ਲੇਡੀ ਗਾਗਾ
ਲੇਡੀ ਗਾਗਾ | |
---|---|
ਜਨਮ ਦਾ ਨਾਮ | ਸਟੇਫ਼ਨੀ ਜੋਐਨ ਏਂਜੇਲੀਨਾ ਜਰਮਨੋਟਾ |
ਜਨਮ | ਨਿਊਯਾਰਕ ਸ਼ਹਿਰ, ਅਮਰੀਕਾ | 28 ਮਾਰਚ 1986
ਵੰਨਗੀ(ਆਂ) | ਪੌਪ, ਨਾਚ, ਇਲੈਕਟਰਾਨਿਕ, ਰੌਕ |
ਕਿੱਤਾ | ਗਾਇਕਾ-ਗੀਤਕਾਰ, ਪੇਸ਼ਕਾਰ ਕਲਾਕਾਰ, ਫੈਸ਼ਨ ਡਿਜ਼ਾਈਨਰ, ਰਿਕਾਰਡ ਪ੍ਰੋਡਿਊਸਰ, ਉਦਮੀ, ਅਦਾਕਾਰਾ, ਨਾਚੀ, ਐਕਟਿਵਿਸਟ |
ਸਾਜ਼ | ਵੋਕਲ, ਪਿਆਨੋ, ਕੀਬੋਰਡ |
ਸਾਲ ਸਰਗਰਮ | 2005–ਵਰਤਮਾਨ |
ਲੇਬਲ | ਡੈਫ ਜੈਮ, ਚੈਰੀਟ੍ਰੀ, ਸਟ੍ਰੀਮਲਾਈਨ, ਕੌਨ ਲਾਈਵ, ਇੰਟਰਸਕੋਪ |
ਵੈਂਬਸਾਈਟ | LadyGaga.com
ਦਸਤਖਤ |
ਸਟੇਫ਼ਨੀ ਜੋਐਨ ਏਂਜੇਲੀਨਾ ਜਰਮਨੋਟਾ (Stefani Joanne Angelina Germanotta ਜਨਮ: ਮਾਰਚ 28, 1986) ਜਿਆਦਾਤਰ ਲੇਡੀ ਗਾਗਾ ਦੇ ਨਾਮ ਤੋਂ ਪ੍ਰਸਿੱਧ ਇੱਕ ਅਮਰੀਕੀ ਗਾਇਕਾ ਅਤੇ ਸੰਗੀਤਕਾਰ ਹੈ। ਗਾਗਾ ਨੇ ਆਪਣਾ ਰਾਕ ਸੰਗੀਤ ਗਾਇਕਾ ਦਾ ਸਫ਼ਰ ਨਿਊਯਾਰਕ ਸ਼ਹਿਰ ਤੋਂ ਸੰਨ 2003 ਵਿੱਚ ਕੀਤਾ ਸੀ, ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਗਾਗਾ ਸੰਗੀਤ ਜਗਤ ਦੇ ਕਈ ਪ੍ਰਸਿੱਧ ਇਨਾਮ ਜਿੱਤ ਚੁੱਕੀ ਹੈ। ਗਾਗਾ ਗਰੈਮੀ ਇਨਾਮ ਲਈ 12 ਵਾਰ ਨਾਮੰਕਿਤ ਹੋਈ ਹੈ ਜਿਸ ਵਿੱਚ ਤੋਂ 5 ਵਾਰ ਇਨਾਮ ਉਸਨੂੰ ਮਿਲ ਚੁੱਕਿਆ ਹੈ, ਇਨ੍ਹਾਂ ਦੇ ਨਾਮ 2 ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵੀ ਹਨ।[1] 2008 ਵਿੱਚ ਇਹ ਆਪਣੀ ਐਲਬਮ "ਦ ਫ਼ੇਮ" ਨਾਲ ਮਸ਼ਹੂਰ ਹੋਈ ਅਤੇ 2011 ਵਿੱਚ ਇਸ ਦੀ ਦੂਜੀ ਐਲਬਮ "ਬੌਰਨ ਦਿਸ ਵੇ" ਵੀ ਬਹੁਤ ਹਿੱਟ ਹੋਈ। 11 ਨਵੰਬਰ 2013 ਨੂੰ ਇਸ ਦੀ ਇੱਕ ਹੋਰ ਐਲਬਮ "ਆਰਟਟੌਪ" ਜਾਰੀ ਹੋਵੇਗੀ।
ਮੁੱਢਲਾ ਜੀਵਨ
ਲੇਡੀ ਗਾਗਾ ਦਾ ਜਨਮ 28 ਮਾਰਚ 1986 ਨੂੰ ਨਿਊ ਯਾਰਕ ਸ਼ਹਿਰ ਵਿੱਚ ਮਾਂ ਸਿੰਥੀਆ ਅਤੇ ਪਿਤਾ ਜੋਜ਼ਫ਼ ਜਰਮਾਨੋਟਾ ਦੇ ਘਰ ਹੋਇਆ। ਇਹਨਾਂ ਨੇ ਆਪਣੀ ਸਿੱਖਿਆ ਕੌਨਵੈਂਟ ਆਫ਼ ਦ ਸੇਕਰਡ ਹਾਰਟ ਤੋਂ ਲਈ।
ਹਵਾਲੇ
- ↑ "Lady Gaga Lands In 'Guinness World Records' Book". Archived from the original on 2011-02-21. Retrieved 2011-02-18.