਹੋਰ ਵਿਸਫੋਟਕ ਮੁੱਦਿਆਂ ਦੇ ਸਮਾਧਾਨ ਵਿੱਚ ਪਰਦੇ ਦੇ ਪਿੱਛੇ ਰਹਿ ਕਰ ਵੀ ਉਹਨਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ। ਉਹਨਾਂ ਨੂੰ ਸਾਲ 1955 ਵਿੱਚ ਭਾਰਤ ਰਤਨ ਨਾਲ ਸਨਮਨਿਤ ਕੀਤਾ ਗਿਆ।
ਮੌਤ
ਨਹਿਰੂ ਪਾਕਿਸਤਾਨ ਅਤੇ ਚੀਨ ਦੇ ਨਾਲ ਭਾਰਤ ਦੇ ਸਬੰਧਾਂ ਵਿੱਚ ਸੁਧਾਰ ਨਹੀਂ ਕਰ ਪਾਏ। ਪਾਕਿਸਤਾਨ ਦੇ ਨਾਲ ਇੱਕ ਸਮਝੌਤੇ ਤੱਕ ਪਹੁੰਚਣ ਵਿੱਚ ਕਸ਼ਮੀਰ ਮੁੱਦਾ ਅਤੇ ਚੀਨ ਦੇ ਨਾਲ ਦੋਸਤੀ ਵਿੱਚ ਸੀਮਾ ਵਿਵਾਦ ਰਸਤੇ ਦੇ ਰੋੜੇ ਸਾਬਤ ਹੋਏ। ਨਹਿਰੂ ਨੇ ਚੀਨ ਦੀ ਤਰਫ ਦੋਸਤੀ ਦਾ ਹੱਥ ਵੀ ਵਧਾਇਆ, ਲੇਕਿਨ 1962 ਵਿੱਚ ਚੀਨ ਨਾਲ ਜੰਗ ਹੋ ਕੇ ਰਹੀ। ਨਹਿਰੂ ਲਈ ਇਹ ਇੱਕ ਬਹੁਤ ਵੱਡਾ ਝਟਕਾ ਸੀ ਅਤੇ ਸ਼ਾਇਦ ਉਹਨਾਂ ਦੀ ਮੌਤ ਵੀ ਇਸ ਕਾਰਨ ਹੋਈ। 27 ਮਈ 1964 ਨੂੰ ਜਵਾਹਰ ਲਾਲ ਨਹਿਰੂ ਨੂੰ ਦਿਲ ਦਾ ਦੌਰਾ ਪਿਆ ਜਿਸ ਵਿੱਚ ਉਹਨਾਂ ਦੀ ਮੌਤ ਹੋ ਗਈ।ਪੰਡਿਤ ਜਵਾਹਰਲਾਲ ਨਹਿਰੂ ਦੇ ਦੇਹਾਂਤ ’ਤੇ ਅਟਲ ਬਿਹਾਰੀ ਵਾਜਪਾਈ ਦੇ ਮਨੋਭਾਵ ਇਸ ਦਾ ਪ੍ਰਗਟਾਵਾ ਕਰਦੇ ਹਨ "ਇਕ ਸੁਪਨਾ ਸੀ ਜੋ ਅਧੂਰਾ ਰਹਿ ਗਿਆ, ਇੱਕ ਗੀਤ ਸੀ ਜੋ ਗੂੰਗਾ ਹੋ ਗਿਆ, ਇੱਕ ਲੋਅ ਸੀ ਜੋ ਅਨੰਤ ਵਿੱਚ ਲੀਨ ਹੋ ਗਈ। ਸੁਪਨਾ ਸੀ ਅਜਿਹੇ ਇੱਕ ਸੰਸਾਰ ਦਾ ਜੋ ਭੈਅ ਤੇ ਭੁੱਖ ਤੋਂ ਰਹਿਤ ਹੋਵੇਗਾ, ਗੀਤ ਸੀ ਇੱਕ ਅਜਿਹੇ ਮਹਾਂਕਾਵਿ ਦਾ ਜਿਸ ਵਿੱਚ ਗੀਤਾਂ ਦੀ ਗੂੰਜ ਅਤੇ ਗੁਲਾਬ ਦੀ ਮਹਿਕ ਸੀ। ਲੌਅ ਸੀ ਅਜਿਹੇ ਦੀਪਕ ਦੀ ਜੋ ਰਾਤ ਭਰ ਜਲਦਾ ਰਿਹਾ, ਹਰੇਕ ਹਨੇਰੇ ਨਾਲ ਲੜਦਾ ਰਿਹਾ ਅਤੇ ਸਾਨੂੰ ਰਸਤਾ ਦਿਖਾ ਕੇ, ਇੱਕ ਸਵੇਰ ਨਿਰਵਾਣ ਨੂੰ ਪ੍ਰਾਪਤ ਹੋ ਗਏ। ਮੌਤ ਅਟੱਲ ਹੈ, ਸਰੀਰ ਨਾਸ਼ਵਾਨ ਹੈ। ਖਰੇ ਸੋਨੇ ਦੀ ਜਿਸ ਦੇਹ ਨੂੰ ਅਸੀਂ ਚਿਤਾ ’ਤੇ ਚੜ੍ਹਾ ਕੇ ਆਏ ਹਾਂ ਉਸ ਦਾ ਨਾਸ਼ ਨਿਸ਼ਚਿਤ ਸੀ। ਪਰ ਕੀ ਇਹ ਜ਼ਰੂਰੀ ਸੀ ਕਿ ਮੌਤ ਇੰਨੀ ਚੋਰੀ ਛਿਪੇ ਆਉਂਦੀ? ਜਦੋਂ ਸੰਗੀ ਸਾਥੀ ਸੌਂ ਰਹੇ ਸੀ, ਜਦੋਂ ਪਹਿਰੇਦਾਰ ਬੇਖ਼ਬਰ ਸਨ, ਸਾਡੀ ਜ਼ਿੰਦਗੀ ਦਾ ਇੱਕ ਬੇਸ਼ਕੀਮਤੀ ਖ਼ਜ਼ਾਨਾ ਲੁੱਟਿਆ ਗਿਆ। ਭਾਰਤਮਾਤਾ ਇਸ ’ਤੇ ਸੋਗਵਾਰ ਹੈ। ਉਸ ਦਾ ਸਭ ਤੋਂ ਲਾਡਲਾ ਰਾਜਕੁਮਾਰ ਖੋ ਗਿਆ ਹੈ। ਮਾਨਵਤਾ ਅੱਜ ਗ਼ਮਗੀਨ ਹੈ। ਉਸ ਦਾ ਪੁਜਾਰੀ ਸੌਂ ਗਿਆ ਹੈ। ਸ਼ਾਂਤੀ ਅੱਜ ਅਸ਼ਾਂਤ ਹੈ-ਉਸ ਦਾ ਪਹਿਰੇਦਾਰ ਚਲਿਆ ਗਿਆ ਹੈ। ਦਲਿਤਾਂ ਦਾ ਸਹਾਰਾ ਛੁੱਟ ਗਿਆ ਹੈ। ਜਨ ਜਨ ਦੀ ਅੱਖ ਦਾ ਤਾਰਾ ਟੁੱਟ ਗਿਆ ਹੈ। ਰੰਗਮੰਚ ਦਾ ਪਰਦਾ ਡਿੱਗ ਗਿਆ ਹੈ। ਵਿਸ਼ਵ ਦੇ ਰੰਗਮੰਚ ਦਾ ਮੋਹਰੀ ਅਭਿਨੇਤਾ ਆਪਣਾ ਅੰਤਮ ਅਭਿਨੈ ਦਿਖਾ ਕੇ ਅੰਤਰਧਿਆਨ ਹੋ ਗਿਆ ਹੈ।"[2]
ਲਿਖਤਾਂ
ਜਵਾਹਰ ਲਾਲ ਨਹਿਰੂ ਸਿਆਸਤਦਾਨ ਹੋਣ ਦੇ ਨਾਲ-ਨਾਲ ਬਹੁਤ ਵਧੀਆ ਲੇਖਕ ਵੀ ਸਨ।
