21 ਮਾਰਚ

<< ਮਾਰਚ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1
2 3 4 5 6 7 8
9 10 11 12 13 14 15
16 17 18 19 20 21 22
23 24 25 26 27 28 29
30 31  
2025

21 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 80ਵਾਂ (ਲੀਪ ਸਾਲ ਵਿੱਚ 81ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 285 ਦਿਨ ਬਾਕੀ ਹਨ।

ਵਾਕਿਆ

  • 1349– ਜਰਮਨੀ ਦੇ ਏਰਫਰਟ ਸ਼ਹਿਰ 'ਚ 'ਬਲੈਕ ਡੈੱਥ' ਦੰਗਿਆਂ 'ਚ ਤਿੰਨ ਹਜ਼ਾਰ ਯਹੂਦੀਆਂ ਨੂੰ ਕਤਲ ਕਰ ਦਿੱਤਾ ਗਿਆ।
  • 1413– ਹੈਨਰੀ ਪੰਚਮ ਇੰਗਲੈਂਡ ਦੇ ਰਾਜਾ ਬਣੇ।
  • 1747ਜ਼ਕਰੀਆ ਖ਼ਾਨ ਦੇ ਦੂਜੇ ਪੁੱਤਰ ਸ਼ਾਹ ਨਵਾਜ਼ ਖ਼ਾਨ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਅਤੇ ਆਪਣੇ ਭਰਾ ਯਾਹੀਆ ਖ਼ਾਨ ਨੂੰ ਕੈਦ ਕਰ ਦਿਤਾ।
  • 1791– ਬ੍ਰਿਟਿਸ਼ ਫੌਜ ਨੇ ਟੀਪੂ ਸੁਲਤਾਨ ਤੋਂ ਬੰਗਲੌਰ ਖੋਹ ਲਿਆ।
  • 1788– ਜ਼ਬਰਦਸਤ ਅੱਗ ਨਾਲ ਅਮਰੀਕਾ ਦਾ ਸ਼ਹਿਰ ਨਿਊ ਓਰਲੀਅਨਜ਼ ਤਕਰੀਬਨ ਸਾਰਾ ਹੀ ਤਬਾਹ ਹੋ ਗਿਆ। 856 ਇਮਾਰਤਾਂ ਬਿਲਕੁਲ ਤਬਾਹ ਹੋ ਗਈਆਂ।
  • 1836ਕੋਲਕਾਤਾ 'ਚ ਪਹਿਲੀ ਜਨਤਕ ਲਾਇਬਰੇਰੀ ਦੀ ਸ਼ੁਰੂਆਤ।
  • 1844– ਬਹਾਈ ਸੰਵਤ ਦੀ ਸ਼ੁਰੂਆਤ। ਬਹਾਈ ਕੈਲੰਡਰ ਦੇ ਪਹਿਲੇ ਸਾਲ ਦਾ ਪਹਿਲਾ ਦਿਨ।
  • 1857ਜਾਪਾਨ ਦੇ ਸ਼ਹਿਰ ਟੋਕੀਓ ਵਿੱਚ ਭੂਚਾਲ ਨਾਲ 1 ਲੱਖ 7 ਹਜ਼ਾਰ ਲੋਕ ਮਾਰੇ ਗਏ।
  • 1858ਲਖਨਊ 'ਚ ਵਿਦਰੋਹੀ ਸਿਪਾਹੀਆਂ ਨੇ ਆਤਮਸਮਰਪਣ ਕਰ ਦਿੱਤਾ।
  • 1919ਲਾਹੌਰ ਹਾਈ ਕੋਰਟ ਸਥਾਪਤ ਹੋਈ।
  • 1934ਜਾਪਾਨ ਦੇ ਹਾਕੋਦਾਤੇ 'ਚ ਭਿਆਨ ਅੱਗ ਦੀ ਲਪੇਟ 'ਚ ਆਉਣ ਨਾਲ ਲਗਭਗ ਡੇਢ ਹਜ਼ਾਰ ਲੋਕ ਮਾਰੇ ਗਏ।
  • 1954ਫ਼ਿਲਮਫ਼ੇਅਰ ਪੁਰਸਕਾਰ ਸ਼ੁਰੂ ਹੋਇਆ।
  • 1963– ਅਲਕਤਰਾਜ਼ ਟਾਪੂ ਵਿੱਚ ਬਣਾਈ ਜੇਲ ਬੰਦ ਕਰ ਦਿਤੀ ਗਈ। ਇਸ ਵਿੱਚ ਅਮਰੀਕਾ ਦੇ ਖ਼ਤਰਨਾਕ ਮੁਜਰਮ ਰੱਖੇ ਜਾਂਦੇ ਸਨ ਤੇ ਉਨ੍ਹਾਂ ਵਿੱਚੋਂ ਕਈਆਂ ਨੇ ਜੇਲ ਵਿੱਚੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਸੀ, ਜਿਸ ਬਾਰੇ ਇੱਕ ਆਲੀਸ਼ਾਨ ਫ਼ਿਲਮ ਵੀ ਬਣਾਈ ਗਈ ਸੀ।
  • 1971– ਭਾਰਤੀ ਕ੍ਰਿਕਟਰ ਸੁਨੀਲ ਗਾਵਸਕਰ ਨੇ ਆਪਣਾ ਪਹਿਲਾ ਟੈਸਟ ਸੈਂਕੜਾ ਜਮਾਇਆ।
  • 1977ਭਾਰਤ 'ਚ 25 ਜੂਨ 1975 ਤੋਂ ਲੱਗਾ ਰਾਸ਼ਟਰੀ ਐਮਰਜੈਂਸੀ (ਭਾਰਤ) ਹਟਾ ਲਿਆ ਗਿਆ।
  • 1980– ਅਮਰੀਕੀ ਰਾਸ਼ਟਰਪਤੀ ਜਿੰਮੀ ਕਾਰਟਰ ਨੇ ਮਾਸਕੋ ਓਲੰਪਿਕ ਖੇਡਾਂ ਦੇ ਬਾਈਕਾਟ ਦਾ ਐਲਾਨ ਕੀਤਾ।
  • 1980ਰੂਸ ਵਲੋਂ ਅਫ਼ਗਾਨੀਸਤਾਨ ਵਿੱਚ ਫ਼ੌਜੀ ਦਖ਼ਲ ਵਿਰੁਧ ਰੋਸ ਵਜੋਂ ਅਮਰੀਕਾ ਨੇ ਮਾਸਕੋ ਵਿੱਚ ਉਸ ਸਾਲ ਹੋਣ ਵਾਲੀਆਂ ਓਲੰਪਿਕ ਖੇਡਾਂ ਦੇ ਬਾਈਕਾਟ ਦਾ ਐਲਾਨ ਕੀਤਾ।
  • 1990ਨਾਮੀਬੀਆ ਦੱਖਣੀ ਅਫਰੀਕਾ ਤੋਂ ਆਜ਼ਾਦ ਹੋਇਆ। ਸੈਮ ਨੁਜੋਮਾ ਇਸ ਦੇ ਪਹਿਲੇ ਰਾਸ਼ਟਰਪਤੀ ਬਣੇ।
  • 2001– ਨਿਨਟੈਂਡੋ ਕੰਪਨੀ ਨੇ 'ਗੇਮ ਬੁਆਏ ਐਡਵਾਂਸ' ਰੀਲੀਜ਼ ਕੀਤਾ।

ਜਨਮ

ਜੋਜ਼ਿਫ਼ ਫ਼ੋਰੀਏ

ਦਿਹਾਂਤ