ਫ਼ਾਤੂ ਬੇਨਸੂਦਾ
ਫ਼ਾਤੂ ਬੋਮ ਬੇਨਸੂਦਾ,/bɛnˈsoʊdə/ ਜਨਮ ਵੇਲੇ ਨਾਂ ਨਿਆਂਗ (ਜਨਮ 31 ਜਨਵਰੀ 1961) ਇੱਕ ਗਾਂਬਿਆਈ ਵਕੀਲ, ਯਹੀਆ ਯਾਮੇਹ ਦੀ ਸਾਬਕਾ ਸਲਾਹਕਾਰ, ਇੰਟਰਨੈਸ਼ਨਲ ਕ੍ਰਿਮੀਨਲ ਲਾਅ ਵਕੀਲ ਅਤੇ ਕਾਨੂੰਨੀ ਸਲਾਹਕਾਰ ਹੈ।
ਮੁੱਢਲਾ ਜੀਵਨ ਅਤੇ ਸਿੱਖਿਆ
ਇਸਦਾ 31 ਜਨਵਰੀ 1961 ਨੂੰ ਬੰਜੁਲ (ਉਸ ਵੇਲੇ ਬਾਥੁਰਸਤ), ਗਾਂਬੀਆ ਵਿੱਚ ਹੋਇਆ। ਇਹ ਗਾਏ ਨਿਆਂਗ ਨਾਂ ਦੇ ਇੱਕ ਕੁਸ਼ਤੀ ਪ੍ਰਮੋਟਰ ਦੀ ਧੀ ਹੈ। ਇਸਨੇ ਪ੍ਰਾਇਮਰੀ ਅਤੇ ਸੈਕੰਡਰੀ ਦੀ ਪੜ੍ਹਾਈ ਗਾਂਬੀਆ ਵਿੱਚ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਉਚੇਰੀ ਪੜ੍ਹਾਈ ਲਈ ਨਾਈਜੀਰੀਆ ਗਈ; ਜਿੱਥੇ ਇਸਨੇ 1986 ਵਿੱਚ ਓਬਾਫ਼ੇਮੀ ਆਵੋਲੋਵੋ ਯੂਨੀਵਰਸਿਟੀ ਤੋਂ ਬੀ.ਏ. ਕਾਨੂੰਨ (ਆਨਰਜ਼) ਦੀ ਡਿਗਰੀ ਪ੍ਰਾਪਤ ਕੀਤੀ।
ਹਵਾਲੇ
- ↑ TALAL ALHAJ (15 December 2011). "ICC's new prosecutor on Arab conflicts, how Islam plays a role in guiding her and her vision for the international court". AL ARABIYA. Retrieved 8 December 2014.