ਮਿੱਠੀ ਬੀਨ ਦਾ ਪੇਸਟ
ਮਿੱਠੀ ਬੀਨ ਦਾ ਪੇਸਟ | |||||||||||
---|---|---|---|---|---|---|---|---|---|---|---|
ਚੀਨੀ | 豆沙 | ||||||||||
Hanyu Pinyin | dòu shā | ||||||||||
Jyutping | dau6 saa1 | ||||||||||
bean sand | |||||||||||
|
ਮਿੱਠੀ ਬੀਨ ਦਾ ਪੇਸਟ ਕਈ ਏਸ਼ੀਆਈ ਪਕਵਾਨ ਬਣਾਉਣ ਲਈ ਵਰਤਿਆ ਜਾਂਦਾ ਹੈ। ਚੀਨੀ ਪਕਵਾਨਾਂ ਵਿੱਚ ਇਸਦੀ ਮਿਠਾਈਆਂ ਤੇ ਚੀਨੀ ਪੇਸਟਰੀ ਦੇ ਵਿੱਚ ਭਰਣ ਲਈ ਵਰਤੋ ਹੁੰਦੀ ਹੈ।
ਉਤਪਾਦਨ
ਬੀਨ ਨੂੰ ਉਬਾਲ ਲਿਆ ਜਾਂਦਾ ਹੈ ਬਿਨਾ ਉਸਨੂੰ ਮਸਲੇ ਅਤੇ ਮਿੱਠਾ ਕਰੇ ਅਤੇ ਛਾਨਣੀ ਜਾਂ ਪੋਣੀ ਵਿਚੋਂ ਛਾਣਕੇ ਉਸਦਾ ਬਾਹਰ ਦਾ ਛਿਲਕਾ ਅੱਲਗ ਕਰ ਦਿੱਤਾ ਜਾਂਦਾ ਹੈ। ਫੇਰ ਉਸਨੂੰ ਚੀਨੀ ਪਾਕੇ ਮਿਠਾਸ ਦੇ ਦਿੱਤੀ ਜਾਂਦੀ ਹੈ। ਸਬਜ਼ੀ ਦਾ ਤੇਲ ਜਾਂ ਕੋਈ ਹੋਰ ਤੇਲ ਇਸਦੇ ਸੁੱਕੇ ਪੇਸਟ ਵਿੱਚ ਪਾ ਦਿੱਤਾ ਜਾਂਦਾ ਹੈ ਤਾਂਕਿ ਇਹ ਚਿੱਕਨਾ ਹੋ ਸਕੇ। ਤੇਲ ਵਾਲਾ ਮਿੱਠੀ ਬੀਨ ਦਾ ਪੇਸਟ ਚੀਨੀ ਪੇਸਟਰੀ ਬਣਾਉਣ ਲਈ ਹੁੰਦਾ ਹੈ ਜਦਕਿ ਬਿਨਾ ਤੇਲ ਵਾਲਾ ਮਿੱਠੀ ਬੀਨ ਦਾ ਪੇਸਟ "ਟੋੰਗ ਸੁਈ" ਬਣਾਉਣ ਲਈ ਹੁੰਦਾ ਹੈ। ਜਪਾਨੀ ਪੇਸਟਰੀ ਵਿੱਚ ਬਿਨਾ ਤੇਲ ਵਾਲਾ ਮਿੱਠੀ ਬੀਨ ਦਾ ਪੇਸਟ ਵਰਤਿਆ ਜਾਂਦਾ ਹੈ।
ਕਿਸਮਾਂ
ਮਿੱਠੀ ਬੀਨ ਦਾ ਪੇਸਟ ਭਾਂਤੀ ਭਾਂਤੀ ਦਾ ਹੁੰਦਾ ਹੈ:
- ਤੇਲ ਵਾਲਾ ਬੀਨ ਦਾ ਪੇਸਟ(油豆沙) - ਅਜ਼ੁਕੀ ਬੀਨ ਤੋਂ ਬਣਿਆ: ਭੂਰੇ ਜਾਂ ਕਾਲੇ ਰੰਗ ਦਾ ਜਿਸ ਵਿੱਚ ਚੀਨੀ ਤੇ ਤੇਲ ਪਾਕੇ ਪਕਾਇਆ ਜਾਂਦਾ ਹੈ।
- ਮੂੰਗ ਬੀਨ ਪੇਸਟ(綠豆沙)- ਮੂੰਗ ਬੀਨ ਤੋਂ ਬਣਿਆ ਤੇ ਗੂੜੇ ਜਾਮਨੀ ਰੰਗ ਦਾ ਹੁੰਦਾ ਹੈ।
- ਲਾਲ ਬੀਨ ਪੇਸਟ (紅豆沙) - ਅਜ਼ੁਕੀ ਬੀਨ ਤੋਂ ਬਣਿਆ ਅਤੇ ਲਾਲ ਰੰਗ ਦਾ।
- ਚਿੱਟੀ ਬੀਨ ਪੇਸਟ(白豆沙) - "ਨੇਵੀ ਬੀਨ" ਤੋਂਬਣਿਆ ਅਤੇ ਸਲੇਟੀ ਰੰਗ ਦਾ।
- ਕਾਲੀ ਬੀਨ ਅਤੇ ਆਲੂ ਦਾ ਪੇਸਟ(黑豆沙) - ਕਾਲੀ ਸੋਯਾਬੀਨ ਦੇ ਚੂਰਨ ਤੋਂ ਬਣਿਆ।
- ਕਾਲੇ ਤਿਲ ਦਾ ਪੇਸਟ
- ਲੋਟਸ ਬੀਜ ਪੇਸਟ