25 ਅਪ੍ਰੈਲ

<< ਅਪਰੈਲ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1
2 3 4 5 6 7 8
9 10 11 12 13 14 15
16 17 18 19 20 21 22
23 24 25 26 27 28 29
30  
2023

25 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 115ਵਾਂ (ਲੀਪ ਸਾਲ ਵਿੱਚ 116ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 250 ਦਿਨ ਬਾਕੀ ਹਨ।

ਵਾਕਿਆ

ਵਿਸ਼ਵ ਮਲੇਰੀਆ ਦਿਵਸ

  • 1719 –ਮਸ਼ਹੂਰ ਨਾਵਲਿਸਟ ਡੇਨੀਅਲ ਡਿਫ਼ੋਅ ਨੇ ਅਪਣਾ ਮਸ਼ਹੂਰ ਨਾਵਲ 'ਰਾਬਿਨਸਨ ਕਰੂਸੋ' ਰੀਲੀਜ਼ ਕੀਤਾ |
  • 1792 – ਸਜ਼ਾ-ਏ-ਮੌਤ ਦੇਣ ਵਾਸਤੇ ਗਿਲੋਟੀਨ ਦੀ ਵਰਤੋਂ ਸ਼ੁਰੂ ਹੋਈ |
  • 1809ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਨਾਲ 'ਅਹਿਦਨਾਮਾ' ਹੋਇਆ
  • 1895ਸੁਏਸ ਨਹਿਰ ਦੀ ਖੁਦਾਈ ਸ਼ੁਰੂ ਹੋਈ |
  • 1926ਈਰਾਨ ਵਿੱਚ ਰਜ਼ਾ ਖ਼ਾਨ ਦੀ ਨਵੇਂ ਬਾਦਸ਼ਾਹ ਵਜੋਂ ਤਾਜਪੋਸ਼ੀ ਹੋਈ |
  • 1945 – 50 ਮੁਲਕਾਂ ਦੇ ਡੈਲੀਗੇਟ ਸਾਨ ਫ਼ਰਾਂਸਿਸਕੋ (ਅਮਰੀਕਾ) ਵਿੱਚ ਇਕੱਠੇ ਹੋਏ ਤੇ ਯੂ.ਐਨ.ਓ. ਬਣਾਉਣ ਦਾ ਮਤਾ ਪਾਸ ਕੀਤਾ |
  • 1953ਅਮਰੀਕਾ ਦੇ ਸੈਨੇਟਰ ਵੇਅਨ ਮੌਰਸ ਨੇ ਸੈਨਟ ਵਿੱਚ ਅਮਰੀਕਾ ਦੀ ਤਵਾਰੀਖ਼ ਦਾ ਸਭ ਤੋਂ ਲੰਮਾ ਲੈਕਚਰ 22 ਘੰਟੇ 26 ਮਿੰਟ ਬੋਲਿਆ |
  • 1980ਈਰਾਨ ਵਿੱਚ (4 ਨਵੰਬਰ, 1979 ਤੋਂ) ਕੈਦ ਕੀਤੇ ਅਮਰੀਕਨ ਅੰਬੈਸੀ ਦੇ ਸਟਾਫ਼ ਨੂੰ ਛੁਡਾਉਣ ਦਾ ਅਮਰੀਕਾ ਦੀ ਫ਼ੌਜ ਦਾ ਖ਼ੁਫ਼ੀਆ ਐਕਸ਼ਨ ਫ਼ਲਾਪ ਹੋ ਗਿਆ |
  • 1982ਭਾਰਤ 'ਚ ਟੈਲੀਵੀਜ਼ਨ ਤੋਂ ਰੰਗਦਾਰ ਪਰਸਾਰਣ ਸ਼ੁਰੂ।
  • 1983 – ਪਾਈਨੀਅਰ 10 ਪਲੂਟੋ ਦੇ ਪਥ ਤੋਂ ਪਰ੍ਹੇ ਗਿਆ।
  • 1986 – ਸੁਸ਼ੀਲ ਮੁਨੀ ਨੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਕਰਾਰ ਦੇਣ ਦੀ ਮੰਗ ਕੀਤੀ
  • 1992ਅਫ਼ਗ਼ਾਨਿਸਤਾਨ ਵਿੱਚ ਕਮਿਊਨਿਸਟ ਨਿਜ਼ਾਮ ਖ਼ਤਮ ਹੋਣ ਮਗਰੋਂ ਇਸਲਾਮੀ ਫ਼ੌਜਾਂ ਨੇ ਕਾਬਲ 'ਤੇ ਕਬਜ਼ਾ ਕਰ ਲਿਆ |
  • 2003ਦੱਖਣੀ ਅਫ਼ਰੀਕਾ ਵਿੱਚ ਨੈਲਸਨ ਮੰਡੇਲਾ ਦੀ ਤਲਾਕਸ਼ੁਦਾ ਬੀਵੀ ਵਿੰਨੀ ਮੰਡੇਲਾ ਨੂੰ ਫ਼ਰਾਡ ਦੇ 43 ਦੋਸ਼ਾਂ ਅਤੇ ਚੋਰੀ ਦੇ 25 ਦੋਸ਼ਾਂ ਵਿੱਚ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ |

ਜਨਮ

ਦਿਹਾਂਤ

  • 1915ਗਦਰ ਲਹਿਰ ਦੇ ਬੂਟਾ ਸਿੰਘ ਤੇ ਬੰਤਾ ਸਿੰਘ ਵਲੋਂ ਪਿਆਰਾ ਸਿੰਘ ਲੰਗੇਰੀ ਨੂੰ ਗਿਰਫਤਾਰ ਕਰਵਾਉਣ ਵਾਲੇ ਪੁਲਿਸ ਟਾਉਟ ਜੈਲਦਾਰ ਚੰਦਾ ਸਿੰਘ ਦਾ ਕਤਲ।
  • 1968 – ਭਾਰਤੀ ਗਾਇਕ ਉਸਤਾਦ ਬੜੇ ਗ਼ੁਲਾਮ ਅਲੀ ਖ਼ਾਨ ਦੀ ਮੌਤ (ਜਨਮ 1902)
  • 1983 – ਡੀ.ਆਈ.ਜੀ. ਅਵਤਾਰ ਸਿੰਘ ਅਟਵਾਲ ਦਾ ਕਤਲ
  • 2005 – ਭਾਰਤੀ ਸੰਤ ਅਤੇ ਸਿੱਖਿਆ ਸ਼ਾਸਤਰੀ ਸਵਾਮੀ ਰੰਗਾਨਾਥਨੰਦਾ ਦੀ ਮੌਤ (ਜਨਮ 1908)