ਸਤਿਅਮੇਵ ਜਯਤੇ

ਭਾਰਤ ਦਾ ਰਾਸ਼ਟਰੀ ਚਿੰਨ੍ਹ

ਸਤਿਅਮੇਵ ਜਯਤੇ ਪ੍ਰਾਚੀਨ ਭਾਰਤੀ ਧਰਮ-ਗ੍ਰੰਥ ਮੁੰਡਕ ਉਪਨਿਸ਼ਦ ਵਿਚੋਂ ਲਿਆ ਗਿਆ ਇੱਕ ਮੰਤਰ ਹੈ ਜਿਸ ਦਾ ਅਰਥ ਹੈ 'ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ'| ਆਜ਼ਾਦੀ ਤੋਂ ਬਾਅਦ ਇਸ ਨੂੰ ਭਾਰਤ ਦਾ ਰਾਸ਼ਟਰੀ ਆਦਰਸ਼ ਵਾਕ ਮੰਨ ਲਿਆ ਗਿਆ। ਲੇਕਿਨ ਮੂਲ ਰੂਪ ਵਿੱਚ ਇਹ ਆਦਰਸ਼ ਵਾਕ ਨਹੀਂ ਹੈ। ਪੂਰਾ ਮੰਤਰ ਇਸ ਪ੍ਰਕਾਰ ਹੈ:

सत्यमेव जयते नानृतम सत्येन पंथा विततो देवयानः। येनाक्रमंत्यृषयो ह्याप्तकामो यत्र तत् सत्यस्य परमम् निधानम्।।[1]

ਅਰਥਾਤ ਓੜਕ ਸੱਚ ਦੀ ਹੀ ਜੈ ਹੁੰਦੀ ਹੈ ਨਾ ਕਿ ਝੂਠ ਦੀ। ਇਹੀ ਉਹ ਮਾਰਗ ਹੈ ਜਿਸਤੇ ਚੱਲ ਕੇ ਸੰਤੁਸ਼ਟ (ਜਿਹਨਾਂ ਦੀਆਂ ਕਾਮਨਾਵਾਂ ਪੂਰੀਆਂ ਹੋ ਚੁੱਕੀਆਂ ਹੋਣ) ਮਨੁੱਖ ਜੀਵਨ ਦੇ ਚਰਮ ਲਕਸ਼ ਨੂੰ ਪ੍ਰਾਪਤ ਕਰਦੇ ਹਨ।[2]

ਹਵਾਲੇ