ਪੰਜਾਬ ਦੇ ਮਾਮਲੇ ਵਿੱਚ ਨਹਿਰੂ ਦੀ ਨੀਤੀ
ਜਵਾਹਰ ਲਾਲ ਨਹਿਰੂ ਨੇ ਲਹਿੰਦੇ ਪੰਜਾਬ ਤੋਂ ਉੱਜੜ ਕੇ ਆਏ ਲੋਕਾਂ ਦਾ ਮੁੜ ਵਸੇਬਾ ਵਧੀਆ ਢੰਗ ਨਾਲ ਯਕੀਨੀ ਬਣਾਇਆ। ਪੰਜਾਬ ਦੇ ਕੇਂਦਰੀ ਹਿੱਸੇ, ਜਿਹੜਾ ਉਸ ਸਮੇਂ ਪੂਰਬੀ ਜਾਂ ਚੜ੍ਹਦੇ ਪੰਜਾਬ ਵਜੋਂ ਜਾਣਿਆ ਜਾਣ ਲੱਗਾ ਸੀ, ਵਿੱਚ ਚੰਡੀਗੜ੍ਹ ਨਾਮੀ ਨਵਾਂ ਸ਼ਹਿਰ ਉਸਾਰਿਆ ਗਿਆ। ਯੂਨੀਵਰਸਿਟੀਆਂ ਅਤੇ ਹਸਪਤਾਲ ਬਣਾਏ ਗਏ। ਭਾਖੜਾ ਬੰਨ੍ਹ ਮੁਕੰਮਲ ਕੀਤਾ ਗਿਆ। ਨਹਿਰੂ ਦੀ ਇਹੋ ਇੱਛਾ ਸੀ ਕਿ ਆਰਥਿਕ ਵਿਕਾਸ ਦੇ ਹੁਲਾਰੇ ਵਾਲੀਆਂ ਕੇਂਦਰਮੁਖੀ ਪ੍ਰੇਰਨਾਵਾਂ, ਸਮਾਜਿਕ ਸਦਭਾਵਨਾ ਅਤੇ ਸਿਆਸੀ ਸਹਿਹੋਂਦ ਜਾਰੀ ਰਹੇ ਤਾਂ ਕਿ ਲੋਕਾਂ ਦਾ ਵਧੀਆ ਭਵਿੱਖ ਯਕੀਨੀ ਬਣਾਇਆ ਜਾ ਸਕੇ।[3]
ਹਵਾਲੇ
- ↑ Marlay, Ross (1999). Patriots and Tyrants: Ten Asian Leaders. Rowman & Littlefield. p. 368. ISBN 0-8476-8442-3.
{cite book}
: Unknown parameter|coauthors=
ignored (|author=
suggested) (help) - ↑ [permanent dead link]
- ↑ [permanent dead link]
ਹਵਾਲਿਆਂ ਦੀ ਝਲਕ
- ↑ ਗੁਲਜ਼ਾਰੀਲਾਲ ਨੰਦਾ 13 ਦਿਨਾਂ ਤੱਕ ਕਾਰਜਕਾਰੀ ਪ੍ਰਧਾਨ ਮੰਤਰੀ ਵਜੋਂ ਕੰਮ ਕੀਤਾ।
- ↑ ਭਾਰਤ ਦੀ ਅੰਤਰਿਮ ਸਰਕਾਰ ਦੇ ਮੁਖੀ ਵਜੋਂ