ਅਵਰੋਧਕ

ਅਵਰੋਧਕ (Resistor)
ਇੱਕ ਆਮ ਅਵਰੋਧਕ
ਕਿਸਮਉਦਾਸੀਨ
ਕਾਰਜ ਸਿਧਾਂਤਬਿਜਲਈ ਅਵਰੋਧ
Electronic symbol

ਦੋ ਆਮ ਵਿਉਂਤਬੱਧ ਚਿੰਨ੍ਹ
ਪੱਟੀ ਦੇ ਵਿੱਚ ਧੁਰੇ ਵਾਲੇ ਅਵਰੋਧਕ। ਬਣਾਉਣ ਵੇਲੇ ਇਸ ਨੂੰ ਪੱਟੀ ਤੋਂ ਕੱਟ ਲਿਆ ਜਾਂਦਾ ਹੈ ਅਤੇ ਬੋਰਡ ਵਿੱਚ ਵਰਤੋਂ ਲਈ ਲਗਾਇਆ ਜਾਂਦਾ ਹੈ।

ਇੱਕ ਅਵਰੋਧਕ ਜਾਂ ਰਜ਼ਿਸਟਰ(Resistor) ਇੱਕ ਉਦਾਸੀਨ ਦੋ ਟਰਮੀਨਲਾਂ ਵਾਲਾ ਇਲੈੱਕਟ੍ਰੌਨਿਕ ਪੁਰਜਾ ਹੁੰਦਾ ਹੈ ਜਿਹੜਾ ਕਿ ਕਿਸੇ ਸਰਕਟ ਵਿੱਚ ਆਪਣੀ ਮਰਜ਼ੀ ਨਾਲ ਕਰੰਟ ਨੂੰ ਅਵਰੋਧ ਪੈਦਾ ਕਰਦਾ ਹੈ। ਇਲੈੱਕਟ੍ਰੌਨਿਕ ਜਾਂ ਇਲੈੱਕਟ੍ਰੀਕਲ ਸਰਕਟਾਂ ਵਿੱਚ ਅਵਰੋਧਕ ਇਸਤੇਮਾਲ, ਕਰੰਟ ਦੇ ਪ੍ਰਵਾਹ ਨੂੰ ਘੱਟ ਕਰਨ ਲਈ, ਸਿਗਨਲਾਂ ਦੇ ਪੱਧਰ ਠੀਕ ਕਰਨ ਲਈ, ਵੋਲਟੇਜਾਂ ਨੂੰ ਵੰਡਣ, ਕਿਰਿਆਸ਼ੀਲ ਤੱਤਾਂ ਦੀ ਬਾਇਸਿੰਗ ਕਰਨ, ਅਤੇ ਟਰਾਂਸਮਿਸ਼ਨ ਲਾਇਨ੍ਹਾਂ ਨੂੰ ਬੰਦ ਕਰਨ ਲਈ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਥਾਵਾਂ ਤੇ ਇਸਦਾ ਕੰਮ ਲਿਆ ਜਾਂਦਾ ਹੈ। ਵੱਧ ਤਾਕਤ ਵਾਲੇ ਅਵਰੋਧਕ ਜਿਹੜੇ ਕਿ ਬਹੁਤ ਸਾਰੀ ਬਿਜਲਈ ਪਾਵਰ ਨੂੰ ਗਰਮੀ ਵਿੱਚ ਬਦਲ ਸਕਦੇ ਹਨ, ਮੋਟਰਾਂ ਨੂੰ ਕੰਟਰੋਲ ਕਰਨ, ਡਿਸਟ੍ਰੀਬਿਊਸ਼ਨ ਸਿਸਟਮ ਵਿੱਚ ਜਾਂ ਜਨਰੇਟਰ ਦੇ ਲੋਡ ਟੈਸਟ ਕਰਨ ਵਿੱਚ ਵਰਤੇ ਜਾ ਸਕਦੇ ਹਨ।