21 ਜਨਵਰੀ

<< ਜਨਵਰੀ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30 31  
2024

8 ਮਾਘ ਨਾ: ਸ਼ਾ:

21 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 21ਵਾਂ ਦਿਨ ਹੁੰਦਾ ਹੈ। ਸਾਲ ਦੇ 344 (ਲੀਪ ਸਾਲ ਵਿੱਚ 345) ਦਿਨ ਬਾਕੀ ਹੁੰਦੇ ਹਨ।

ਵਾਕਿਆ

  • 1789 – ਵਿਲਿਅਮ ਹਿੱਲ ਬਰਾਊਂਨ ਦਾ ਨਾਵਲ ਦ ਪਾਵਰ ਆਫ ਸਿੰਪਥੀ (ਹਮਦਰਦੀ ਦੀ ਸ਼ਕਤੀ) ਜਿਸ ਨੂੰ ਆਮ ਤੌਰ ਤੇ ਪਹਿਲਾ ਅਮਰੀਕੀ ਨਾਵਲ ਮੰਨਿਆਂ ਜਾਂਦਾ ਹੈ, ਜ਼ਾਰੀ ਹੋਇਆ।
  • 1908ਨਿਊਯਾਰਕ ਵਿੱਚ ਔਰਤਾਂ ਵਲੋਂ ਪਬਲਿਕ ਵਿੱਚ ਸਿਗਰਟ ਪੀਣ 'ਤੇ ਪਾਬੰਦੀ ਲੱਗੀ।
  • 1919 – ਸਿਨ ਫ਼ੇਅਨ ਨੇ ਆਜ਼ਾਦ ਆਇਰਲੈਂਡ ਦੀ ਪਾਰਲੀਮੈਂਟ ਦਾ ਐਲਾਨ ਕੀਤਾ।
  • 1925ਅਲਬਾਨੀਆ ਵੱਲੋਂ ਗਣਤੰਤਰ ਦੀ ਘੋਸ਼ਣਾ।
  • 1938ਡਚ ਸਰਕਾਰ ਨੇ ਲਾਜ਼ਮੀ ਬੇਕਾਰੀ ਬੀਮਾ ਸ਼ੁਰੂ ਕੀਤਾ।
  • 1941ਬਰਤਾਨੀਆ ਵਿੱਚ ਕਮਿਊਨਿਸਟ ਅਖ਼ਬਾਰ 'ਡੇਲੀ ਵਰਕਰ' 'ਤੇ ਪਾਬੰਦੀ ਲਾਈ ਗਈ।
  • 1944 – 447 ਜਰਮਨ ਬੰਬਾਰ ਜਹਾਜ਼ਾਂ ਦਾ ਲੰਡਨ 'ਤੇ ਹਮਲਾ। ਜਵਾਬ ਵਿੱਚ 649: ਬੰਬਾਰ ਜਹਾਜ਼ਾਂ ਦਾ ਮੈਗਡੇਬਰਗ (ਜਰਮਨ) 'ਤੇ ਹਮਲਾ।
  • 1952ਭਾਰਤ ਵਿੱਚ ਨਵੇਂ ਵਿਧਾਨ ਹੇਠ ਪਹਿਲੀਆਂ ਚੋਣਾਂ ਹੋਈਆਂ।
  • 1956ਪ੍ਰਤਾਪ ਸਿੰਘ ਕੈਰੋਂ ਪੰਜਾਬ ਦਾ ਮੁੱਖ ਮੰਤਰੀ ਬਣਿਆ।
  • 1972ਅਰੁਣਾਚਲ ਪ੍ਰਦੇਸ਼, ਮੇਘਾਲਿਆ, ਤ੍ਰਿਪੁਰਾ, ਮਨੀਪੁਰ ਤੇ ਮੀਜ਼ੋਰਮ ਨਵੇਂ ਸੂਬੇ ਬਣੇ।
  • 1977ਇਟਲੀ ਵਿੱਚ ਗਰਭਪਾਤ ਨੂੰ ਕਾਨੂਨੀ ਮਾਨਤਾ ਮਿਲੀ।
  • 2014ਭਾਰਤ ਸਰਕਾਰ ਨੇ ਜੈਨ ਧਰਮ ਨੂੰ ਇੱਕ ਘੱਟ-ਗਿਣਤੀ ਧਰਮ ਮਨਜ਼ੂਰ ਕਰ ਲਿਆ।
  • 2014ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਵਾਲੇ 15 ਕੈਦੀਆਂ ਦੀ ਫ਼ਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿਤਾ ਤੇ ਫ਼ੈਸਲੇ ਵਿੱਚ ਕਿਹਾ ਕਿ ਉਨ੍ਹਾਂ ਵਲੋਂ ਰਹਿਮ ਦੀ ਅਪੀਲ ਨੂੰ ਲੰਮਾ ਸਮਾਂ ਬੀਤ ਜਾਣ ਕਾਰਨ ਜਾਂ ਕੈਦੀ ਦੀ ਮਾਨਸਕ ਹਾਲਤ ਕਾਰਨ ਫ਼ਾਂਸੀ ਨਹੀਂ ਦਿਤੀ ਜਾਣੀ ਚਾਹੀਦੀ।

ਜਨਮ

ਵੈਕਮ ਮੁਹੰਮਦ ਬਸ਼ੀਰ
ਭਰਤ ਪਰਕਾਸ਼
ਪ੍ਰਤਿਭਾ ਰਾਏ

ਦਿਹਾਂਤ

ਰਾਸ ਬਿਹਾਰੀ ਬੋਸ
ਜਾਰਜ ਆਰਵੈੱਲ