ਸ਼ਿਰਾਜ਼
ਸ਼ਿਰਾਜ਼
شیراز | |
---|---|
ਉਪਨਾਮ: ਈਰਾਨ ਦੀ ਸੱਭਿਆਚਾਰਕ ਰਾਜਧਾਨੀ ਕਵੀਆਂ ਦਾ ਸ਼ਹਿਰ ਬਾਗਾਂ ਦਾ ਸ਼ਹਿਰ | |
ਦੇਸ਼ | ਈਰਾਨ |
ਉੱਚਾਈ | 1,500 m (5,200 ft) |
ਆਬਾਦੀ (2011 ਦੀ ਮਰਦਮਸ਼ੁਮਾਰੀ) | |
• ਕੁੱਲ | 14,60,665 |
• ਘਣਤਾ | 6,670/km2 (18,600/sq mi) |
ਸਮਾਂ ਖੇਤਰ | ਯੂਟੀਸੀ+3:30 |
ਏਰੀਆ ਕੋਡ | 071 |
ਵੈੱਬਸਾਈਟ | www |
ਸ਼ਿਰਾਜ਼ (i/ʃiːˈrɑːz//ʃiːˈrɑːz/ ( ਸੁਣੋ); Persian: شیراز, Šīrāz, ਫ਼ਾਰਸੀ ਉਚਾਰਨ: [ʃiːˈrɒːz], pronunciation (ਮਦਦ·ਫ਼ਾਈਲ)) ਈਰਾਨ ਦਾ ਅਬਾਦੀ ਪੱਖੋਂ ਛੇਵਾਂ ਸਭ ਤੋਂ ਵੱਡਾ ਸ਼ਹਿਰ ਹੈ[1] ਅਤੇ ਫ਼ਾਰਸ ਸੂਬੇ ਦੀ ਰਾਜਧਾਨੀ ਹੈ। 2011 ਦੀ ਮਰਦਮਸ਼ੁਮਾਰੀ ਮੁਤਾਬਕ ਇਸਦੀ ਕੁੱਲ ਅਬਾਦੀ1,500,644 ਸੀ।[2] ਇੱਥੋਂ ਦਾ ਮੌਸਮ ਖ਼ੁਸ਼ਗਵਾਰ ਹੈ ਅਤੇ ਇਹ ਤਕਰੀਬਨ ਇੱਕ ਹਜ਼ਾਰ ਸਾਲ ਤੋਂ ਵੱਧ ਖੇਤਰੀ ਵਪਾਰ ਦਾ ਕੇਂਦਰ ਰਿਹਾ ਹੈ। ਸ਼ਿਰਾਜ਼ ਪੁਰਾਤਨ ਈਰਾਨ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ।