1 ਮਾਰਚ

<< ਮਾਰਚ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2
3 4 5 6 7 8 9
10 11 12 13 14 15 16
17 18 19 20 21 22 23
24 25 26 27 28 29 30
31  
2024

1 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 60ਵਾਂ (ਲੀਪ ਸਾਲ ਵਿੱਚ 61ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 305 ਦਿਨ ਬਾਕੀ ਹਨ।

ਵਾਕਿਆ

  • 1260 –ਚੰਗੇਜ਼ ਖ਼ਾਨ ਦੇ ਪੋਤੇ ਹੁਲਾਗੂ ਖ਼ਾਨ ਨੇ ਦਮਸ਼ਕ (ਲੈਬਨਾਨ ਦੀ ਰਾਜਧਾਨੀ) 'ਤੇ ਕਬਜ਼ਾ ਕਰ ਲਿਆ।
  • 1591 – ਕੈਥੋਲਿਕ ਪੋਪ, ਗਰੈਗਰੀ ਚੌਧਵਾਂ, ਨੇ ਫ਼ਰਾਂਸ ਦੇ ਬਾਦਸ਼ਾਹ ਹੈਨਰੀ ਚੌਥਾ ਨੂੰ ਈਸਾਈ ਧਰਮ 'ਚੋਂ ਖ਼ਾਰਜ ਕਰਨ ਦੀ ਧਮਕੀ ਦਿਤੀ।
  • 1634ਪੋਲੈਂਡ ਦੇ ਬਾਦਸ਼ਾਹ ਨੇ ਰੂਸ ਦੀਆਂ ਫ਼ੌਜਾਂ ਨੂੰ ਸਮੋਲੈਨਸਕ ਦੀ ਜੰਗ ਵਿੱਚ ਹਰਾਇਆ।
  • 1640ਈਸਟ ਇੰਡੀਆ ਕੰਪਨੀ ਨੇ ਭਾਰਤ ਦੇ ਮਦਰਾਸ ਸ਼ਹਿਰ 'ਚ ਵਪਾਰ ਕੇਂਦਰ ਖੋਲ੍ਹਣ ਦੀ ਮਨਜ਼ੂਰੀ ਲਈ।
  • 1775 –ਅੰਗਰੇਜ਼ਾਂ ਅਤੇ ਨਾਨਾ ਫਡਨਵੀਸ ਦਰਮਿਆਨ ਪੁਰੰਧਰ ਸੰਧੀ ਹੋਈ।
  • 1780ਅਮਰੀਕਾ ਦਾ ਪੇਂਸਿਲਵਾਨੀਆ ਦਾਸ ਪ੍ਰਥਾ ਨੂੰ ਖਤਮ ਕਰਨ ਵਾਲਾ ਪਹਿਲਾ ਸੂਬਾ ਬਣਿਆ।
  • 1790ਅਮਰੀਕਾ ਵਿੱਚ ਪਹਿਲੀ ਮਰਦਮ ਸ਼ੁਮਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ।
  • 1847ਅਮਰੀਕਾ ਦੀ ਰਿਆਸਤ ਮਿਸ਼ੀਗਨ ਨੇ ਫ਼ਾਂਸੀ ਦੀ ਸਜ਼ਾ ਖ਼ਤਮ ਕੀਤੀ।
  • 1919ਮਹਾਤਮਾ ਗਾਂਧੀ ਨੇ ਰਾਲੇਟ ਐਕਟ ਦੇ ਖਿਲਾਫ ਸੱਤਿਆਗ੍ਰਹਿ ਸ਼ੁਰੂ ਕਰਨ ਦੀ ਆਪਣੀ ਇੱਛਾ ਜ਼ਾਹਰ ਕੀਤੀ।
  • 1921ਬ੍ਰਿਟੇਨ ਨੇ ਰਵਾਂਡਾ ਨੂੰ ਸੱਤਾ ਸੌਂਪੀ।
  • 1925ਜੈਤੋ ਦਾ ਮੋਰਚਾ ਵਾਸਤੇ 15ਵਾਂ ਸ਼ਹੀਦੀ ਜਥਾ ਅਕਾਲ ਤਖ਼ਤ ਸਾਹਿਬ ਤੋਂ ਚਲਿਆ।
  • 1941ਜਰਮਨੀ ਦੀ ਫੌਜ ਨੇ ਬੁਲਗਾਰੀਆ ਉੱਤੇ ਹਮਲਾ ਕੀਤਾ।
  • 1961ਜਵਾਹਰ ਲਾਲ ਨਹਿਰੂ ਤੇ ਸੰਤ ਫ਼ਤਿਹ ਸਿੰਘ ਵਿਚਕਾਰ ਦੂਜੀ ਮੀਟਿੰਗ।
  • 1962 –ਦੁਨੀਆ ਦਾ ਪਹਿਲਾ ਕੇ-ਮਾਰਟ ਸੁਪਰ-ਸਟੋਰ ਖੋਲ੍ਹਿਆ ਗਿਆ।
  • 1969 –ਭਾਰਤ ਦੀ ਪਹਿਲੀ ਸਭ ਤੋਂ ਤੇਜ਼ ਗਤੀ ਨਾਲ ਚੱਲਣ ਵਾਲੀ ਰੇਲ ਰਾਜਧਾਨੀ ਐਕਸਪ੍ਰੈੱਸ ਨਵੀਂ ਦਿੱਲੀ ਤੋਂ ਕੋਲਕਾਤਾ ਦਰਮਿਆਨ ਸ਼ੁਰੂ ਕੀਤੀ ਗਈ।
  • 1978ਸਵਿਟਜ਼ਰਲੈਂਡ ਦੇ ਕਬਰਿਸਤਾਨ ਵਿਚੋਂ ਐਕਟਰ ਚਾਰਲੀ ਚੈਪਲਿਨ ਦਾ ਤਾਬੂਤ ਚੋਰੀ ਕਰ ਲਿਆ ਗਿਆ।
  • 1988 – 9ਵਾਂ 5 ਸਾਲਾ ਯੋਜਨਾ ਦਾ ਮਸੌਦਾ ਜਾਰੀ ਕੀਤਾ ਗਿਆ।
  • 2006ਵਿਕੀਪੀਡੀਆ 'ਤੇ ਦਸ ਲੱਖਵਾਂ ਆਰਟੀਕਲ ਛਪਿਆ।

ਜਨਮ

  • 40 - ਮਾਰਸ਼ਲ, ਲਾਤੀਨੀ ਕਵੀ (ਮ. 102)
  • 1683 - 6ਵੇਂ ਦਲਾਈ ਲਾਮਾ (ਮ. 1706)
  • 1916 – ਭਾਰਤੀ ਟ੍ਰੈਕ-ਐਂਡ-ਫੀਲਡ ਅਥਲੀਟ ਮਾਨ ਕੌਰ ਦਾ ਜਨਮ।
  • 1917 - ਕਰਤਾਰ ਸਿੰਘ ਦੁੱਗਲ, ਪੰਜਾਬੀ ਕਹਾਣੀਕਾਰ (ਮ. 2012)
  • 1928 - ਆਲਮ ਲੋਹਾਰ, ਪੰਜਾਬੀ ਗਾਇਕ (ਮ. 1979)
  • 1980 - ਅਬਦੁਰ ਰਹਿਮਾਨ, ਪਾਕਿਸਤਾਨੀ ਕ੍ਰਿਕਟ ਖਿਡਾਰੀ

ਮੌਤ

  • 1936 - ਮਿਖਾਇਲ ਕੂਜ਼ਮੀਨ, ਰੂਸੀ ਲੇਖਕ ਅਤੇ ਕਵੀ

ਛੁੱਟੀਆਂ

  • ਵਿਸ਼ਵ ਸਿਵਲ ਸੁਰੱਖਿਆ ਦਿਵਸ (ਅੰਤਰਰਾਸ਼ਟਰੀ)